ਮਮਤਾ ਦਿਵਸ ਮੌਕੇ ਟੀਕਾਕਰਨ ਕੈਂਪਾਂ ਦਾ ਆਯੋਜਨ ਮਮਤਾ ਦਿਵਸ ਮੌਕੇ ਟੀਕਾਕਰਨ ਕੈਂਪਾਂ ਦਾ ਆਯੋਜਨ
Publish Date: Wed, 07 Oct 2026 06:15 PM (IST)
Updated Date: Wed, 07 Oct 2026 06:17 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸ੍ਰੀ ਚਮਕੋਰ ਸਾਹਿਬ ਦੇ ਵੱਖ-ਵੱਖ ਪਿੰਡਾਂ ’ਚ ਗਰਭਵਤੀ ਮਹਿਲਾਂਵਾ ਅਤੇ ਬੱਚਿਆਂ ਲਈ ਮਮਤਾ ਦਿਵਸ ’ਤੇ ਟੀਕਾਕਰਨ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਅੰਤ ਸਿੰਘ ਹੈਲਥ ਵਰਕਰ ਨੇ ਕਿਹਾ ਕਿ ਬੱਚਿਆਂ ਨੂੰ ਮਾਰੂ ਰੋਗਾਂ ਜਿਵੇਂ ਪੋਲੀਓ, ਕਾਲੀ ਖਾਂਸੀ, ਟੀ.ਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ, ਗਲਘੋਟੂ ਅਤੇ ਟੈਟਨਸ ਤੋਂ ਬਚਾਅ ਲਈ ਟੀਕਾਕਰਨ ਬਹੁਤ ਜਰੂਰੀ ਹੈ ਅਤੇ ਗਰਭਵਤੀ ਮਹਿਲਾਂਵਾ ਨੂੰ ਸੰਤੁਲਿਤ ਖੁਰਾਕ ਦਾ ਸੇਵਨ ਆਪਣੇ ਅਤੇ ਆਪਣੇ ਗਰਭ ’ਚ ਪੱਲ ਰਹੇ ਬੱਚੇ ਦੀ ਤੰਦਰੁਸਤੀ ਲਈ ਜਰੂਰੀ ਹੈ। ਇਸ ਮੌਕੇ ’ਤੇ ਮਨਦੀਪ ਕੌਰ ਏਐਨਐਮ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਹਰੀਆਂ ਸਬਜੀਆਂ ਅਤੇ ਫਲਾਂ ਦਾ ਇਸਤੇਮਾਲ ਕਰਨ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਸਰੀਰ ਵਿਚ ਖੂਨ ਦੀ ਕਮੀ ਨਾ ਹੋਵੇ। ਇਸ ਮੌਕੇ ’ਤੇ ਲਖਮਿੰਦਰ ਸਿੰਘ ਨੇ ਕਿਹਾ ਕਿ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕੇ ਬੱਚਿਆਂ ਵਿਚ ਵੱਖਵਾ ਪਾਉਣ ਲਈ ਅਪਨਾਉਣੇ ਚਾਹੀਦੇ ਹਨ ਅਤੇ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ਵਿਚ ਘੱਟੋ-ਘੱਟ 3 ਸਾਲ ਦਾ ਵੱਖਵਾ ਹੋਣਾ ਚਾਹੀਦਾ ਹੈ। ਪਰਿਵਾਰ ਭਲਾਈ ਦੇ ਸਾਧਨਾ ਵਿਚ ਪੀਪੀਆਈਯੂਸੀਡੀ, ਨਿਰੋਧ, ਕਾਪਰਟੀ, ਅੰਤਰਾ ਟੀਕਾ ਅਤੇ ਛਾਇਆ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ’ਤੇ ਮਨਪ੍ਰੀਤ ਕੌਰ ਏਐਨਐਮ ਨੇ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਘੱਟੋ-ਘੱਟ 6 ਮਹੀਨੇ ਤੱਕ ਮਾਂ ਦਾ ਹੀ ਦੁੱਧ ਪਿਲਾਇਆ ਜਾਵੇ। ਮਾਂ ਦੇ ਦੁੱਧ ਵਿਚ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਸ ਮੌਕੇ ਤੇ ਸੁੰਦਰੀ ਦੇਵੀ ਐਲ.ਐਚ.ਵੀ, ਸਮੂਹ ਏਐਨਐਮਜ਼, ਸਮੂਹ ਸੀਐਚਓ ਅਤੇ ਆਸ਼ਾ ਵਰਕਰਜ਼ ਹਾਜਰ ਸਨ।