ਟਰੈਫਿਕ ਪੁਲਿਸ ਵੱਲੋਂ ਨਿਯਮ ਤੋੜਨ ਵਾਲਿਆਂ ’ਤੇ ਸਖ਼ਤੀ, ਕੀਤੇ 44 ਚਲਾਨ ਟਰੈਫਿਕ ਪੁਲਿਸ ਵੱਲੋਂ ਨਿਯਮ ਤੋੜਨ ਵਾਲਿਆਂ ’ਤੇ ਸਖਤੀ
Publish Date: Mon, 26 Oct 2026 04:47 PM (IST)
Updated Date: Mon, 26 Oct 2026 04:49 PM (IST)
ਨਰਿੰਦਰ ਸੈਣੀ , ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਤਿਉਹਾਰਾਂ ਦੇ ਸੀਜਨ ਦੇ ਮੱਦੇ ਨਜ਼ਰ ਜ਼ਿਲ੍ਹਾ ਪੁਲਿਸ ਮੁੱਖੀ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੈਫਿਕ ਪੁਲਿਸ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਮੁੱਖ ਮਾਰਗ ’ਤੇ ਪਿੰਡ ਡਾਢੀ ਨਜ਼ਦੀਕ ਨਾਕਾਬੰਦੀ ਕਰਕੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਟਰੈਫਿਕ ਇੰਚਾਰਜ ਸ੍ਰੀ ਕੀਰਤਪੁਰ ਸਾਹਿਬ ਬਲਵੰਤ ਸਿੰਘ ਨੇ ਦੱਸਿਆ ਕਿ ਤੇਜ਼ ਰਫਤਾਰ, ਸੀਟ ਬੈਲਟ, ਹੈਲਮਟ ਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ’ਤੇ ਸਖਤੀ ਕਰਦੇ ਹੋਏ 44 ਦੇ ਕਰੀਬ ਚਲਾਣ ਕੀਤੇ ਗਏ ਹਨ, ਜਿਨ੍ਹਾਂ ’ਚ ਦੋ ਪਹੀਆ ਵਾਹਨ ਚਾਲਕ ਬਿਨ੍ਹਾਂ ਹੈਲਮਟ ਅਧੂਰੇ ਦਸਤਾਵੇਜ਼ ਅਤੇ ਕਾਰਾਂ ਦੇ ਨਿਯਮਿਤ ਗਤੀ ਤੋਂ ਵੱਧ ਰਫਤਾਰ ਬਿਨ੍ਹਾਂ ਸੀਟ ਬੈਲਟ ਅਤੇ ਮਲਟੀ ਐਕਸਲ ਟਰੱਕ ਬੱਸ ਤੇਜ਼ ਰਫ਼ਤਾਰ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਆਧੁਨਿਕ ਮਸ਼ੀਨਾਂ ਨਾਲ ਗਤੀ ਮਾਪਣ ਤੋਂ ਬਾਅਦ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ ਅਤੇ ਕਈ ਵਾਹਨ ਚਾਲਕ ਤੇਜ ਗਤੀ ਨਾਲ ਲਾਪਰਵਾਹੀ ਵਰਤਦੇ ਹੋਏ ਵਾਹਨ ਚਲਾਉਂਦੇ ਹਨ,, ਜਿਸ ਨਾਲ ਹਾਦਸੇ ਵਾਪਰਨ ਦਾ ਖਤਰਾ ਵੱਧਦਾ ਹੈ। ਉਨ੍ਹਾਂ ਦੱਸਿਆ ਕਿ ਨਾ ਰੁਕਣ ਵਾਲੇ ਵਾਹਨਾਂ ਦੇ ਨੰਬਰਾਂ ਤੋਂ ਪਤਾ ਕਰਕੇ ਉਨ੍ਹਾਂ ਦੇ ਘਰ ਆਨਲਾਈਨ ਚਲਾਨ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਨੌਜਵਾਨ ਮੋਟਰਸਾਈਕਲਾਂ ’ਤੇ ਬਿਨਾਂ ਨੰਬਰ ਪਲੇਟਾਂ ਅਤੇ ਮੋਟੀਫਾਈਡ ਕਰਵਾ ਕੇ ਵੱਡੇ-ਵੱਡੇ ਹਾਰਨ ਅਤੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਦੌਰਾਨ ਵੱਖ -ਵੱਖ ਸਕੂਲਾਂ ਤੇ ਟਰੱਕ ਯੂਨੀਅਨ ’ਚ ਜਾ ਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਦੋ ਪਈਆ ਵਾਹਨ ਕਾਰ ਬਿਨਾ ਲਾਈਸੈਂਸ ਤੋਂ ਨਾ ਦਿੱਤੀ ਜਾਵੇ ਅਤੇ ਵਾਹਨ ਚਲਾਉਂਦੇ ਸਮੇਂ ਆਪਣੇ ਪੂਰੇ ਦਸਤਾਵੇਜ਼ ਜਾਂਚ ਕੇ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇ ਸੜਕ ’ਤੇ ਤੈਅਸ਼ੁਦਾ ਰਫ਼ਤਾਰ ਅੰਦਰ ਹੀ ਵਾਹਨ ਚਲਾਏ ਜਾਣ। ਇਸ ਮੌਕੇ ਟਰੈਫਿਕ ਇੰਚਾਰਜ ਬਲਵੰਤ ਸਿੰਘ, ਕਮਲਜੀਤ ਸਿੰਘ, ਏਐੱਸ ਆਈ ਅਜੇ ਕੁਮਾਰ, ਏਐੱਸਆਈ ਦੀਦਾਰ ਸਿੰਘ ਸਮੇਤ ਟਰੈਫਿਕ ਕਰਮਚਾਰੀ ਮੌਜੂਦ ਸਨ।