ਜਨਗਣਨਾ ਸਬੰਧੀ ਤਿੰਨ ਰੋਜ਼ਾ ਟ੍ਰੇਨਿੰਗ ਜਨਗਣਨਾ ਸਬੰਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਚ ਹੋਈ ਟ੍ਰੇਨਿੰਗ
Publish Date: Mon, 02 Nov 2026 06:59 PM (IST)
Updated Date: Mon, 02 Nov 2026 07:02 PM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ : ਜਨਗਣਨਾ ਵਿਭਾਗ ਵੱਲੋਂ ਉੱਪ ਮੰਡਲ ਅਫਸਰ ਚੇਤਨ ਬੰਗੜ ਤੇ ਚਾਰਜ ਅਫ਼ਸਰ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਨੇ ਦੱਸਿਆ ਕਿ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਅਤੇ ਪ੍ਰਦੀਪ ਕੁਮਾਰ ਰਤਨਗੜ੍ਹ ਇਹ ਟ੍ਰੇਨਿੰਗ ਦੇ ਰਹੇ ਹਨ। ਇਸ ਟ੍ਰੇਨਿੰਗ ’ਚ 30 ਦੇ ਕਰੀਬ ਭਾਗੀਦਾਰ ਭਾਗ ਲੈ ਰਹੇ ਹਨ, ਜਿਨਾਂ ਨੂੰ ਜਨਗਣਨਾ ਬਾਬਤ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਟ੍ਰੇਨਿੰਗ ’ਚ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ’ਚ ਅਜੇ ਅਰੋੜਾ, ਜੋਤੀ ਮਰਾਠਾ, ਅਰਸ਼ਦੀਪ ਕੌਰ , ਬਲਵਿੰਦਰ ਕੌਰ, ਭੂਸ਼ਨ ਕੁਮਾਰ, ਦਲਵਿੰਦਰ ਸਿੰਘ, ਗੁਰਚਰਨ ਸਿੰਘ, ਹਰਪ੍ਰੀਤ ਕੌਰ, ਹਰਸਿਮਰਨ ਕੌਰ, ਜਤਿੰਦਰ ਪਾਲ ਕੌਰ , ਕਮਲਦੀਪ ਸਿੰਘ, ਕ੍ਰਿਸ਼ਨ ਲਾਲ, ਕੁਸਮ ਰਾਣੀ, ਮਲਕੀਤ ਸਿੰਘ, ਮਨੀਸ਼ਾ ਕਾਲੀਆ, ਮਨੋਜ ਕੁਮਾਰ, ਨਿਤਿਕਾ, ਪ੍ਰਗਟ ਸਿੰਘ , ਪ੍ਰਤਿਭਾ, ਰਾਕੇਸ਼ ਕੁਮਾਰ, ਰਾਮ ਦਿਆ, ਸਤਵਿੰਦਰ ਸਿੰਘ, ਸ਼ਾਰਦਾ ਰਾਣੀ, ਸਿਮਰਨ ਜੀਤ ਕੌਰ, ਸੋਹਣ ਸਿੰਘ ਸੁਰੇਸ਼ ਕੁਮਾਰ ਅਤੇ ਵਿਕਾਸ ਖੁਰਾਣਾ ਨੇ ਭਾਗ ਲਿਆ। ਟ੍ਰੇਨਿੰਗ ’ਚ ਦਫ਼ਤਰ ਤੋਂ ਤਕਨੀਕੀ ਸਹਾਇਕ ਰਿਸ਼ਿਤਾ, ਜਤਿੰਦਰ ਕੌਸ਼ਲ , ਸਤੀਸ਼ ਕੁਮਾਰ , ਜਤਿਨ ਕੁਮਾਰ ਨੇ ਵੀ ਸ਼ਿਰਕਤ ਕੀਤੀ ।