ਸਬ ਲੈਫਟੀਨੈਂਟ ਬਣ ਕੇ ਪਿੰਡ ਪੁੱਜੇ ਅਮਰਜੀਤ ਸਿੰਘ ਦਾ ਨਿੱਘਾ ਸਵਾਗਤ ਸਬ ਲੈਫ਼ਟੀਨੇਟ ਬਣ ਕੇ ਪਹੁੰਚੇ ਅਮਰਜੀਤ ਸਿੰਘ ਲਾਡੀ ਦਾ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
Publish Date: Sun, 29 Nov 2026 03:54 PM (IST)
Updated Date: Sun, 29 Nov 2026 03:56 PM (IST)
ਆਫਿਸਰਜ਼ ਟਰੇਨਿੰਗ ਅਕੈਡਮੀ ਨਾਗਪੁਰ ਤੋਂ ਪੂਰੀ ਕੀਤੀ 3 ਮਹੀਨੇ ਦੀ ਟਰੇਨਿੰਗ ਜਦੋਂ ਪੁੱਤ ਵੱਡੀ ਉਪਲੱਬਧੀ ਲੈ ਕੇ ਘਰ ਆਉਣ ਤਾਂ ਮਾਂ-ਬਾਪ ਦਾ ਹੌਸਲਾਂ ਬੁਲੰਦ ਹੋਣਾ ਸੁਭਾਵਿਕ : ਪਿਤਾ ਬਲਵੀਰ ਸਿੰਘ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਜਿਸ ਨੂੰ ਅਸੀ ਕਦੇ ਗਲੀਆਂ ਨਾਲੀਆਂ ਦੀ ਸਫ਼ਾਈ, ਕਦੇ ਹੜ੍ਹ ’ਚ ਫਸੇ ਲੋਕਾਂ ਨੂੰ ਬਚਾਉਦੇ ਹੋਏ, ਕਦੇ ਪਿੰਡ ਮਗਰੋੜ ਦੇ ਭਲਵਾਨੀ ਅਖਾੜਾ ’ਚ ਲੰਗੌਟ ਬੰਨ ਕੇ ਭਲਵਾਨੀ ਕਰਦੇ ਨੂੰ, ਕਦੇ ਬੇਲਾ ਕਾਲਜ ’ਚ ਬੱਚਿਆ ਨੂੰ ਪੜਾਉਦੇ ਹੋਏ ਦੇਖਦਾ ਹਾਂ । ਐਤਵਾਰ ਨੂੰ ਸਬ ਲੈਫਟੀਨੇਟ ਦੀ ਟਰੇਨਿੰਗ ਕਰਕੇ ਚਿੱਟੀ ਡਰੈੱਸ ’ਚ ਪਹੁੰਚੇ ਅਮਰਜੀਤ ਸਿੰਘ ਲਾਡੀ ਦਾ ਪਿੰਡ ਕੋਟਲਾ ਨਿਹੰਗ ਵਿਖੇ ਪਹੁੰਚਦਿਆਂ ਹੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਪਿੰਡ ਵਾਸੀਆਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤ਼ਾ। ਜੀ ਹਾਂ ਗੱਲ ਕਰ ਰਹੇ ਹਾਂ ਇਤਿਹਾਸਕ ਪਿੰਡ ਕੋਟਲਾ ਨਿਹੰਗ ਦੇ ਜੰਮਪਲ ਸਮਾਜਸੇਵੀ ਨੌਜਵਾਨ ਅਮਰਜੀਤ ਸਿੰਘ ਲਾਡੀ ਦੀ ਜੋ ਐਨਸੀਸੀ ਦੀ ਯੂਨਿਟ 1 ਪੰਜਾਬ ਨੇਵੀ ਯੂਨਿਟ ਨਿਆਂ ਨੰਗਲ ਵੱਲੋਂ ਆਫਿਸਰ ਟਰੇਨਿੰਗ ਅਕੈਡਮੀ ਕਾਮਟੀ ਨਾਗਪੁਰ ਮਹਾਰਾਸ਼ਟਰ ਵਿਖੇ ਤਿੰਨ ਮਹੀਨੇ ਦੀ ਬਤੌਰ ਸਬ ਲੈਫ਼ਟੀਨੇਟ ਦੀ ਟਰੇਨਿੰਗ ਕਰਕੇ ਵਾਪਸ ਆਇਆ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸਬ ਲੈਫ਼ਟੀਨੇਟ ਅਮਰਜੀਤ ਸਿੰਘ ਲਾਡੀ ਨੇ ਕਿਹਾਕਿ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਐਨਸੀਸੀ ਯੂਨਿਟ ਰਾਂਹੀ ਸਬ ਲੈਫ਼ਟੀਨੇਟ ਦੀ ਪਦਵੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ 2009 ’ਚ ਮੈ ਬਤੌਰ ਲੈਬ ਸਹਾਇਕ ਬੇਲਾ ਕਾਲਜ਼ ’ਚ ਜੁਆਇਨ ਕੀਤਾ ਸੀ ਅੱਗੇ ਆਪਣੀ ਪੜਾਈ ਨੂੰ ਜਾਰੀ ਰੱਖਿਆ ਜਿਸ ਦੇ ਚੱਲਦਿਆਂ ਹੁਣ ਬਤੌਰ ਪ੍ਰੋਫੈਸਰ ਫਿਜ਼ੀਕਲ ਐਜ਼ੂਕੇਸ਼ਨ ਕੰਮ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ 2024 ’ਚ ਐਨਸੀਸੀ ਦੀ 1 ਪੰਜਾਬ ਨੇਵੀ ਯੂਨਿਟ ਨਿਆਂਨੰਗਲ ’ਚ ਬਤੌਰ ਕੇਅਰ ਟੇਕਰ ਆਫਿਸਰ ਜੁਆਇਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਮੈ ਬਤੌਰ ਸਬ ਲੈਫ਼ਟੀਨੇਟ ਦੀ ਟਰੇਨਿੰਗ ਲੈਕੇ ਵਾਪਸ ਆਇਆ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਹੋਵੇ ਇਨਸਾਨ ਮਿਹਨਤ ਨਾਲ ਹੀ ਮੰਜ਼ਿਲ ਪਾ ਸਕਦਾ ਹੈ ਜਿਸ ’ਚ ਬੇਲਾ ਕਾਲਜ਼ ਦੇ ਸਮੂਹ ਪ੍ਰਬੰਧਕਾਂ ,ਸਟਾਫ਼ ਤੇ ਕਾਲਜ ਦੇ ਮੈਨੇਜ਼ਰ ਸੁਖਵਿੰਦਰ ਸਿੰਘ ਵਿਸਕੀ ਦਾ ਪੂਰਨ ਸਹਿਯੋਗ ਮਿਲਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਹੜੇ ਵੀ ਖੇਤਰ ’ਚ ਕੰਮ ਕਰ ਰਹੇ ਹਨ ਮਿਹਨਤ ਨਾਲ ਕਰਨ ਪ੍ਰਮਾਤਮਾਂ ਇੱਕ ਦਿਨ ਸਫ਼ਲਤਾ ਜ਼ਰੂਰ ਬਖਸ਼ਦਾ ਹੈ। ਮਾਂ-ਬਾਪ ਦੀ ਸੱਚੀ ਕਮਾਈ ਧੀ ਪੁੱਤ ਹੀ ਹੁੰਦੇ ਸਬ ਲੈਫ਼ਟੀਨੇਟ ਬਣ ਕੇ ਪਹੁੰਚੇ ਅਮਰਜੀਤ ਸਿੰਘ ਲਾਡੀ ਦਾ ਉਸ ਦੇ ਪਿਤਾ ਬਲਬੀਰ ਸਿੰਘ ਨੇ ਮੱਥਾ ਚੁੰਮਿਆਂ ਤੇ ਅੱਖਾਂ ’ਚ ਖੁਸ਼ੀ ਦੇ ਹੰਝੂ ਝਲਕ ਰਹੇ ਸਨ, ਕਿਉਂਕਿ ਜਦੋਂ ਕਿਸੇ ਗਰੀਬ ਪਰਿਵਾਰ ’ਚੋਂ ਬੱਚੇ ਵੱਡੀ ਉਪਲੱਬਧੀ ਹਾਸਲ ਕਰਕੇ ਨਾਮਣਾ ਖੱਟ ਕੇ ਘਰ ਆਉਣ ਤਾਂ ਮਾਤਾ ਪਿਤਾ ਦਾ ਹੌਸਲਾਂ ਤਾਂ ਬੁਲੰਦ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਵਾਂਗ ਹੋਰਾਂ ਦੇ ਬੱਚੇ ਵੀ ਨਸ਼ਾ ਤੇ ਸਮਾਜ਼ਿਕ ਕੁਰੀਤੀਆਂ ਤੋਂ ਬਚ ਕੇ ਪੜਾਈ ’ਚ ਚੰਗੇ ਨੰਬਰ ਲੈ ਕੇ ਵੱਡੀਆਂ ਉਪਲੱਬਧੀਆ ਹਾਸਲ ਕਰਕੇ ਆਪੋ ਆਪਣੇ ਮਾਪਿਆਂ ਦਾ ਨਾਮ ਰੋ਼ਸਨ ਕਰਨ,ਮਾ ਬਾਪ ਦੀ ਸੱਚੀ ਕਮਾਈ ਧੀ ਪੁੱਤ ਹੀ ਹੁੰਦੇ ਹਨ। ਇਸ ਮੌਕੇ ’ਤੇ ਪੰਜਾਬੀ ਗਾਇਕ ਲਖਵੀਰ ਸਿੰਘ ਲੱਖਾ, ਬਿਕਰਮਜੀਤ ਸਿੰਘ ਲਾਲੀ, ਐਡਵੋਕੇਟ ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜੱਗੀ, ਬਿਕਰਮ ਸਿੰਘ ਵਿੱਕੀ, ਸਰਬਜੀਤ ਸਿੰਘ, ਲਖਵੀਰ ਸਿੰਘ ਕਾਲਾ, ਹਰਮੀਤ ਸਿੰਘ, ਹਰਨੇਕ ਸਿੰਘ ਤੇ ਹੋਰ ਪਿੰਡ ਵਾਸੀਆਂ ਵੱਲੋਂ ਅਮਰਜੀਤ ਸਿੰਘ ਲਾਡੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।