ਵਾਰਡ ਨੰਬਰ 1 'ਚ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ ਵਾਰਡ ਨੰਬਰ 1 'ਚ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਮੁਸ਼ਕਲ ਤੋਂ ਮਿਲੇਗੀ ਰਾਹਤ
Publish Date: Thu, 13 Aug 2026 04:49 PM (IST)
Updated Date: Thu, 13 Aug 2026 04:50 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨਗਰ ਕੌਸਲ ਨੰਗਲ ਅਧੀਨ ਪੈਂਦੇ ਵਾਰਡ ਨੰਬਰ 1 ਦੇ ਪਿੰਡ ਬਰਮਲਾ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੀਣ ਵਾਲੇ ਪਾਣੀ ਦੀ ਭਾਰੀ ਸਮੱਸਿਆ ਨੂੰ ਹੱਲ ਕਰਨ ਲਈ ਸੁਮਿਤ ਅਗਨੀਸੰਦਲ ਦੀ ਅਗਵਾਈ ਹੇਠ ਨਵੇਂ ਬੋਰ ਦਾ ਕੰਮ ਸ਼ੁਰੂ ਹੋ ਗਿਆ ਹੈ । ਇਸ ਬੋਰ ਦਾ ਕੰਮ ਸ਼ੁਰੂ ਹੋਣ ਨਾਲ ਵਾਰਡ ਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਲਈ ਸਮੂਹ ਨਿਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ ਹੈ। ਵਾਰਡ ਇੰਚਾਰਜ਼ ਸੁਮਿਤ ਅਗਨੀਸੰਦਲ ਨੇ ਦੱਸਿਆ ਕਿ ਵਾਰਡ ਨੰਬਰ 1 ਦੇ ਨਿਵਾਸੀ ਪੁਰਾਣੇ ਸਮੇਂ ਤੋਂ ਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਇਥੋ ਦੀ ਇੱਕੋ-ਇੱਕ ਮੁੱਖ ਮੰਗ ਸਾਫ਼ ਪੀਣ ਵਾਲੇ ਪਾਣੀ ਦੀ ਸੀ। ਪਿਛਲੇ ਕੁਝ ਸਮੇਂ ਤੋਂ ਇਹ ਦਿੱਕਤ ਇੰਨੀ ਵਧ ਗਈ ਸੀ ਕਿ ਟੈਂਕਰਾਂ ਰਾਹੀਂ ਪਾਣੀ ਮੁਹੱਈਆ ਕਰਵਾਉਣਾ ਪੈਂਦਾ ਸੀ, ਪਰ ਘਰਾਂ ਵਿੱਚ ਬਜ਼ੁਰਗ ਹੋਣ ਕਾਰਨ ਬਾਲਟੀਆਂ ਨਾਲ ਪਾਣੀ ਢੋਣਾ ਬਹੁਤ ਔਖਾ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਲਿਆਉਂਦਾ ਗਿਆ, ਤਾਂ ਉਨ੍ਹਾਂ ਨੇ ਤੁਰੰਤ ਕੌਂਸਲ ’ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵਾਰਡ ਵਾਸੀ ਮੰਗਾ ਸਿੰਘ (ਪਿੰਡ ਬਰਮਲਾ) ਨੇ ਆਪ ਸਰਕਾਰ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਪਾਣੀ ਦੀ ਇੰਨੀ ਥੁੜ ਸੀ ਕਿ ਲੋਕਾਂ ਲਈ ਆਪਣੇ ਪਸ਼ੂਆਂ/ਮੱਝਾਂ ਨੂੰ ਪਾਣੀ ਪਿਲਾਉਣਾ ਵੀ ਔਖਾ ਹੋ ਗਿਆ ਸੀ। ਅਸੀਂ ਛੋਟੇ ਜ਼ਮੀਂਦਾਰ ਹਾਂ ਅਤੇ ਸਾਡਾ ਗੁਜ਼ਾਰਾ ਪਸ਼ੂਆਂ ਤੇ ਹੀ ਨਿਰਭਰ ਹੈ। ਉਨ੍ਹਾਂ ਦੱਸਿਆ ਕਿ ਅਸੀਂ ਮੰਤਰੀ ਬੈਂਸ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਗਏ ਸੀ, ਜਿਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਾਰਵਾਈ ਕਰਦਿਆਂ ਇਹ ਸਕੀਮ ਸ਼ੁਰੂ ਕਰਵਾਈ ਹੈ। ਇਸ ਉਦਘਾਟਨ ਸਮਾਰੋਹ ਦੌਰਾਨ ਸੁਮਿਤ ਅਗਨੀਸੰਦਲ, ਅਮਰੀਕ ਸਿੰਘ ਸਰਪੰਚ, ਦਿਲਬਾਗ ਚੰਦੇਲ, ਜੱਸਾ ਜੱਟ, ਮੰਗਾ ਸਿੰਘ, ਸੁੱਚਾ ਸਿੰਘ, ਸੋਹਣ ਸਿੰਘ, ਕੁਲਦੀਪ ਚੰਦ, ਅਸ਼ੋਕ ਕੁਮਾਰ, ਦੌਲਤ ਰਾਮ, ਪ੍ਰਿੰਸ, ਮਲਕੀਤ ਸਿੰਘ ਅਤੇ ਕਪਿਲ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ’ਤੇ ਮੋਹਤਬਰ ਵਿਅਕਤੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।