
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਰਤਗੜ ਚੌਂਕੀ ਸਾਹਮਣੇ ਸੁਆਹ ਦਾ ਭਰਿਆ ਟਿੱਪਰ ਪਲਟਿਆ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ:ਸ਼੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ਨਜ਼ਦੀਕ ਭਰਤਗੜ੍ਹ ਚੌਂਕੀ ਤੋਂ ਮੁੜਦੇ ਪੰਜੇਹਰਾ ਮਾਰਗ ’ਤੇ ਬੀਤੀ ਰਾਤ ਸੁਆਹ ਦਾ ਭਰਿਆ ਟਿੱਪਰ ਪਲਟ ਗਿਆ ਜਿਸ ਕਾਰਨ ਸੁਆਹ ਸੜਕ ’ਤੇ ਖਿਲਰ ਗਈ ਅਤੇ ਦੂਰ ਦਰ ਤੱਕ ਦੁਕਾਨਾਂ ਤੱਕ ਉਡਦੀ ਦਿਖਾਈ ਦਿੱਤੀ ਜਿਸ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਢਾਈ ਵਜੇ 12 ਟਾਇਰੀ ਟਿੱਪਰ ਨੰਬਰ ਪੀ,ਬੀ 11 ਡੀ,ਐਨ,1548 ਜੋ ਕਿ ਸੁਆਹ ਲੱਦ ਕੇ ਸੀਮੇਂਟ ਫੈਕਟਰੀ ਵੱਲ ਜਾ ਰਿਹਾ ਸੀ, ਜਦੋਂ ਉਹ ਮੁੱਖ ਮਾਰਗ ਤੋਂ ਪੰਜੇਹਰਾ ਮਾਰਗ ਨੂੰ ਮੁੜਨ ਲੱਗਾ ਤਾਂ ਤਕਨੀਕੀ ਕਾਰਨਾ ਕਰਕੇ ਟਿੱਪਰ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਕਿਨਾਰੇ ਪਲਟ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਦੀ ਚਪੇਟ ਵਿੱਚ ਕੋਈ ਹੋਰ ਵਾਹਨ ਨਹੀਂ ਆਇਆ ਅਤੇ ਡਰਾਈਵਰ ਦਾ ਵੀ ਸੱਟ ਚੋਟ ਤੋਂ ਬਚਾ ਰਿਹਾ ਪਰ ਪਲਟਨ ਕਾਰਨ ਟਿੱਪਰ ਦਾ ਵੱਡਾ ਨੁਕਸਾਨ ਹੋਇਆ ਹੈ। ਅੱਜ ਦੁਪਹਿਰ ਟਿੱਪਰ ਖਾਲੀ ਕਰਕੇ ਸੜਕ ਤੋਂ ਸਾਈਡ ਕੀਤਾ ਗਿਆ। ਪੁਲਿਸ ਵੱਲੋਂ ਡਰਾਈਵਰ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।