- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਡ ਬਾਂਚ ਸੈਂਟਰ ਤੇ ਘੁੰਮਣ ਆਇਆ ਸੈਲਾਨੀ ਫੱਟੇ ਟੁੱਟਣ ਕਾਰਨ ਡਿੱਗਿਆ ਥੱਲੇ, ਜਾਨ ਬਚੀ

ਲੀਡ ਖ਼ਬਰ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਐਤਵਾਰ ਸਵੇਰੇ ਬਰਡ ਵਾਚ ਸੈਂਟਰ ਰੂਪਨਗਰ ਵਿਖੇ ਫੱਟਿਆ ਦੇ ਬਣੇ ਫੁੱਟਪਾਥ ਤੋਂ ਇੱਕ ਵਿਅਕਤੀ ਸੈਰ ਕਰਨ ਮੌਕੇ ਤਿੰਨ ਫੱਟੇ ਟੁੱਟਣ ਕਾਰਨ ਥੱਲੇ ਪਾਣੀ ਵਿਚ ਡਿੱਗ ਗਿਆ ਜਿਸ ਨੂੰ ਵਾਚ ਸੈਂਟਰ ਦੇ ਕੇਅਰ ਟੇਕਰ ਤੇ ਯੋਗਾ ਕਰਨ ਆਏ ਵਿਅਕਤੀਆਂ ਨੇ ਪਾਣੀ ’ਚੋਂ ਬਾਹਰ ਕੱਢਿਆ ਤੇ ਹਸਪਤਾਲ ਵਿਚ ਭਰਤੀ ਕਰਵਾਇਆ।
ਜਾਣਕਾਰੀ ਅਨਸਾਰ ਰੂਪਨਗਰ ਸ਼ਹਿਰ ਦੇ ਲੋਕ ਆਮ ਤੌਰ ’ਤੇ ਸਵੇਰੇ ਸੈਰ ਕਰਨ ਲਈ ਸਤਲੁੱਜ ਦਰਿਆ ਵਾਲੇ ਪਾਸੇ ਜਾਂਦੇ ਹਨ ਤਾਂ ਐਤਵਾਰ ਨੂੰ ਸ਼ਹਿਰ ਦੇ ਅਮਨ ਨਗਰ ਦੇ ਰਹਿਣ ਵਾਲੇ ਰਾਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਸੈਰ ਕਰਨ ਲਈ ਬਰਡ ਵਾਚ ਸੈਂਟਰ ਗਿਆ ਤਾਂ ਉੱਥੇ ਤੁਰਨ ਲਈ ਫੱਟਿਆ ਦਾ ਬਣਿਆ ਫੁੱਟਪਾਥ ਜਿਸ ਦੀ ਪਹਿਲਾਂ ਹੀ ਹਾਲਤ ਤਰਸਯੋਗ ਹੈ ਦੇ ਇੱਕਦਮ ਤਿੰਨ ਫੱਟੇ ਟੁੱਟਣ ਕਾਰਨ ਰਾਵਿੰਦਰ ਸਿੰਘ ਕਰੀਬ 10 ਫੁੱਟ ਥੱਲੇ ਪਾਣੀ ਵਿਚ ਡਿੱਗ ਗਿਆ ਤੇ ਪਰਿਵਾਰ ਨੇ ਰੋਲ ਪਾਇਆ ਤਾਂ ਯੋਗਾ ਕਰਨ ਲਈ ਪਹੁੰਚੇ ਨਗਰ ਕੌਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਗਰੁੱਪ ਵੱਲੋਂ ਅਤੇ ਬੀਟ ਇੰਚਾਰਜ ਪਰਵਿੰਦਰ ਸਿੰਘ ਵੱਲੋਂ ਭੇਜੇ ਗਏ ਕੇਅਰ ਟੇਕਰ ਵੱਲੋਂ ਪੌੜੀ ਲਗਾ ਕੇ ਬਾਹਰ ਕੱਢਿਆ ਗਿਆ ਅਤੇ ਐਂਬੂਲੈਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਗਿਆ,ਡਾਕਟਰਾਂ ਅਨਸਾਰ ਰਾਵਿੰਦਰ ਸਿੰਘ ਦੀਆਂ ਬਾਹਾਂ ਤੇ ਰੀਡ ਦੀ ਹੱਡੀ ’ਤੇ ਸੱਟ ਲੱਗੀ ਹੈ ਪਰ ਖਤਰੇ ਤੋਂ ਬਾਹਰ ਹਨ।
==============
ਸੈਲਾਨੀਆਂ ਦਾ ਆਉਣਾ ਖਤਰੇ ਤੋਂ ਖਾਲੀ ਨਹੀਂ
ਵਿਭਾਗੀ ਸੂਤਰ ਦੱਸਦੇ ਹਨ ਕਿ ਬਰਡ ਵਾਚ ਸੈਟਰ ’ਤੇ ਸਰਕਾਰ ਵੱਲੋਂ ਲੋਹੇ ਦੇ ਐਗਲਾਂ ਦੇ ਬਣਾਏ ਜਾਲ ’ਤੇ ਲੱਕੜ ਦੇ ਫੱਟਿਆ ਨਾਲ ਸੈਲਾਨੀਆਂ ਦੇ ਆਉਣ-ਜਾਣ ਲਈ ਰਸਤਾ ਬਣਾਇਆ ਹੋਇਆ ਹੈ ਪਰ ਸਬੰਧਤ ਵਿਭਾਗ ਕੋਲ ਫੰਡ ਨਾ ਹੋਣ ਕਰਕੇ ਕਾਫੀ ਸਮੇਂ ਤੋਂ ਫੱਟੇ ਕਈ ਥਾਂਵਾਂ ਤੋਂ ਟੱਟੇ ਹੋਏ ਹਨ ਜਿਸ ਕਾਰਨ ਸੈਲਾਨੀਆ ਦਾ ਆਉਣਾ ਕਿਸੇ ਖਤਰੇ ਤੋਂ ਘੱਟ ਨਹੀ ਹੈ। ਦੂਜਾ ਜੰਗਲਾਤ ਵਿਭਾਗ ਰੂਪਨਗਰ ਵੱਲੋਂ ਬਰਡ ਵਾਚ ਸੈਂਟਰ ਰੂਪਨਗਰ ਦੇ ਬੈਕ ਸਾਇਡ 50 ਲੱਖ ਰੁਪਏ ਦੀ ਲਾਗਤ ਨਾਲ ਸਤਲੁੱਜ ਦਰਿਆਂ ਦੇ ਕੰਢੇ ਦੋ ਈਕੋਂ ਹੱਟ ਬਨਾਉਣ ਲਈ ਕੰਮ ਚੱਲ ਰਿਹਾ ਹੈ ਪ੍ਰੰਤੂ ਇਸ ਪ੍ਰਜੈਕਟ ਨੂੰ ਬਰਡਲਾਇਫ਼ ਐਕਟ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਿਉਕਿ ਇਸ ਬਰਡ ਵਾਚ ਸੈਂਟਰ ‘’ਤੇ ਲੋਕ ਪਰਵਾਸੀ ਪੰਛੀਆ ਨੂੰ ਦੇਖਣ ਲਈ ਆਉਂਦੇ ਹਨ ਅਤੇ ਇਹ ਇਲਾਕਾ ਇੰਟਰਨੈਸ਼ਨਲ ਵੈਟਲੈਂਡ ਸਾਇਟ ਰਾਮਸਰ ਐਲਾਨੀ ਹੋਈ ਹੈ।
ੳੱਧਰ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਈਕੋ ਹੱਟ ਬਨਾਉਣ ਦੀਆਂ ਤਿਆਰੀਆਂ ਲਈ ਦਰਿਆ ਵਿਚ ਲਗਾਏ ਜਾਣ ਵਾਲੇ ਮਿੱਟੀ ਦੇ ਭਰੇ ਥੈਲੇ ਲਿਜਾਣ ਲਈ ਬਰਡ ਵਾਚ ਤੱਕ ਜਾਣ ਲਈ ਲੱਕੜ ਦੇ ਫੱਟਿਆ ਵਾਲੇ ਰਸਤੇ ਦੀ ਪਹਿਲਾਂ ਹੀ ਬੁਰੀ ਹਾਲਤ ਹੈ, ਹਲਾਤ ਇਹ ਹਨ ਕਿ ਕੋਈ ਸੈਲਾਨੀ ਉਸ ਰਸਤੇ ’ਤੇ ਤੁਰਨ ਤੋਂ ਪਹਿਲਾ ਸੋਚਦਾ ਹੈ ਪ੍ਰੰਤੂ ਹੁਣ ਇਸੇ ਟੁੱਟੇ ਫੱਟਿਆ ’ਤੇ ਈ-ਰਿਕਸ਼ਾ ਰੇਹੜੀ ਵਿਚ ਥੈਲੇ ਲੱਦ ਕੇ ਲਿਜਾਏ ਜਾ ਰਹੇ ਹਨ। ਪੰਜਾਬੀ ਜਾਗਰਣ ਵੱਲੋਂ 24 ਸਤੰਬਰ 2026 ਦੇ ਅੰਕ ਵਿਚ ਪ੍ਰਮੁੱਖਤਾਂ ਨਾਲ ਸਤਲੁੱਜ ਦਰਿਆ ਦੇ ਕੰਢੇ ਬਰਡ ਵਾਚ ਸੈਂਟਰ ਦੇ ਬੈਕ ਸਾਇਡ ਬਣਨਗੇ ਦੋ ਈਕੋ ਹੱਟ ਦੇ ਸਿਰਲੇਖ ਹੇਠ ਛਾਪੀ ਗਈ ਸੀ ਜਿਸ ਵਿਚ ਫੱਟਿਆਂ ਦੀ ਖਸਤਾਹਾਲ ਬਾਰੇ ਚਿੰਤਾਂ ਜਾਹਰ ਕੀਤੀ ਗਈ ਸੀ, ਪ੍ਰੰਤੂ ਵਿਭਾਗਾਂ ਦੇ ਆਪਸੀ ਤੇਲਮੇਲ ਦੀ ਘਾਟ ਨੇ ਐਤਵਾਰ ਨੂੰ ਰਾਵਿੰਦਰ ਸਿੰਘ ਦੀ ਜਾਨ ਦਾ ਕਾਰਨ ਬਣ ਜਾਣਾ ਸੀ ਜੇਕਰ ਮੌਕੇ ਤੇ ਲੋਕੀ ਪਾਣੀ ਤੋਂ ਬਾਹਰ ਨਾਲ ਕੱਢਦੇ।
=============
ਫੱਟਿਆ ਦੀ ਹਾਲਤ ਖਸਤਾ
ਬਰਡਲਾਇਫ ਵਿਭਾਗ ਦੇ ਬੀਟ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਬਰਡ ਵਾਚ ਸੈਟਰ ਤੇ ਜਾਣ ਲਈ ਬਣੇ ਲੱਕੜ ਦੇ ਫੁੱਟਪਾਥ ਦੀ ਰਿਪੇਅਰ ਲਈ ਅਧਿਕਾਰੀਆਂ ਵੱਲੋਂ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸੈਂਟਰ ਦੇ ਬੈਂਕ ਸਾਈਡ ਜੋ ਈਕੋ ਹੱਟ ਬਨਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ ਉਹ ਅੰਤਰਰਾਸ਼ਟਰੀ ਵੈਟਲੈਂਡ ਰਾਮਸਰ ਦੇ ਨਿਯਮਾਂ ਤੋਂ ਉਲਟ ਹੈ ਦੂਜਾ ਹੱਟ ਬਨਾਉਣ ਲਈ ਭਾਰੀ ਸਮਾਨ ਰਿਕਸ਼ਾ ਰੇਹੜੀ ’ਤੇ ਲੱਦ ਕੇ ਟੁੱਟੇ ਫੱਟਿਆ ’ਤੇ ਦੀ ਲਿਜਾਇਆ ਜਾ ਰਿਹਾ ਹੈ ਸਾਡੇ ਰੋਕਣ ਦੇ ਬਾਵਜੂਦ ਵੀ ਨਹੀ ਸੁਣੀ ਗਈ ਕਿਉਂਕਿ ਫੱਟਿਆ ਦੀ ਹਾਲਤ ਕਾਫੀ ਖਸਤਾ ਹੈ। ਉਨ੍ਹਾਂ ਕਿਹਾ ਕਿ ਵੈਟਲੈਂਡ ਦੇ ਏਰੀਆ ਵਿਚ ਜਿਵੇਂ ਕਿ ਪਿੰਡ ਹਵੇਲੀ ਕਲਾਂ, ਕਟਲੀ, ਬਹਾਦਰਪੁਰ, ਖੁਆਸਪੁਰਾ, ਗੜਬਾਗਾਂ,ਆਦਿ 6 ਪਿੰਡ ਜੋ ਸਤਲੁੱਜ ਦਰਿਆ ਦੇ ਦੋਵੇਂ ਪਾਸੇ ਹਨ ਉਨ੍ਹਾਂ ਦੀ ਕਾਫੀ ਜਮੀਨ ਵੈਟਲੈਂਡ ਏਰੀਆ ’ਚ ਆਉਂਦੀ ਹੈ ਜਿੱਥੇ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ।