ਬਲਾਕ ਚਮਕੌਰ ਸਾਹਿਬ ਅਧੀਨ ਵੱਖ-ਵੱਖ ਥਾਂਵਾ ’ਤੇ ਮਮਤਾ ਦਿਵਸ ਮਨਾਇਆ ਬਲਾਕ ਚਮਕੌਰ ਸਾਹਿਬ ਅਧੀਨ ਵੱਖ-ਵੱਖ ਥਾਂਵਾ ਤੇ ਮਮਤਾ ਦਿਵਸ ਮਨਾਇਆ
Publish Date: Wed, 14 Oct 2026 05:30 PM (IST)
Updated Date: Wed, 14 Oct 2026 05:33 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸ੍ਰੀ ਚਮਕੋਰ ਸਾਹਿਬ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ’ਚ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਹਰਵਿੰਦਰ ਸਿੰਘ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਦੱਸਿਆ ਕਿ ਆਯੁਸ਼ਮਾਨ ਆਰੋਗਿਆ ਕੇਂਦਰਾਂ ਅਧੀਨ ਬੱਚਿਆਂ ਦਾ ਮਾਰੂ ਰੋਗਾਂ ਤੋਂ ਬਚਾਅ ਸਬੰਧੀ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਂਵਾ ਨੂੰ ਆਪਣਾ ਅਤੇ ਗਰਭ ’ਚ ਪਲ ਰਹੇ ਬੱਚੇ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗਰਭਵਤੀ ਮਹਿਲਾਂਵਾ ਆਪਣੀ ਅਤੇ ਗਰਭ ’ਚ ਪਲ ਰਹੇ ਬੱਚੇ ਦੀ ਸਿਹਤ ਦੀ ਤੰਦਰੁਸਤੀ ਲਈ ਪੋਸ਼ਟਿਕ ਆਹਾਰ ਦਾ ਸੇਵਨ ਕਰਨ ਆਪਣੀ ਪੋਸ਼ਟਿਕ ਖੁਰਾਕ ’ਚ ਹਰੀਆਂ ਸਬਜੀਆਂ ਅਤੇ ਫਲਾਂ ਦਾ ਸੇਵਨ ਕਰਨ ਤਾਂ ਜੋ ਸਰੀਰ ’ਚ ਖੂਨ ਦੀ ਕਮੀ ਨਾ ਹੋਵੇ। ਇਸ ਮੌਕੇ ’ਤੇ ਅਮਨ ਕਮਿਊਨਿਟੀ ਹੈਲਥ ਅਫਸਰ ਨੇ ਕਿਹਾ ਕਿ ਬੱਚੇ ਨੂੰ ਪਹਿਲੇ 6 ਮਹੀਨੇ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਅਤੇ ਬੋਤਲ ਰਾਹੀਂ ਦੁੱਧ ਨਾ ਪਿਲਾਇਆ ਜਾਵੇ। ਉਨ੍ਹਾਂ ਕਿਹਾਕਿ ਮਾਂ ਦਾ ਦੁੱਧ ਬੱਚਿਆਂ ਦੇ ਸਰੀਰਿਕ ਵਿਕਾਸ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ’ਚ ਸਹਾਈ ਹੁੰਦਾਂ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਓਪਰਾ ਦੁੱਧ ਪਿਲਾਉਣ ਨਾਲ ਡਾਇਰੀਆ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਬੱਚੇ ਨੂੰ ਇਨਫੈਕਸ਼ਨ ਤੋਂ ਦੂਰ ਰੱਖਣ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਾਫ ਕਰਿਆ ਜਾਵੇ ਫਿਰ ਬੱਚੇ ਨੂੰ ਚੁੱਕਿਆ ਜਾਵੇ। ਇਸ ਮੌਕੇ ’ਤੇ ਸਮੂਹ ਸੀਐਚਓਜ਼, ਸਮੂਹ ਏਐਨਐਮਜ਼, ਸਮੂਹ ਮਲਟੀਪਰਪਜ਼ ਹੈਲਥ ਵਰਕਰਜ਼ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ।