ਆਪ ਦੇ ਯੂਥ ਵਿੰਗ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਆਪ ਦੇ ਯੂਥ ਵਿੰਗ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ
Publish Date: Mon, 17 Aug 2026 03:34 PM (IST)
Updated Date: Mon, 17 Aug 2026 03:36 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਆਜ਼ਾਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਸ਼ਹਿਰ ਵਿਚ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਤਿਰੰਗਾ ਯਾਤਰਾ ਨਗਰ ਕੌਂਸਲ ਮੋਰਿੰਡਾ ਦੇ ਦਫਤਰ ਤੋਂ ਆਰੰਭ ਹੋਈ ਅਤੇ ਸ੍ਰੀ ਪਰਸ਼ੂਰਾਮ ਚੌਕ ਤੱਕ ਪਹੁੰਚੀ। ਜਿੱਥੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਤਿਰੰਗਾ ਯਾਤਰਾ ਨਾਲ ਸ਼ਹਿਰ ਹਰ ਪਾਸੇ ਦੇਸ਼ ਭਗਤੀ ਦਾ ਜਜ਼ਬਾ ਦਿਖਾਈ ਦਿੱਤਾ। ਇਸ ਤੋਂ ਪਹਿਲਾਂ ਆਜ਼ਾਦੀ ਦਿਵਸ ਨੂੰ ਲੈ ਕੇ ਨਗਰ ਕੌਂਸਲ ਮੋਰਿੰਡਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਦਕਿ ਖਾਲਸਾ ਗਰਲਜ ਕਾਲਜ ਵਿਖੇ ਮੁੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ । ਤਿਰੰਗਾ ਯਾਤਰਾ ਨੂੰ ਨਗਰ ਕੌਂਸਲ ਮੋਰਿੰਡਾ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਰਵਾਨਾ ਕੀਤਾ। ਇਸ ਮੌਕੇ ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਉਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਜਿਹਦੀਆਂ ਕੌਮਾਂ ਦੇਸ਼ ਦੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਸਦਾ ਖਤਮ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਦੇਸ਼ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਤਿਰੰਗਾ ਯਾਤਰਾ ਨੂੰ ਤੋਰਨ ਸਮੇਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਜਿੱਥੇ ਸ਼ਹੀਦਾਂ ਨੂੰ ਯਾਦ ਦੀ ਯਾਦ ਦਿਵਾਉਂਦੀ ਹੈ ਉੱਥੇ ਹੀ ਸਾਨੂੰ ਦੇਸ਼ ਭਗਤੀ ਵੱਲ ਵੀ ਪ੍ਰੇਰਿਤ ਕਰਤੀ ਹੈ। ਉਹਨਾਂ ਕਿਹਾ ਕਿ ਮੈਂ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਲੱਖ ਲੱਖ ਨਮਨ ਕਰਦਾ ਹਾਂ।ਤਿਰੰਗਾ ਯਾਤਰਾ ਮੌਕੇ ਆਯੋਜਕ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਸਾਨੂੰ ਇਹ ਆਜ਼ਾਦੀ ਸਾਨੂੰ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਵੱਡੀਆਂ ਕੁਰਬਾਨੀਆਂ ਸਦਕਾ ਮਿਲੀ ਹੈ। ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅੱਜ ਅਸੀਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਇਹਨਾਂ ਦੇਸ਼ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਸਦਕਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਐਸਐਚਓ ਸਿਟੀ ਮੋਰਿੰਡਾ ਇੰਸ. ਗਗਨਦੀਪ ਸਿੰਘ, ਪ੍ਰਿੰਸੀਪਲ ਸੁਰਿੰਦਰ ਪਾਲ ਸਿੰਘ ਘਈ, ਅਸਿਸਟੈਂਟ ਜਸਪ੍ਰੀਤ ਸਿੰਘ ਕਲਸੀ, ਆਰਸੀ ਅਰਮਨਜੀਤ ਸਿੰਘ ਹਰਮਨ, ਨਗਰ ਕੌਂਸਲ ਘੜੂੰਆਂ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ, ਕੌਂਸਲਰ ਜਗਪਾਲ ਸਿੰਘ ਜੌਲੀ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਕੌਂਸਲਰ ਹਰਜੀਤ ਸਿੰਘ ਸੋਢੀ, ਰੁਪਿੰਦਰ ਸਿੰਘ ਭਿਚਰਾ, ਬਲਜੀਤ ਸਿੰਘ, ਨਵਦੀਪ ਸਿੰਘ ਟੋਨੀ, ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਫੌਜੀ, ਸਰਪੰਚ ਹਰਵਿੰਦਰ ਸਿੰਘ ਕੋਟਲਾ, ਸਰਪੰਚ ਮੇਜਰ ਸਿੰਘ ਓਇੰਦ, ਸਰਪੰਚ ਮੇਜਰ ਸਿੰਘ ਰਸੂਲਪੁਰ, ਸਰਪੰਚ ਬਲਦੇਵ ਸਿੰਘ ਮਾਜਰੀ, ਸਰਪੰਚ ਜਗਤਾਰ ਸਿੰਘ ਦੁਲਚੀ ਮਾਜਰਾ, ਸਰਪੰਚ ਸੁਰਜੀਤ ਸਿੰਘ ਸੰਗਤਪੁਰਾ ਬਲਜੀਤ ਸਿੰਘ ਨੱਤ, ਸਤਵਿੰਦਰ ਸਿੰਘ, ਪਾਲ ਇੰਦਰ, ਸਿੰਘ, ਕਰਨਵੀਰ ਸਿੰਘ, ਜੋਨੀ ਪਿੱਪਲ ਮਾਜਰਾ, ਯੂਥ ਆਗੂ ਪਰਵਿੰਦਰ ਸਿੰਘ ਖਟੜਾ, ਰਣਵੀਰ ਸਿੰਘ ਔਜਲਾ, ਪੱਪੀ ਕਾਈਨੌਰ, ਸਰਪੰਚ ਅਮਨ ਸਮਾਣਾ, ਲਖਬੀਰ ਸਿੰਘ ਉਦਮਪੁਰ, ਅਮਨਦੀਪ ਸਿੰਘ ਬੱਲਾਂ, ਪਰਮਿੰਦਰ ਸਿੰਘ ਸੀਹੋਂ ਮਾਜਰਾ, ਨਿਰਪਾਲ ਸਿੰਘ ਮੰਡੇਰ, ਅਮਰੀਕ ਸਿੰਘ ਢੰਗਰਾਲੀ, ਬਿਕਰਮਜੀਤ ਸਿੰਘ ਜੁਗਨੂੰ, ਮਨਜੀਤ ਸਿੰਘ ਮਨਜੀਤ ਕਾਪੀ ਹਾਊਸ, ਆਦਿ ਨੇ ਵੀ ਭਾਗ ਲਿਆ।