ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਵਿਜੇ ਦਸ਼ਮੀ ਦਾ ਤਿਉਹਾਰ ਮਨਾਇਆ
Publish Date: Mon, 19 Oct 2026 04:57 PM (IST)
Updated Date: Mon, 19 Oct 2026 05:00 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ , ਸੁਧੀਰ ਸ਼ਰਮਾ, ਸੰਦੀਪ ਸ਼ਰਮਾ, ਸਤਪਾਲ ਸੱਤੀ , ਨਵੀਨ ਪੁਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਅਧਿਆਪਕਾ ਪਰਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਤਿਉਹਾਰ ਬਾਰੇ ਚਾਨਣਾ ਪਾਇਆ ਗਿਆ। ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ’ਤੇ ਸੁਚੱਜੇ ਤਰੀਕੇ ਨਾਲ ਭਗਵਾਨ ਸ੍ਰੀ ਰਾਮ ਚੰਦਰ ਜੀ ਦੁਆਰਾ ਰਾਵਣ ਨੂੰ ਮਾਰ ਕੇ ਕਿਸ ਤਰ੍ਹਾਂ ਉਨ੍ਹਾਂ ਨੇ ਸੀਤਾ ਮਾਤਾ ਜੀ ਨੂੰ ਰਾਵਣ ਦੀ ਕੈਦ ਵਿੱਚੋਂ ਛੁਡਾਇਆ ਸੀ ਬੜੇ ਹੀ ਸੋਹਣੇ ’ਤੇ ਨਾਟਕੀ ਰੂਪ ’ਚ ਪੇਸ਼ ਕੀਤਾ। ਇਸ ਮੌਕੇ ਸਕੂਲ ਦੀਆਂ ਵਿਦਿਆਰਥੀਆਂ ਵੱਲੋਂ ਮਾਤਾ ਦੁਰਗਾ ਜੀ ਦੇ ਰੂਪ ’ਚ, ਸਮਾਜਿਕ ਬੁਰਾਈਆਂ ਜਿਵੇਂ ਦਹੇਜ ਪ੍ਰਥਾ, ਭਰੂਣ ਹੱਤਿਆ, ਅੰਧ ਵਿਸ਼ਵਾਸ, ਅਨਪੜਤਾ, ਗਰੀਬੀ, ਬੇਰੁਜ਼ਗਾਰੀ,ਨੂੰ ਦੂਰ ਕਰਨ ਲਈ ਨਾਟਕੀ ਰੂਪ ’ਚ ਪੇਸ਼ ਕੀਤਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਵੱਲੋਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਗਿਆ ਕੀ ਦੁਸਹਿਰੇ ਦਾ ਤਿਉਹਾਰ ਸਾਨੂੰ ਸਭ ਨੂੰ ਇੱਕ ਬਹੁਤ ਹੀ ਵੱਡਾ ਤੇ ਸਦੀਵੀ ਸੰਦੇਸ਼ ਦਿੰਦਾ ਹੈ। ਕਿ ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ ਅਖੀਰ ’ਚ ਜਿੱਤ ਹਮੇਸ਼ਾ ਸੱਚਾਈ ’ਤੇ ਨੇਕੀ ਦੀ ਹੁੰਦੀ ਹੈ। ਇਹ ਤਿਉਹਾਰ ਸਾਨੂੰ ਆਪਣੇ ਅੰਦਰਲੇ ਹੰਕਾਰ ਲਾਲਚ ’ਤੇ ਬੁਰੇ ਵਿਚਾਰਾਂ ਨੂੰ ਖਤਮ ਕਰਕੇ ਇੱਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਸੁਨੀਤਾ ਸੰਗੀਤਾ ਜੋਤੀ ਆਰਤੀ ਸ਼ਰਮਾ, ਪੂਨਮ, ਰਵਿੰਦਰ ਸੁਰਿੰਦਰ, ਆਰਤੀ, ਸੰਗੀਤਾ, ਸਵੇਤਾ ਮਮਤਾ ਆਂਚਲ ਸੋਨੀਆ ਹਿਮਾਨੀ ਹਾਜ਼ਰ ਸਨ । ਕੈਪਸ਼ਨ: ਦੁਸਹਿਰੇ ਦੇ ਤਿਉਹਾਰ ਦਾ ਨਾਟਕੀ ਰੂਪ ਪੇਸ਼ ਕਰਦੇ ਹੋਏ ਵਿਦਿਆਰਥੀ ਅਤੇ ਸਮੂਹਿਕ ਤਸਵੀਰ ਵਿਚ ਮੋਜੂਦ ਵਿਦਿਆਰਥੀ ਅਤੇ ਸਕੂਲ ਸਟਾਫ ਮੈਂਬਰ ।