ਵਿਧਾਇਕ ਜੀ ਸਾਨੂੰ ਗ੍ਰਿਫਤਾਰ ਕਰੋ ਅਸੀਂ ਜੰਜੀਰਾਂ ਪਾ ਕੇ ਕੋਠੀ ਆ ਰਹੇ ਹਾਂ : ਕਿਸਾਨ ਵਿਧਾਇਕ ਜੀ ਸਾਨੂੰ ਗ੍ਰਿਫਤਾਰ ਕਰੋਂ ਅਸੀ ਗਲ੍ਹੇ ਤੇ ਹੱਥਾਂ ਵਿਚ ਜੰਜੀਰਾਂ ਕੇ ਕੋਠੀ ਆ ਰਹੇ ਹਾਂ: ਆਗੂ
Publish Date: Wed, 07 Oct 2026 05:29 PM (IST)
Updated Date: Wed, 07 Oct 2026 05:32 PM (IST)
ਡੀਐਸਪੀ ਦੀਪਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਕੀਤ਼ਾ ਠੰਡਾ, ਵਿਧਾਇਕ ਨਾਲ ਕਰਵਾਈ ਮੀਟਿੰਗ ਲੀਡ ......ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਸਿਟੀ ਪੁਲਿਸ ਵੱਲੋਂ 10 ਕਿਸਾਨ ਆਗੂਆ ਸਮੇਤ ਕੁੱਝ ਅਣਪਛਾਤੇ ਵਿਅਕਤੀਆ ਖਿਲਾਫ਼ ਬੀਐਨਐਸ ਦੀ ਧਾਰਾ 285 ਨੈਸ਼ਨਲ ਹਾਈਵੇ ਐਕਟ ਤਹਿਤ ਪਰਚਾ ਦਰਜ ਕਰਨ ਦੀ ਸੂਚਨਾਂ ਮਿਲਣ ’ਤੇ ਬੁੱਧਵਾਰ ਨੂੰ ਕਿਸਾਨ ਆਗੂਆਂ ਰੂਪਨਗਰ ਅਨਾਜ ਮੰਡੀ ’ਚ ਇੱਕਤਰ ਹੋ ਕੇ ਆਪਣੇ ਗਲ੍ਹਾਂ ਵਿਚ ਜ਼ੰਜੀਰਾ ਪਾ ਕੇ ਐਲਾਨ ਕਰਦਿਆਂ ਕਿ ਵਿਧਾਇਕ ਦਿਨੇਸ਼ ਚੱਢਾ ਜੀ ਸਾਨੂੰ ਗ੍ਰਿਫਤਾਰ ਕਰੋਂ ਅਸੀਂ ਤੁਹਾਡੀ ਕੋਠੀ ਆ ਰਹੇ ਹਾਂ ਕਹਿ ਕੇ ਰੋਸ ਪ੍ਰਦਰਸ਼ਨ ਕੀਤਾ, ਉੱਧਰ ਪੁਲਿਸ ਨੂੰ ਸੂਚਨਾ ਮਿਲਦੇ ਹੀ ਹੱਥਾਂ-ਪੈਰਾਂ ਦੀ ਪੈ ਗਈ,ਤੁਰੰਤ ਮੰਡੀ ਪਹੁੰਚ ਕੇ ਕਿਸਾਨ ਆਗੂਆ ਨੂੰ ਮਨਾਉਣ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆ। ਉੱਧਰ ਕਿਸਾਨ ਆਗੂ ਜੁਝਾਰ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ ਹੀਰਾ, ਕਰਨਵੀਰ ਸਿੰਘ ਨੇ ਕਿਹਾ ਕਿ ਅਸੀ ਉਨ੍ਹਾਂ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਜਿਹੜੇ ਕਿਸਾਨਾਂ ਦੀਆਂ ਸੱਥਾਂ ਵਿਚ ਵਿਧਾਇਕ ਦਿਨੇਸ਼ ਚੱਢਾ ਜਾ ਕੇ ਬੈਠਦਾ ਹੈ ਜਾਂ ਬੈਠ ਰਿਹਾ ਸੀ ਹੁਣ ਕਿਉਂ ਮਾੜੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਅਸੀਂ ਤੁਹਾਡੀ ਕੋਠੀ ਆ ਰਹੇ ਹਾਂ ਖੁੱਦ ਨੂੰ ਜੰਜ਼ੀਰ ਪਾ ਕੇ ਤੁਸੀਂ ਸਾਨੂੰ ਗ੍ਰਿਤਾਰ ਕਰੋਂ ਕਿਉਂਕਿ ਪਰਚੇ ਪਿੱਛੇ ਤੁਸੀਂ ਹੀ ਸਾਜਿਸ਼ਕਾਰ ਹੋ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਪਹਿਲਾ ਕਿਸਾਨਾਂ ਨੂੰ ਹਾਈਬ੍ਰਿਡ ਬੀਜ਼ ਦਿੱਤੇ ਤੇ ਝੋਨੇ ਦੀ ਬਿਜਾਈ ਪੰਦਰਾਂ ਦਿਨ ਪਹਿਲਾਂ ਸ਼ੁਰੂ ਕਰਵਾ ਦਿੱਤੀ ਪ੍ਰੰਤੂ ਸਰਕਾਰ ਨੂੰ ਇਹ ਨਹੀਂ ਸੀ ਚਾਹੀਦਾ ਕਿ ਪੰਦਰਾਂ ਦਿਨ ਪਹਿਲਾਂ ਫਸਲ ਪੱਕ ਵੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਬੜੀ ਮੁਸੀਬਤ ’ਚ ਹੈ ਹਰਕੇ ਮੋੜ ’ਤੇ ਲੁੱਟਣ ਵਾਲੇ ਖੜ੍ਰੇ ਹਨ ਬਿਜਾਈ ਸਮੇਂ ਵੀ ਤੇ ਫਸਲ ਵੇਚਣ ਸਮੇਂ ਵੀ। =========== ਵਿਧਾਇਕ ਨਾਲ ਹੋਈ ਕਿਸਾਨ ਆਗੂਆਂ ਦੀ ਮੀਟਿੰਗ ਇੱਕ ਕਿਸਾਨ ਆਗੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਡੀਐਸਪੀ ਦੀਪਿੰਦਰ ਸਿੰਘ ਅਤੇ ਸਿਟੀ ਪੁਲਿਸ ਇੰਚਾਰਜ ਪਵਨ ਕੁਮਾਰ ਨੇ ਸਮੇਂ ਦੀ ਨਿਜ਼ਾਕਤ ਨੂੰ ਸਮਝਦਿਆ ਕਿਸਾਨ ਆਗੂਆ ਨਾਲ ਵਿਧਾਇਕ ਦਿਨੇਸ਼ ਚੱਢਾ ਦੀ ਇੱਕ ਹੋਟਲ ਵਿਚ ਮੀਟਿੰਗ ਕਰਵਾ ਕੇ ਗਿਲ੍ਹੇ-ਸ਼ਿਕਵੇ ਦੂਰ ਕਰਵਾ ਦਿੱਤੇ ਹਨ। ਕਿਸਾਨ ਆਗੂਆਂ ਨੇ ਵਿਧਾਇਕ ਨਾਲ ਕਿਸਾਨੀ ਮਸਲਿਆਂ ਸਬੰਧੀ ਸ਼ਬਦੀ ਜੰਗ ਵੀ ਹੋਈ, ਜਿਸ ਵਿਚ ਯੂਨੀਅਨਾਂ ਦੇ ਆਗੂਆ ਨੇ ਕਿਸਾਨ ਦੀ ਮੌਜੂਦਾਂ ਸਥਿਤੀ ਬਾਰੇ ਵੀ ਜਾਣੂ ਕਰਵਾਇਆ। ਉਪਰੰਤ ਵਿਧਾਇਕ ਦਿਨੇਸ਼ ਚੱਢਾ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੰਡੀਆ ਵਿਚ ਕਿਸਾਨਾਂ ਨੂੰ ਝੋਨੇ ਦੀ ਬੋਲੀ ਵਿਚ ਕੋਈ ਵੀ ਦਿੱਕਤ ਨਹੀ ਆਵੇਗੀ। ============= ਇਨ੍ਹਾਂ ਆਗੂਆਂ ’ਤੇ ਹੋਇਆ ਪਰਚਾ ਦਰਜ ਰੂਪਨਗਰ ਪੁਲਿਸ ਨੇ 10 ਕਿਸਾਨ ਆਗੂਆਂ ਸਮੇਤ ਕੁਝ ਅਣਪਛਾਤੇ ਲੋਕਾਂ ਖਿਲਾਫ ਨੈਸ਼ਨਲ ਹਾਈਵੇ ਰੋਕਣ ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਬੀਕੇਯੂ ਖੋਸਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੁਝਾਰ ਸਿੰਘ, ਜ਼ਿਲ੍ਹਾ ਪ੍ਰਧਾਨ ਯੂਨੀਅਨ ਖੋਸਾ ਜਸਪ੍ਰੀਤ ਸਿੰਘ ,ਬੀਕੇਯੂ ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ, ਸੂਬਾ ਆਗੂ ਬਹਿਰਾਮਕੇ ਮੁਖਤਿਆਰ ਸਿੰਘ, ਜਰਨਲ ਸਕੱਤਰ ਬਹਿਰਾਮਕੇ ਕਰਨਵੀਰ ਸਿੰਘ ,ਸ਼ੇਰੇ ਪੰਜਾਬ ਕਿਸਾਨ ਯੂਨੀਅਨ ਸ਼ਹਿਰ ਪ੍ਰਧਾਨ ਦਲਜੀਤ ਸਿੰਘ ਗਿੱਲ,ਕਿਰਤੀ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਮਗਰੋੜ, ਬੀਕੇਯੂ ਲੱਖੇਵਾਲ ਦੇ ਆਗੂ ਸਤਨਾਮ ਸਿੰਘ ਗਿੱਲ,ਆੜ੍ਹਤੀ ਐਸੋਸੀਏਸ਼ਨ ਦੇ ਆਗੂ ਹਰਵਿੰਦਰ ਸਿੰਘ ਕਮਾਲਪੁਰ, ਟੈਮਕਕਸੀ ਯੂਨੀਅਨ ਨੂਰਪੁਰਬੇਦੀ ਦੇ ਆਗੂ ਪ੍ਰਦੀਪ ਸਿੰਘ ਸਮੇਤ ਕੁਝ ਨਾ ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ============== ਐਸਡੀਐਮ ਵੱਲੋਂ ਅਨਾਜ ਮੰਡੀ ਦਾ ਦੌਰਾ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ ਨੇ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਅਤੇ ਆੜਤੀਆ ਨਾਲ ਗੱਲਬਾਤ ਕੀਤੀ ਗਈ ਅਤੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਐਸਡੀਐਮ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਦੀ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ, ਆੜਤੀ ਅਤੇ ਕਿਸਾਨ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੋਂ ਖੁਸ਼ ਨਜ਼ਰ ਆ ਰਹੇ ਹਨ ਅਤੇ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਉਨਾਂ ਕਿਹਾ ਕਿ ਖਰੀਦੇ ਹੋਏ ਝੋਨੇ ਦੀ ਲਿਫਟਿੰਗ ਵੀ ਸਮੇਂ ਤੇ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਉਨਾਂ ਦੀ ਫਸਲ ਦੇ ਪੈਸੇ ਵੀ ਉਨਾਂ ਦੇ ਖਾਤਿਆਂ ਵਿਚ ਸਹੀ ਸਮੇਂ ਉੱਤੇ ਪਹੁੰਚ ਰਹੇ ਹਨ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਵਤੰਤਰ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਆੜਤੀ ਫਸਲ ਖਰੀਦ ਕੇ ਬੋਰੀਆਂ ਵਿਚ ਭਰਾਈ ਕਰ ਰਹੇ ਹਨ। ਝੋਨੇ ਦੀ ਖਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਹਾਲੇ ਤੱਕ ਉਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।