ਸੜਕਾਂ ’ਤੇ ਦੌੜ ਰਹੇ ਬਿਨਾਂ ਨੰਬਰ ਤੋਂ ਟਿੱਪਰ ਸੜਕਾਂ ’ਤੇ ਦੋੜ ਰਹੇ ਨੇ ਬਿਨ੍ਹਾਂ ਨੰਬਰ ਤੌਂ ਟਿੱਪਰ
Publish Date: Tue, 25 Aug 2026 06:40 PM (IST)
Updated Date: Tue, 25 Aug 2026 06:43 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਰੋਜ ਸ਼ਾਮ 8 ਵਜੇ ਤੋਂ ਬਾਅਦ ਨੰਗਲ ਸ਼ਹਿਰ ਦੇ ਵਿੱਚ ਤੇਜ ਰਫਤਾਰੀ ਟਿੱਪਰਾਂ ਦਾ ਰਾਜ ਹੁੰਦਾ ਹੈ ਅਤੇ ਉਸ ਤੋਂ ਵੀ ਉੱਤੇ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਟਿੱਪਰਾਂ ਦੇ ਨੰਬਰ ਹੀ ਨਹੀਂ ਹੁੰਦੇ। ਦੱਸਣਾ ਬਣਦਾ ਹੈ ਕਿ ਅਜੋਲੀ ਮੋੜ ਤੋਂ ਰੇਤਾ, ਬਜਰੀ ਦੇ ਭਰੇ ਹੋਏ ਓਵਰਲੋਡ ਟਿੱਪਰ ਸ਼ਾਮ 8 ਵਜੇ ਤੋਂ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਡੇਰਾ ਨੰਗਲ ਡੈਮ ਦੇ ਉੱਤੇ ਬਣਦਾ ਹੈ, ਜਿੱਥੇ ਮਾਈਨਿੰਗ ਵਿਭਾਗ ਵੱਲੋਂ ਇਨ੍ਹਾਂ ਦੀ ਪਰਚੀ ਕੱਟੀ ਜਾਂਦੀ ਹੈ । ਨੰਗਲ ਡੈਮ ਚੌਂਕ ਕਿਉਂਕਿ ਨਵਾਂ ਨੰਗਲ ਅਤੇ ਨੰਗਲ ਨੂੰ ਹੀ ਨਹੀਂ ਜੋੜਦਾ ਸਗੋਂ ਹਿਮਾਚਲ ਪ੍ਰਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਜਾਣ ਦਾ ਰਸਤਾ ਵੀ ਇਹੀ ਹੈ, ਟਿੱਪਰਾਂ ਦੇ ਖੜੇ ਹੋਣ ਕਾਰਨ ਜਿੱਥੇ ਜਾਮ ਲੱਗਣੇ ਸ਼ੁਰੂ ਹੋ ਜਾਂਦੇ ਹਨ, ਉਥੇ ਹੀ ਇਹ ’ਤੇ ਰਫਤਾਰੀ ਟਿੱਪਰ ਦੋ ਪਈਆ ਵਾਹਨਾ ਅਤੇ ਛੋਟੀਆਂ ਗੱਡੀਆਂ ਲਈ ਜਾਨ ਦਾ ਖੋਹ ਬਣ ਜਾਂਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ, ਇਸ ਤੋਂ ਪਹਿਲਾ ਪੁਲਿਸ ਦੇ ਰਿਕਾਰਡ ਵਿੱਚ ਕਈ ਅਜਿਹੇ ਮਾਮਲੇ ਦਰਜ ਹੋਏ ਹਨ, ਜਿਸ ਦੇ ਵਿੱਚ ਇਨ੍ਹਾਂ ਤੇਜ ਰਫਤਾਰੀ ਟਿੱਪਰਾਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਨ੍ਹਾਂ ਟਿੱਪਰਾਂ ਦਾ ਪਹਿਲਾ ਡੇਰਾ ਬ੍ਰਹਮਪੁਰ ਪਿੰਡ ਦੇ ਕੋਲ ਹੁੰਦਾ ਸੀ, ਪਰ ਉਥੇ ਇਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਲੋਕਾਂ ਵੱਲੋਂ ਲਾਏ ਗਏ ਜਾਮ ’ਤੇ ਗੁੱਸੇ ਨੂੰ ਦੇਖਦਿਆਂ ਇਸ ਜਗ੍ਹਾ ਨੂੰ ਬਦਲ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਨਹੀਂ ਹਰੇਕ ਟਿੱਪਰ ਹੀ ਓਵਰਲੋਡ ਹੁੰਦਾ ਹੈ ਅਤੇ ਇਨ੍ਹਾਂ ਵਿੱਚੋਂ ਬਹੁਤੇ ਟਿੱਪਰਾਂ ਨੂੰ ਨੰਬਰ ਹੀ ਨਹੀਂ ਲੱਗਿਆ ਹੁੰਦੇ, ਪਰ ਫਿਰ ਵੀ ਪ੍ਰਸ਼ਾਸਨ ਮੂਕ ਦਰਸ਼ਕ ਬਣ ਇਹ ਸਭ ਤਮਾਸ਼ਾ ਦੇਖ ਰਿਹਾ ਹੈ। ਇਸ ਸਬੰਧੀ ਜਦੋਂ ਚੌਂਕੀ ਨਵਾਂ ਨੰਗਲ ਦੇ ਇੰਚਾਰਜ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਟਿੱਪਰਾਂ ਦੇ ਰੋਜ਼ਾਨਾ ਚਲਾਨ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਖੜਨ ਦੀ ਜਗ੍ਹਾ ਵੀ ਨੰਗਲ ਡੈਮ ਤੋਂ ਹਟਾ ਦਿੱਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਮਸ਼ੀਨੀ ਚਲਾਨਾਂ ਦੇ ਵਿੱਚ ਜੇਕਰ ਇਨ੍ਹਾਂ ਟਿੱਪਰਾ ਕੋਲ ਆਰਸੀ ਅਤੇ ਇਨਸ਼ੋਰੈਂਸ ਹੁੰਦੀ ਹੈ ਤਾਂ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ, ਪਰ ਕੋਈ ਹੀ ਦਿਨ ਜਿਹਾ ਹੁੰਦਾ ਹੈ ਜਦੋਂ ਇਨ੍ਹਾਂ ਦੇ ਚਲਾਨ ਨਹੀਂ ਕੱਟੇ ਜਾਂਦੇ।