ਐੱਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦਾ ਹੋਇਆ ਪੁਨਰਗਠਨ ਐਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦਾ ਹੋਇਆ ਪੁਨਰਗਠਨ
Publish Date: Wed, 25 Nov 2026 03:37 PM (IST)
Updated Date: Wed, 25 Nov 2026 03:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਐੱਸਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਹੰਗਾਮੀ ਜ਼ਰੂਰੀ ਮੀਟਿੰਗ ਹੋਈ ,ਜਿਸ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਰਗਰਮ ਮੈਂਬਰ ਆਗੂਆਂ ਨੇ ਸ਼ਮੂਲੀਅਤ ਕੀਤੀ। ਜਿਸ ’ਚ ਕਾਫੀ ਲੰਬੀ ਵਿਚਾਰ ਚਰਚਾ ਦੌਰਾਨ ਜਥਬੰਦੀ ਦਾ ਪੁਨਰ ਗਠਨ ਕਰਨ ਸਬੰਧੀ ਵਿਚਾਰਾਂ ਹੋਈਆਂ। ਇਸ ਮੀਟਿੰਗ ’ਚ ਜਥੇਬੰਦੀ ਦੇ ਸੀਨੀਅਰ ਆਗੂਆਂ, ਜ਼ਿਲਾ ਪ੍ਰਧਾਨਾਂ, ਜ਼ਿਲ੍ਹਾ ਜਨਰਲ ਸਕੱਤਰਾਂ ਦੀ ਸਹਿਮਤੀ ਨਾਲ ਜਥੇਬੰਦੀ ਦਾ ਪੁਨਰਗਠਨ ਕਰਦਿਆਂ ਵਿਸਥਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ ਸਕੱਤਰ ਪੰਜਾਬ ਹਰਜਿੰਦਰ ਸਿੰਘ ਪੁਰਾਣੇ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ’ਚ ਸਾਰੇ ਹਾਊਸ ਦੀ ਸਹਿਮਤੀ ਨਾਲ ਪਰਮਜੀਤ ਸਿੰਘ ਤਰਨਤਾਰਨ ਨੂੰ ਸਰਪ੍ਰਸਤ, ਬੇਅੰਤ ਸਿੰਘ ਭਾਂਬਰੀ ਨੂੰ ਚੀਫ ਆਰਗੇਨਾਈਜਰ, ਲਛਮਣ ਸਿੰਘ ਨਬੀਪੁਰ ਨੂੰ ਸੂਬਾ ਪ੍ਰਧਾਨ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ,ਜਨਰਲ ਸਕੱਤਰ ਪਰਵਿੰਦਰ ਭਾਰਤੀ, ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਕਲੇਰ,ਵੀਰ ਸਿੰਘ ਮੋਗਾ,ਵਿਪਨ ਕੁਮਾਰ ਮੋਹਾਲੀ,ਵਿਜੈ ਕੁਮਾਰ ਮਾਨਸਾ, ਆਰਗੇਨਾਈਜਰ ਜਸਵੀਰ ਸਿੰਘ ਬੀਹਲਾ,ਮੀਤ ਪ੍ਰਧਾਨ ਹਰਦੀਪ ਸਿੰਘ ਤੂਰ,ਸੁਖਰਾਜ ਸਿੰਘ ਮਾਹਲ,ਹਰਪਾਲ ਸਿੰਘ ਤਰਨਤਾਰਨ, ਕੁਲਵੰਤ ਸਿੰਘ ਸ਼ੇਰਪੁਰ, ਨਰਿੰਦਰਜੀਤ ਸਿੰਘ ਕਪੂਰਥਲਾ, ਗੁਰਜੰਟ ਸਿੰਘ ਭੁਰਥਲਾ, ਪਰਮਜੀਤ ਸਿੰਘ ਬੈਂਸ,ਸੁਨੀਲ ਕੁਮਾਰ ਜਲੰਧਰ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਦਰਸ਼ਨ ਸਿੰਘ ਡਾਂਗੋ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ, ਕੁਲਵਿੰਦਰ ਸਿੰਘ ਬਿੱਟੂ,ਆਰਟੀਆਈ ਇੰਚਾਰਜ ਬਲਵੀਰ ਸਿੰਘ ਤਰਨਤਾਰਨ,ਸਕੱਤਰ ਅਵਤਾਰ ਸਿੰਘ ਮੱਟੂ,ਭਾਰਤ ਪ੍ਰਤਾਪ ਫਿਰੋਜ਼ਪੁਰ,ਗੁਰਟੇਕ ਸਿੰਘ ਫਰੀਦਕੋਟ,ਸੁਪਿੰਦਰ ਸਿੰਘ ਖਮਾਣੋਂ, ਰਣਦੀਪ ਸਿੰਘ ਮਲੇਰਕੋਟਲਾ, ਮਨਦੀਪ ਸਿੰਘ ਮੁਹਾਲੀ, ਹਰਬੰਸ ਲਾਲ ਜਲੰਧਰ, ਸੰਦੀਪ ਕੁਮਾਰ ਕਪੂਰਥਲਾ,ਸੁਖਪਾਲ ਸਿੰਘ ਬਕਰਾਹਾ,ਅਮਿੰਦਰ ਪਾਲ ਮੁਕਤਸਰ,ਪਰਸਨ ਸਿੰਘ ਬਠਿੰਡਾ ਅਤੇ ਸਵਿੰਦਰ ਸਿੰਘ ਬਟਾਲਾ,ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਇਸ ਮੀਟਿੰਗ ਚ ਇਹ ਵੀ ਫੈਸਲਾ ਕੀਤਾ ਗਿਆ ਕਿ ਬਾਕੀ ਰਹਿ ਗਏ ਜ਼ਿਲਿਆਂ ਚ ਵੀ ਸਾਥੀਆਂ ਦੀ ਸਹਿਮਤੀ ਨਾਲ ਸਟੇਟ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਸਮੂਹ ਨਵੇਂ ਚੁਣੇ ਨੁਮਾਇੰਦਿਆਂ ਨੇ ਜਥੇਬੰਦੀ ਦੇ ਅਹੁਦਿਆਂ ਤੇ ਪੂਰੀ ਤਰਾਂ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਐਲਾਨ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਸਾਹੋਕੇ ਜ਼ਿਲਾ ਪ੍ਰਧਾਨ ਮੋਗਾ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਮੋਗਾ,ਹਰਮੀਤ ਸਿੰਘ ਬਾਗਵਾਲੀ, ਅਵਤਾਰ ਸਿੰਘ,ਰਾਜਪਾਲ ਸਿੰਘ ਸ਼ੇਰਗਿੱਲ ’ਚ ਸਕੱਤਰ, ਅਜੀਤਪਾਲ ਸਿੰਘ ਦੁੱਗਲ, ਗੁਰਵਿੰਦਰ ਸਿੰਘ ਢੈਪਈ ਆਦਿ ਹਾਜ਼ਰ ਸਨ।