ਡਾ. ਚਰਨਜੀਤ ਚੁੱਪ, ਪਰ ਪਾਰਟੀ ਆਗੂ ਤੇ ਸਰਪੰਚਾਂ ਨੇ ਦਿਖਾਏ ਤੇਵਰ ਗੜ੍ਹੀ ਅੱਜ ਹੋਣਗੇ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾਂ ਦੇ ਗੁਰੂਘਰਾਂ ਵਿਚ ਨਤਮਸਤਕ
Publish Date: Sat, 29 Aug 2026 04:06 PM (IST)
Updated Date: Sat, 29 Aug 2026 04:07 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ: ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਇੰਚਾਰਜ਼ ਲਾਉਣ ‘ਤੇ ਭਾਵੇ ਵਿਧਾਇਕ ਡਾ ਚਰਨਜੀਤ ਸਿੰਘ ਨੇ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੀ ਪਾਲਣਾਂ ਕਰਨ ਦੀ ਗੱਲ ਕੀਤੀ ਹੈ ਪ੍ਰੰਤੂ ਗੜ੍ਹੀ ਦੇ ਖਿਲਾਫ਼ ਸ਼ਰੇਆਮ ਆਪ ਆਗੂਆਂ ਤੇ ਸਰਪੰਚਾਂ ਨੇ ਵਿਰੋਧ ਦੇ ਸੁਰ ਤਿੱਖੇ ਕਰਨੇ ਸ਼ੁਰੂ ਕਰ ਦਿੱਤੇ ਹਨ, ਉੱਧਰ ਅੱਜ ਐਤਵਾਰ ਨੂੰ ਜਸਬੀਰ ਗੜ੍ਹੀ ਨੇ ਗੁਰੂਘਰਾਂ ਵਿਚ ਨਤਮਸਤਕ ਹੋਣ ਦਾ ਪ੍ਰੋਗਰਾਮ ਤੈਅ ਕੀਤਾ ਹੈ। ਵਿਧਾਇਕ ਡਾ ਚਰਨਜੀਤ ਸਿੰਘ ਨੇ ਕਿਹਾਕਿ ਉਹ ਪਾਰਟੀ ਦੇ ਹਰ ਹੁਕਮ ਦਾ ਇਮਾਨਦਾਰੀ ਨਾਲ ਪਾਲਣਾ ਕਰਦੇ ਆ ਰਹੇ ਹਨ ਭਾਵੇਂ ਉਹ ਗੁਜ਼ਰਾਤ,ਦਿੱਲੀ ਚੋਣਾ ਹੋਣ ਆਦਿ ਥਾਵਾਂ ‘ਤੇ ਜਾ ਕੇ ਕੰਮ ਕਰਦੇ ਰਹੇ ਹਨ ਅਤੇ ਹਲਕੇ ਦਾ ਕੋਈ ਪਿੰਡ ਨਹੀ ਹੋਵੇਗਾ ਜਿੱਥੇ ਮੈ ਖੁੱਦ ਦੋ ਜਾਂ ਚਾਰ ਵਾਰ ਨਾ ਗਿਆ ਹੋਵਾ। ਉਨ੍ਹਾਂ ਕਿਹਾਕਿ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਵਪੱਖੀ ਵਿਕਾਸ ਲਈ ਕੰਮ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਉੱਧਰ ਹਲਕੇ ਦੇ ਆਗੂ ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਕਿਸਾਨ ਆਗੂ ਮਨਜੀਤ ਸਿੰਘ ਬਹਿਰਾਮਪੁਰ, ਕਿਸਾਨ ਆਗੂ, ਗੁਰਮੇਲ ਸਿੰਘ ਬਾੜਾ, ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਕੇਸਰ ਸਿੰਘ ਸਮਾਣਾ, ਸ਼ੂਗਰ ਮਿੱਲ ਮਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ,ਨਗਰ ਕੌਸਲ ਚਮਕੌਰ ਸਾਹਿਬ ਦੇ ਪ੍ਰਧਾਨ ਵਿਸ਼ਾਲ ਕਸ਼ਅਪ ਨੇ ਕਿਹਾਕਿ ਡਾ ਚਰਨਜੀਤ ਸਿੰਘ ਨੇ ਵਿਧਾਇਕ ਦੇ ਰੂਪ ਵਿਚ ਲੋਕਾਂ ਦੀ ਸੇਵਾ ਕੀਤੀ ਹੈ ਹਲਕੇ ਦੇ ਲੋਕ ਇਨ੍ਹਾਂ ਦੇ ਨਾਲ ਹਨ ਜੇਕਰ ਪਾਰਟੀ ਇਨ੍ਹਾਂ ਦੀ ਟਿਕਟ ਕੱਟ ਦੀ ਹੈ ਤਾਂ ਹਲਕੇ ਦੇ ਲੋਕ ਪਾਰਟੀ ਹਾਈ ਕਮਾਂਡ ਦੇ ਹੁਕਮ ਦਾ ਵਿਰੋਧ ਕਰਨਗੇ। ਅੱਜ ਹੋਣਗੇ ਜਸਬੀਰ ਗੜ੍ਹੀ ਗੁਰੂਘਰਾਂ ’ਚ ਨਤਮਸਤਕ। ਨਵੀ ਨਿਯੁਕਤ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਐਤਵਾਰ ਨੂੰ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਨ ਲਈ ਸਵੇਰੇ 10 ਵਜ਼ੇ ਗੁਰਦੁਆਰਾ ਸ੍ਰੀ ਕਤਲਗੜ੍ਰ ਸਾਹਿਬ,ਸ਼ਿਵ ਮੰਦਰ ਵਿਖੇ ਨਤਮਸਤਕ ਹੋਣ ਲਈ ਭੋਜ਼ੇਮਾਜਰਾ ਪੁਲ ਤੋਂ ਇੱਕ ਕਾਫ਼ਲੇ ਦੇ ਰੂਪ ਵਿਚ ਪਹੁੂੰਚ ਰਹੇ ਹਨ। ੳਪੁਰੰਤ 1 ਵਜ਼ੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਕ੍ਰਿਸ਼ਨਾ ਮੰਦਰ ਮੋਰਿੰਡਾ ਵਿਚ ਨਤਮਸਤਕ ਹੋਣਗੇ। ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਦਮਦਾਰ ਆਗੂ ਹਨ ਉਨ੍ਹਾਂ ਦੇ ਹਲਕੇ ਵਿਚ ਆਉਣ ਲਈ ਪਾਰਟੀ ਨੂੰ ਵੱਡਾ ਸਿਆਸੀ ਬੂਸਟ ਮਿਲੇਗਾ। ਉਨ੍ਹਾਂ ਕਿਹਾਕਿ ਜੇਕਰ ਪਾਰਟੀ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆ ਵਿਚੋਂ ਸਿਰਫ਼ ਸ੍ਰੀ ਚਮਕੌਰ ਸਾਹਿਬ ਹਲਕਾ ਦਾ ਇੰਚਾਰਜ਼ ਨਿਯੁਕਤ ਕੀਤਾ ਹੈ ਤਾਂ ਪਾਰਟੀ ਦੀ ਕੋਈ ਤਾਂ ਵਿਜ਼ਨ ਹੋਵੇਗਾ।