ਭਾਰਤ ਵਿਕਾਸ ਪਰਿਸ਼ਦ ਵੱਲੋਂ ਈਸ਼ਾਨ ਸੂਦ ਦਾ ਨਿੱਘਾ ਸਵਾਗਤ ਭਾਰਤ ਵਿਕਾਸ ਪਰਿਸ਼ਦ ਵੱਲੋਂ ਈਸ਼ਾਨ ਸੂਦ ਦਾ ਕਿੱਤਾ ਗਿਆ ਨਿੱਘਾ ਸਵਾਗਤ
Publish Date: Fri, 20 Nov 2026 05:01 PM (IST)
Updated Date: Fri, 20 Nov 2026 05:04 PM (IST)
ਜੋਲੀ ਸੂਦ,ਪੰਜਾਬੀ ਜਾਗਰਣ, ਮੋਰਿੰਡਾ : ਓਮਾਨ ਦੀ ਰਾਜਧਾਨੀ ਮਸਕਟ ’ਚ ਖੇਡੇ ਗਏ ਅੰਡਰ 19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ’ਚ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ’ਚ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ’ਚ ਸ਼ਾਨਦਾਰ ਗੇਂਦਬਾਜੀ ਦਾ ਪ੍ਰਦਰਸ਼ਨ ਕਰਦਿਆਂ ਚਾਰ ਮੈਚਾਂ ’ਚ 11 ਵਿਕਟਾਂ ਹਾਸਲ ਕਰਨ ਵਾਲੇ ਮੋਰਿੰਡਾ ਦੇ ਨੌਜਵਾਨ ਤੇਜ਼ ਗੇਂਦਬਾਜ ਇਸ਼ਾਨ ਸੂਦ ਦੇ ਸ਼ਹਿਰ ਵਾਪਸ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਰਿਵਾਰ ਵੱਲੋਂ ਕੇਕ ਕੱਟਿਆ ਗਿਆ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ਼ਾਨ ਸੂਦ ਨੇ ਆਪਣੇ ਸਵਾਗਤ ਲਈ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਪਹੁੰਚਣ ਤੇ ਮਿਲੀਆ ਪਿਆਰ ਤੇ ਸਤਿਕਾਰ ਦੇਖ ਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਮਸਕਟ ਵਿਖੇ ਖੇਡੇ ਗਏ ਏਸ਼ੀਆ ਕੱਪ ਦੇ ਚਾਰ ਮੈਚਾਂ ’ਚ ਉਨ੍ਹਾਂ ਨੇ ਕੁੱਲ 11 ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰਨਾ ਤੇ ਆਪਣੇ ਪ੍ਰਦਰਸ਼ਨ ਰਾਹੀਂ ਟੀਮ ਦੀ ਸਫ਼ਲਤਾ ’ਚ ਯੋਗਦਾਨ ਪਾਉਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨਾਲ ਮੋਰਿੰਡਾ ਦੇ ਖੇਡ ਪ੍ਰੇਮੀਆਂ ’ਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਭਾਰਤ ਵਿਕਾਸ ਪਰਿਸ਼ਦ ਮੋਰਿੰਡਾ ਵੱਲੋਂ ਅੰਡਰ 19 ਦੇ ਏਸ਼ੀਆ ਕ੍ਰਿਕਟ ਕੱਪ ਦੇ ’ਚ ਮੱਲਾਂ ਮਾਰਨ ਵਾਲੇ ਈਸ਼ਾਨ ਸੂਦ ਦਾ ਪਰਿਸ਼ਦ ਵੱਲੋਂ ਢੋਲ ਬਾਜੇ ਦੇ ਨਾਲ ਸਵਾਗਤ ਕਰਕੇ ਸਨਮਾਨ ਕੀਤਾ ਗਿਆ ਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਸੈਕਟਰੀ ਜਤਿੰਦਰ ਗੁੰਬਰ ਨੇ ਦੱਸਿਆ ਨਿਸ਼ਾਨ ਸੂਦ ਦੇ ਪਿਤਾ ਵੀ ਕ੍ਰਿਕਟ ਦੇ ’ਚ ਬਹੁਤ ਅੱਛੇ ਪਲੇਅਰ ਰਹੇ ਹਨ। ਇਸ ਮੌਕੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ, ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਜਗਦੀਸ਼ ਵਰਮਾ, ਵਿਜੇ ਅਗਨੀਹੋਤਰੀ, ਮਾਸਟਰ ਹਾਕਮ ਸਿੰਘ, ਸੁਰੇਸ਼ ਡੋਰਾ, ਹਰਸ਼ ਕੋਹਲੀ, ਮਨੀਸ਼ ਵਰਮਾ, ਡਾਕਟਰ ਅਸ਼ਵਨੀ ਭਨੋਟ, ਡਾਕਟਰ ਸ਼ਿਵ ਕੁਮਾਰ ਕੌੜਾ, ਰਾਕੇਸ਼ ਪੁਰੀ, ਪ੍ਰਦੀਪ ਭਾਟੀਆ, ਦਲਜੀਤ ਸਿੰਘ ਬਿੱਟੂ, ਤਜਿੰਦਰ ਸਿੰਘ ਬੋਬੀ, ਮਨੀਸ਼ ਵਸ਼ਿਸ਼ਟ, ਸਹਿਤ ਸ਼ਹਿਰ ਨਿਵਾਸੀ ਹਾਜ਼ਰ ਸਨ।