ਸਤਲੁੱਜ ਦਰਿਆ ਦੇ ਕਿਨਾਰੇ ਬਰਡ ਬਾਂਚ ਸੈਂਟਰ ਦੇ ਬੈਕ ਸਾਇਡ ਬਣਨਗੇ ਦੋ ਈਕੋ ਹੱਟ ਸਤਲੁੱਜ ਦਰਿਆ ਦੇ ਕਿਨਾਰੇ ਬਰਡ ਬਾਂਚ ਸੈਂਟਰ ਦੇ ਬੈਕ ਸਾਇਡ ਬਣਨਗੇ ਦੋ ਈਕੋਂ ਹੱਟ
Publish Date: Wed, 23 Sep 2026 06:52 PM (IST)
Updated Date: Wed, 23 Sep 2026 06:54 PM (IST)
ਇਹ ਥਾਂ ਸਦਾਵਰਤ ਜੰਗਲ ਦੀ ਹੈ, ਜੰਗਲਾਤ ਵਿਭਾਗ ਇਸ ਦੀ ਵਰਤੋਂ ਕਰ ਸਕਦਾ ਹੈ: ਡੀਐੱਫਓ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜੰਗਲਾਤ ਵਿਭਾਗ ਰੂਪਨਗਰ ਬਰਡ ਬਾਂਚ ਸੈਂਟਰ ਰੂਪਨਗਰ ਦੇ ਬੈਕ ਸਾਇਡ 50 ਲੱਖ ਰੁਪਏ ਦੀ ਲਾਗਤ ਨਾਲ ਸਤਲੁੱਜ ਦਰਿਆ ਦੇ ਕੰਢੇ ਦੋ ਈਕੋ ਹੱਟ ਬਨਾਉਣ ਜਾ ਰਿਹਾ ਹੈ। ਦੂਜੇ ਪਾਸੇ ਇਸ ਪ੍ਰਜੈਕਟ ਨੂੰ ਬਰਡਲਾਇਫ਼ ਐਕਟ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਬਰਡ ਬਾਂਚ ਸੈਂਟਰ ’ਤੇ ਲੋਕ ਪਰਵਾਸੀ ਪੰਛੀਆ ਨੂੰ ਦੇਖਣ ਲਈ ਆਉਂਦੇ ਹਨ ਅਤੇ ਇੰਟਰਨੈਸ਼ਨਲ ਵੈਟਲੈਂਡ ਸਾਇਟ ਰਾਮਸਰ ਐਲਾਨੀ ਹੋਈ ਹੈ। ਜ਼ਿਲ੍ਹਾ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਕ ਪ੍ਰੋਜੈਕਟ ਅਧੀਨ ਸਤਲੁੱਜ ਦਰਿਆ ਦੇ ਕਿਨਾਰੇ ਦੋ ਈਕੋ ਹੱਟ ਬਨਾਉਣ ਦਾ ਹੈ ਜਿਸ ਦੇ ਲਈ ਸਤਲੁੱਜ ਦਰਿਆ ਦੇ ਪਾਣੀ ਦਾ ਵਆਹ ਘਟਾਉਣ ਲਈ ਮਿੱਟੀ ਦੇ ਥੈਲਿਆ ਦਾ ਡੰਗਾਂ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾਕਿ ਇਹ ਥਾਂ ਸਦਾਵਰਤ ਜੰਗਲ ਦੀ ਹੈ ਜੰਗਲਾਤ ਵਿਭਾਗ ਇਸ ਦੀ ਵਰਤੋਂ ਕਰ ਸਕਦਾ ਹੈ। ੳੱਧਰ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਈਕੋ ਹੱਟ ਬਨਾਉਣ ਦੀਆਂ ਤਿਆਰੀਆ ਲਈ ਦਰਿਆ ਵਿਚ ਲਗਾਏ ਜਾਣ ਵਾਲੇ ਮਿੱਟੀ ਦੇ ਭਰੇ ਥੈਲੇ ਲਿਜਾਣ ਲਈ ਬਰਡ ਬਾਂਚ ਤੱਕ ਜਾਣ ਲਈ ਲੱਕੜ ਦੇ ਫੱਟਿਆ ਵਾਲੇ ਰਸਤੇ ਦੀ ਪਹਿਲਾਂ ਹੀ ਬੁਰੀ ਹਾਲਤ ਹੈ ਹਲਾਤ ਇਹ ਹਨ ਕਿ ਕੋਈ ਸੈਲਾਨੀ ਉਸ ਰਸਤੇ ‘ਤੇ ਤੁਰਨ ਤੋਂ ਪਹਿਲਾ ਸੋਚਦਾ ਹੈ ਪ੍ਰੰਤੂ ਹੁਣ ਇਸੇ ਟੁੱਟੇ ਫੱਟਿਆ ‘ਤੇ ਦੀ ਰਿਕਸ਼ਾ ਰੇਹੜੀ ਵਿਚ ਥੈਲੇ ਲੱਦ ਕੇ ਲਿਜਾਏ ਜਾ ਰਹੇ ਹਨ। ਸਵਾਲ ਇਹ ਹੈ ਕਿ ਸਰਕਾਰ ਇਕ ਪਾਸੇ ਈਕੋ ਹੱਟ ਲਈ 50 ਲੱਖ ਖਰਚ ਰਹੀ ਹੈ ਪ੍ਰੰਤੂ ਫੱਟਿਆ ਵਾਲੇ ਰਸਤੇ ਦੀ ਰਿਪੇਅਰ ਜਾਂ ਨਵੀਨੀਕਰਨ ਲਈ ਸਰਕਾਰ ਦਾ ਕੋਈ ਧਿਆਨ ਨਹੀ ਹੈ ਅਜਿਹੇ ਹਲਾਤਾਂ ਵਿਚ ਵਿਭਾਗ ਈਕੋਂ ਟੂਰਿਜ਼ਮ ਨੂੰ ਕਿਵੇ ਉਤਸ਼ਾਹਿਤ ਕਰ ਸਕਦਾ ਹੈ। ============ ਸੂਤਰ ਦੱਸਦੇ ਹਨ ਕਿ ਸਤਲੁੱਜ ਦਰਿਆ ਦੇ ਕਿਨਾਰੇ ਕੇਂਦਰ ਸਰਕਾਰ ਵੱਲੋਂ ਐਲਾਨੀ ਅੰਤਰਾਰਾਸ਼ਟਰੀ ਵੈੱਟਲੈਂਡ ਰਾਮਸਰ ਵਿਖੇ ਪਰਵਾਸੀ ਪੰਛੀ ਪਰਵਾਸ ਕੱਟਣ ਲਈ ਆਉਂਦੇ ਹਨ ਜਿਸ ਦੇ ਲਈ ਪੰਛੀਆ ਦੀ ਸੁਰੱਖਿਆ ਦੇ ਅਨਸਾਰ ਵੈਟਲੈਂਡ ਦਾ ਮਾਹੋਲ ਹੋਣੀ ਜਰੂਰੀ ਹੈ। ਪਿਛਲੇ ਦਿਨੀ ਸਤਲੁੱਜ ਦਰਿਆ ਵਿਚ ਹਿਮਾਚਲ ਪ੍ਰਦੇਸ ਤੋਂ ਹੜ੍ਰ ਕੇ ਆਇਆ ਜਹਿਰੀਲਾਂ ਕੂੜਾ ਕਰਕੱਟ ਨੂੰ ਲੈ ਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਐਨਜੀਟੀ ਨੂੰ ਸ਼ਕਾਇਤ ਕਰਕੇ ਕਈ ਉਦਯੋਗਾ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਇਹ ਵੀ ਉਸ ਤਰਾਂ ਦੀ ਉਲੰਘਣਾ ਹੈ ਦੱਸੀ ਜਾ ਰਹੀ ਹੈ।