ਬਾਟਮ : ਨਰਸਿੰਗ ਕਾਲਜ ’ਚੋ ਸਫ਼ਾਈ ਕਾਮਿਆਂ ਨੂੰ ਹਟਾਉਣ ਦੇ ਖ਼ਿਲਾਫ਼ ਯੂਨੀਅਨ ਨੇ ਦਿੱਤਾ ਰੋਸ ਧਰਨਾ ਨਰਸਿੰਗ ਕਾਲਜ ਵਿਚੋ ਸਫਾਈ ਕਾਮਿਆਂ ਨੂੰ ਹਟਾਉਣ ਦੇ ਖਿਲਾਫ਼ ਯੂਨੀਅਨ ਨੇ ਦਿੱਤਾ ਰੋਸ
Publish Date: Mon, 07 Sep 2026 07:16 PM (IST)
Updated Date: Mon, 07 Sep 2026 07:19 PM (IST)
ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਬੇਵਜਾ ਕੀਤਾ ਜਾ ਰਿਹਾ ਸੀ ਪਰੇਸ਼ਾਨ: ਬਾਗੀ ਤੇ ਭੱਟੀ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਰਕਾਰੀ ਨਰਸਿੰਗ ਕਾਲਜ਼ ਰੂਪਨਗਰ ’ਚ ਕੰਮ ਕਰ ਰਹੀਆਂ ਤਿੰਨ ਮਹਿਲਾਂ ਸਫ਼ਾਈ ਕਰਮਚਾਰੀਆਂ ਨੂੰ ਪ੍ਰਿੰਸੀਪਲ ਵੱਲੋ ਹਟਾਉਣ ਤੇ ਗੈਰ ਸੰਵਿਧਾਨਿਕ ਸ਼ਬਦਾਂ ਬੋਲਣ ਦੇ ਰੋਸ ’ਚ ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕ ਹੈਲਥ ਤੇ ਸੀਵਰੇਜ ਵਰਕਰ ਯੂਨੀਅਨ ਪੰਜਾਬ ਸੀਟੂ ਵੱਲੋਂ ਰੋਸ ਮੁਜ਼ਾਹਰਾਂ ਕਰਦਿਆਂ ਕਾਲਜ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮਾਮਲੇ ਦੀ ਤਫਤੀਸ਼ ਕਰਵਾਉਣ ਲਈ ਡਿਪਟੀ ਮੈਡੀਕਲ ਅਫ਼ਸਰ ਡਾ. ਓਰਮਿਲਾ ਗਰਗ ਨੂੰ ਮੰਗ ਪੱਤਰ ਸੌਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਭੱਟੀ ਨੇ ਕਿਹਾਕਿ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਰੂਪਨਗਰ ਵਿਖੇ ਨਰਸਿੰਗ ਕਾਲਜ ’ਚ ਤਿੰਨ ਮਹਿਲਾ ਸਫ਼ਾਈ ਕਰਮਚਾਰੀ ਕੰਮ ਕਰਦੇ ਆ ਰਹੇ ਸਨ ਪ੍ਰੰਤੂ ਉਨ੍ਹਾਂ ਨੂੰ ਬੇਵਜਾ ਪਰੇਸ਼ਾਨ ਕਰਕੇ ਕੰਮ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾਕਿ ਕਾਲਜ ਦੀ ਪ੍ਰਿੰਸੀਪਲ ਵੱਲੋਂ ਸਫ਼ਾਈ ਕਰਮੀਆ ਨੂੰ ਗੈਰਸੰਵਿਧਾਨਿਕ ਸ਼ਬਦਾਂ ਬੋਲੇ ਗਏ ਤੇ ਕੰਮ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾਕਿ ਡੀਐੱਮਸੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਫ਼ਾਈ ਸੇਵਕਾਂ ਨੂੰ ਬਹਾਲ ਕੀਤਾ ਜਾਵੇ, ਜੇਕਰ ਇਨ੍ਹਾਂ ਸਫ਼਼ਾਈ ਸੇਵਕਾਂ ਨੂੰ ਮੁੜ ਕੰਮ ਤੇ ਬਹਾਲ ਨਾ ਕੀਤਾ ਗਿਆ ਤਾਂ ਸਫ਼ਾਈ ਸੇਵਕਾ ਨੂੰ ਨਾਲ ਲੈ ਕੇ ਯੂਨੀਅਨ ਤਿੱਖਾਂ ਸੰਘਰਸ ਕਰਨ ਲਈ ਮਜਬੂਰ ਹੋ ਜਾਵੇਗੀ। ਉਨ੍ਹਾਂ ਕਿਹਾਕਿ ਸੂਬਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਢਾਡੋਰਾ ਪਿੱਟ ਰਹੀ ਹੈ ਅੱਜ ਤੱਕ ਕਿਸੇ ਵੀ ਮੁਲਾਜ਼ਮ ਨੂੰ ਕੋਈ ਪੱਤਰ ਤਾਂ ਮਿਲਿਆ ਨਹੀ। ਇਸ ਮੌਕੇ ਤੇ ਬਹਾਦਰ ਚੰਦ, ਰਾਜਨ ਕਾਂਗੜਾ ,ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਰੋਪੜ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ, ਮੀਤ ਪ੍ਰਧਾਨ ਜਗਦੀਪ ਕੁਮਾਰ, ਪੈਸ ਸਕੱਤਰ ਬਲਰਾਜ ਸਿੰਘ ਆਦਿ ਹਾਜ਼ਰ ਸਨ। ============== ਮਹਿਲਾ ਸਫ਼ਾਈ ਕਰਮਚਾਰੀ ਕੰਮ ਨਹੀ ਸੀ ਕਰ ਰਹੀਆ : ਡੀਐੱਮਸੀ ਸਿਵਲ ਹਸਪਤਾਲ ਦੇ ਡੀਐੱਮਸੀ ਡਾ ਉਰਮਿਲਾ ਗਰਗ ਨੇ ਸਪੰਰਕ ਕਰਨ ਤੇ ਦੱਸਿਆ ਕਿ ਨਰਸਿੰਗ ਕਾਲਜ ’ਚ ਤਿੰਨ ਮਹਿਲਾ ਸਫ਼ਾਈ ਕਰਮਚਾਰੀ ਕੰਟਰੈਕਟ ’ਤੇ ਕੰਮ ਕਰ ਰਹੀਆ ਸਨ ਜਦੋਂ ਕਾਲਜ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਸੀ ਤਾਂ ਉਹ ਜਵਾਬ ਦਿੰਦੀਆ ਸਨ ਕਿ ਇਹ ਕੰਮ ਸਾਡੇ ਤੋਂ ਨਹੀਂ ਹੋਣਾ। ਉਨ੍ਹਾਂ ਦੱਸਿਆ ਕਿ ਹੁਣ ਸਟੇਟ ਵੱਲੋਂ ਕਿਸੇ ਨਵੀਂ ਕੰਪਨੀ ਨਾਲ ਕੰਟਰੈਕਟ ਕੀਤਾ ਗਿਆ ਹੈ, ਇਹ ਕਰਮਚਾਰੀ ਕੰਮ ਨਹੀ ਕਰਨਾ ਚਾਹੁੰਦੇ ਇਸ ਲਈ ਹੁਣ ਇਕ ਪੁਰਸ਼• ਤੇ ਦੋ ਮਹਿਲਾ ਸਫ਼ਾਈ ਕਰਮਚਾਰੀਆ ਨੂੰ ਰੱਖਿਆ ਗਿਆ ਹੈ। ਉਨ੍ਹਾਂ ਕਿਹਾਕਿ ਯੂਨੀਅਨ ਵੱਲੋਂ ਮੰਗ ਪੱਤਰ ਆਇਆ ਹੈ ਮਾਮਲੇ ਦੀ ਜਾਂਚ ਕਰਕੇ ਕਰਮਚਾਰੀਆ ਨੂੰ ਇਨਸਾਫ਼ ਦਿੱਤਾ ਜਾਵੇਗਾ। =========== 26 ਅਗਸਤ ਤੋਂ ਮੈ ਤਾਂ ਛੁੱਟੀ ਤੇ ਹਾਂ : ਪ੍ਰਿੰਸੀਪਲ ਨਰਸਿੰਗ ਕਾਲਜ ਦੀ ਪ੍ਰਿੰਸਪਲ ਦਲਜੀਤ ਕੌਰ ਨੇ ਕਿਹਾਕਿ ਮੈ ਤਾਂ 26 ਅਗਸਤ ਤੋਂ ਅਜੇ ਤੱਕ ਛੁੱਟੀ ’ਤੇ ਹਾਂ, ਕਿਸੇ ਨੂੰ ਮਾੜਾ ਚੰਗਾਂ ਬੋਲਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਉਨ੍ਹਾਂ ਕਿਹਾਕਿ ਸਟੇਟ ਨੇ ਨਵੇ ਠੇਕੇਦਾਰ ਨੂੰ ਸਫ਼ਾਈ ਦਾ ਕੰਮ ਦਿੱਤਾ ਹੈ ਜਿਸ ਕਰਕੇ ਨਵੇ ਇਕ ਪੁਰਸ਼• ਤੇ ਦੋ ਮਹਿਲਾ ਸਫ਼ਾਈ ਕਾਮੇ ਆ ਗਏ ਹਨ। ਉਨ੍ਹਾਂ ਕਿਹਾਕਿ ਸਫ਼ਾਈ ਸਮੇਂ ਕਈ ਵਾਰ ਵਜ਼ਨ ਵਾਲਾ ਵੀ ਕੰਮ ਕਰਨਾ ਪੈਦਾ ਹੈ ਉਦੋਂ ਇਹ ਸਫ਼ਾਈ ਕਰਮਚਾਰੀ ਜਵਾਬ ਦੇ ਦਿੰਦੀਆ ਸਨ ਕਿ ਸਾਡੇ ਤੋਂ ਨਹੀਂ ਹੋਣਾ।