ਵਨੀਤਾ ਰਾਣੀ ਨੇ ਸੰਭਾਲਿਆ ਮੁੱਖ ਅਧਿਆਪਕਾ ਦਾ ਅਹੁਦਾ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਵਨੀਤਾ ਰਾਣੀ ਨੇ ਮੁੱਖ ਅਧਿਆਪਕਾਂ ਦਾ ਅਹੁਦਾ ਸੰਭਾਲਿਆ
Publish Date: Tue, 13 Oct 2026 04:50 PM (IST)
Updated Date: Tue, 13 Oct 2026 04:50 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ ਤੇ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਨੀਤਾ ਰਾਣੀ ਨੇ ਮੁੱਖ ਅਧਿਆਪਕਾ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਨੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਉਹ ਬਹੁਤ ਹੀ ਤਨਦੇਹੀ ਨਾਲ ਸਕੂਲ ਦੀ ਸੇਵਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸਕੂਲ ਨੂੰ ਹੋਰ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ ਅਤੇ ਵਿਦਿਆਰਥੀਆਂ ਦਾ ਭਵਿੱਖ ਹੋਰ ਵਧੀਆ ਸਵਾਰਨ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇੱਥੇ ਤੱਕ ਪਹੁੰਚਾਉਣ ’ਚ ਸਕੂਲ ਦਾ ਸਮੂਹ ਅਧਿਆਪਕ ਵਰਗ ਜਿਨ੍ਹਾਂ ਨੇ ਤਨਦੇਹੀ ਨਾਲ ਮੇਰਾ ਸਾਥ ਨਿਭਾਇਆ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਸਕੂਲ ਦੇ ਸਮੂਹ ਅਧਿਆਪਕ ਵਰਗ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦਾ ਸਮੂਹ ਅਧਿਆਪਕ ਵਰਗ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਹਿੰਦਾ ਅਤੇ ਸਾਥ ਨਿਭਾਉਂਦਾ ਹੈ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਨੇ ਵਨੀਤਾ ਰਾਣੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੀ ਮੁੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸ਼ਦੀਪ ਸ਼ਰਮਾ, ਸਤਪਾਲ ਸੱਤੀ, ਹਰਨੇਕ ਕਾਲੀਆ, ਨਵੀਨਪੁਰੀ, ਉਪਿੰਦਰ ਠਾਕੁਰ, ਵਿਜੇ ਸ਼ਰਮਾ, ਸ਼ੁਭ ਲਤਾ ਅਤੇ ਸਕੂਲ ਦਾ ਸਮੂਹ ਅਧਿਆਪਕ ਵਰਗ ਆਰਤੀ ਸ਼ਰਮਾ, ਸੁਨੀਤਾ, ਪਰਮਿੰਦਰ, ਸੰਗੀਤਾ, ਪੂਨਮ, ਰਵਿੰਦਰ ਕੌਰ ,ਆਰਤੀ, ਨੈਨਾ, ਸੰਗੀਤਾ ਕੁਮਾਰੀ, ਹਿਮਾਨੀ, ਸਵੇਤਾ, ਕ੍ਰਿਤੀਕਾ, ਮਮਤਾ, ਸੋਨੀਆ, ਆਂਚਲ ਹਾਜ਼ਰ ਸਨ ।