ਚੱਕ ਕਰਮਾਂ ਦੀ ਨਿਸ਼ਾਨਦੇਹੀ ਨਾ ਹੋਣ ਕਾਰਨ ਪਿੰਡ ਵਾਸੀਆਂ ’ਚ ਰੋਸ
ਚੱਕ ਕਰਮਾਂ ਦੇ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੀ ਨਿਸ਼ਾਨਦੇਹੀ ਲਈ ਦਿੱਤਾ ਮੰਗ
Publish Date: Mon, 24 Aug 2026 04:30 PM (IST)
Updated Date: Mon, 24 Aug 2026 04:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਨਜ਼ਦੀਕੀ ਪਿੰਡ ਚੱਕ ਕਰਮਾਂ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਲੰਬੇ ਸਮੇਂ ਤੋਂ ਲਟਕ ਰਹੀ ਹੈ। ਇਸ ਦੇ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿੰਡ ਦੇ ਸਮਾਜਿਕ ਸਾਂਝੇ ਕੰਮਾਂ ਲਈ ਪਿੰਡ ਵਾਸੀਆਂ ਕੋਲ ਕੋਈ ਜਗ੍ਹਾ ਨਹੀਂ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਵਫਦ ਜਨਵਾਦੀ ਇਸਤਰੀ ਸਭਾ ਰੂਪਨਗਰ ਦੀ ਜ਼ਿਲ੍ਹਾ ਪ੍ਰਧਾਨ ਪ੍ਰਭਾ ਦੇਵੀ ਦੀ ਅਗਵਾਈ ਹੇਠ ਜ਼ਿਲ੍ਹਾ ਮਾਲ ਅਫਸਰ ਜਸਵਿੰਦਰ ਸਿੰਘ ਨੂੰ ਮਿਲਿਆ ਅਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਜਲਦੀ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਵੱਲੋਂ ਜਲਦੀ ਹੀ ਨਿਸ਼ਾਨਦੇਹੀ ਕਰਵਾ ਕੇ ਲੋਕਾਂ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਫਦ ਵੱਲੋਂ ਕਿਹਾ ਗਿਆ ਕਿ ਜੇਕਰ 15 ਦਿਨਾਂ ਅੰਦਰ ਨਿਸ਼ਾਨਦੇਹੀ ਨਾ ਹੋਈ ਤਾਂ ਪਿੰਡ ਵਾਸੀ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਹਰਬੰਸ ਕੌਰ ਪੰਚ, ਇਸਤਰੀ ਸਭਾ ਆਗੂ ਪ੍ਰਿਅੰਕਾ, ਪਰਮਜੀਤ ਸਿੰਘ ਪੰਮਾ, ਓਂਕਾਰ ਸਿੰਘ, ਕੇਵਲ ਸਿੰਘ, ਦਲਜੀਤ ਸਿੰਘ ਦੱਲੀ, ਬਲਵੀਰ ਸਿੰਘ, ਰਾਜਵੰਤ ਕੌਰ, ਕੁਲਵਿੰਦਰ ਕੌਰ, ਸੋਨੀਆ, ਬੇਅੰਤ ਕੌਰ, ਨਿਰਮਲਾ ਦੇਵੀ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।