ਆਯੁਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਸਬੰਧੀ ਟ੍ਰੇਨਿੰਗ ਐਸਡੀਐਚ ਚਮਕੌਰ ਸਾਹਿਬ ਵਿਖੇ ਆਯੁਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਸਬੰਧੀ ਟ੍ਰੇਨਿੰਗ ਹੋਈ
Publish Date: Thu, 08 Oct 2026 06:14 PM (IST)
Updated Date: Thu, 08 Oct 2026 06:14 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵੱਲੋਂ ਡਿਜ਼ੀਟਲ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਸਡੀਐਚ ਚਮਕੌਰ ਸਾਹਿਬ ਵਿਖੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿਚ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਦੇ ਸਟਾਫ਼ ਤੋਂ ਇਲਾਵਾ ਇਲਾਕੇ ਦੇ ਨਿੱਜੀ ਹਸਪਤਾਲਾਂ ਦੇ ਸਟਾਫ਼ ਨੇ ਵੀ ਭਾਗ ਲਿਆ। ਟ੍ਰੇਨਿੰਗ ਦਾ ਮੁੱਖ ਉਦੇਸ਼ ਸਿਹਤ ਸੇਵਾਵਾਂ ਨੂੰ ਡਿਜੀਟਲ ਪਲੇਟਫਾਰਮ ਨਾਲ ਜੋੜਨਾ ਅਤੇ ਮਰੀਜ਼ਾਂ ਦੇ ਸਿਹਤ ਰਿਕਾਰਡ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਰੂਪ ਵਿਚ ਉਪਲਬਧ ਕਰਵਾਉਣਾ ਸੀ। ਇਸ ਮੌਕੇ ਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਦੇਸ਼ ਵਿਚ ਡਿਜੀਟਲ ਹੈਲਥ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਰੀਜ਼ ਨੂੰ ਆਪਣੀ ਆਭਾ ਆਈਡੀ ਬਣਵਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਆਭਾ ਆਈਡੀ ਰਾਹੀਂ ਮਰੀਜ਼ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਤਰੀਕੇ ਨਾਲ ਸੰਭਾਲ ਸਕਦਾ ਹੈ ਅਤੇ ਲੋੜ ਪੈਣ ’ਤੇ ਸਿਹਤ ਸੇਵਾਵਾਂ ਦੌਰਾਨ ਆਪਣੇ ਰਿਕਾਰਡ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਇਸ ਮੌਕੇ ਮੋਹਿਤ ਗਰੋਵਰ ਡਿਵਜ਼ਨਲ ਕੋਆਰਡੀਨੇਟਰ ਅਤੇ ਲਖਵੀਰ ਸਿੰਘ ਜਿਲ੍ਹਾ ਮੋਨੀਟਰਿੰਗ ਅਫਸਰ ਨੇ ਟ੍ਰੇਨਿੰਗ ਦੌਰਾਨ ਆਭਾ ਆਈਡੀ ਦੀ ਵਰਤੋਂ ਅਤੇ ਮਰੀਜ਼ਾਂ ਦੇ ਸਿਹਤ ਰਿਕਾਰਡ ਨਾਲ ਇਸ ਨੂੰ ਜੋੜਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦੀਆਂ ਜਾਂਚ ਰਿਪੋਰਟਾਂ, ਡਾਕਟਰੀ ਪਰਚੀਆਂ, ਦਵਾਈਆਂ, ਹਸਪਤਾਲ ਵਿਚ ਕਰਵਾਏ ਇਲਾਜ ਅਤੇ ਹੋਰ ਸਿਹਤ ਸਬੰਧੀ ਜਾਣਕਾਰੀ ਡਿਜੀਟਲ ਰੂਪ ਵਿੱਚ ਸੰਭਾਲੀ ਜਾ ਸਕਦੀ ਹੈ। ਇਸ ਨਾਲ ਮਰੀਜ਼ ਨੂੰ ਵਾਰ-ਵਾਰ ਪੁਰਾਣੀਆਂ ਰਿਪੋਰਟਾਂ ਨਾਲ ਲਿਜਾਣ ਦੀ ਲੋੜ ਘੱਟ ਹੋਵੇਗੀ ਅਤੇ ਡਾਕਟਰ ਨੂੰ ਮਰੀਜ਼ ਦੀ ਪਿਛਲੀ ਸਿਹਤ ਸਥਿਤੀ ਸਮਝਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਸਟਾਫ਼ ਨੂੰ ਆਭਾਂ ਆਈਡੀ ਅਤੇ ਆਯੁਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਸਬੰਧੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਟ੍ਰੇਨਿੰਗ ਦੌਰਾਨ ਸਟਾਫ਼ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਵਰਕਸ਼ਾਪ ਦਾ ਉਦੇਸ਼ ਮਰੀਜ਼ਾਂ ਨੂੰ ਬਿਹਤਰ, ਤੇਜ਼ ਅਤੇ ਡਿਜੀਟਲ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਤੇ ਡਾ.ਗੋਬਿੰਦ ਟੰਡਨ ਐਸਐਮਓ,ਹਰਵਿੰਦਰ ਸਿੰਘ ਬੀਈਈ,ਨਾਗਰ ਸਿੰਘ, ਮੰਜੂ ਬੀਐਸਏ, ਰੁਪਿੰਦਰ ਕੌਰ ਆਈਏ, ਗਿਆਨ ਚੰਦ, ਅਮਰਜੀਤ ਸਿੰਘ ਅਤੇ ਪ੍ਰਾਈਵੇਟ ਹਸਪਤਾਲਾਂ ਦਾ ਸਟਾਫ ਹਾਜ਼ਰ ਸੀ।