ਮੋਰਿੰਡਾ ਇਲਾਕੇ ’ਚ ਨਹੀਂ ਰੁਕ ਰਿਹਾ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਦਾ ਸਿਲਸਿਲਾ ਮੋਰਿੰਡਾ ਇਲਾਕੇ ਵਿਚ ਨਹੀਂ ਰੁਕ ਰਿਹਾ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਦਾ ਸਿਲਸਿਲਾ
Publish Date: Mon, 19 Oct 2026 06:26 PM (IST)
Updated Date: Mon, 19 Oct 2026 06:27 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਜਿਸ ਮਿਕਦਾਰ ਨਾਲ ਨਸ਼ਾ ਵਧ ਰਿਹਾ ਹੈ ਉਸ ਮਿਕਦਾਰ ਨਾਲ ਨਿਰੰਤਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ ਭਾਵੇਂ ਪਸ਼ੂਆਂ ਦੀ ਚੋਰੀ ਹੋਵੇ ਭਾਵੇਂ ਦੁਕਾਨਾਂ ’ਤੇ ਚੋਰੀ ਹੋਵੇ ਜਾਂ ਫਿਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਦੀ ਚੋਰੀ ਹੋਵੇ। ਇਸੇ ਤਰ੍ਹਾਂ ਬੀਤੀ ਰਾਤ ਚੋਰਾਂ ਵੱਲੋਂ ਪਿੰਡ ਢੋਲਣ ਮਾਜਰੇ ਦੀਆਂ ਪੰਜ ਮੋਟਰਾਂ ਦੀ ਕੇਬਲਾਂ ਚੋਰੀ ਕੀਤੀ ਗਈਆਂ। ਸਭ ਤੋਂ ਹੈਰਾਨੀ ਜਨਕ ਗੱਲ ਇਹ ਹੋਈ ਕਿ ਕਿਸਾਨ ਮਨਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਮੋਟਰ ਦਾ ਜੰਦਰਾ ਤੋੜ ਕੇ ਅੰਦਰ ਅੱਗ ਲਾਈ ਗਈ ਜਿਸ ਨਾਲ ਉਸ ਦੇ ਮੰਜੇ ਅਤੇ ਕੀਮਤੀ ਸਵਿਚ ਸਟਾਰਟਰ ਅਤੇ ਤਾਰਾਂ ਬਿਲਕੁਲ ਜਲ ਗਈਆਂ। ਇਸੇ ਤਰ੍ਹਾਂ ਰਣ ਸਿੰਘ, ਪਰਵਿੰਦਰ ਸਿੰਘ, ਸਰਜੀਤ ਸਿੰਘ, ਰਘਬੀਰ ਸਿੰਘ ਦੀਆਂ ਮੋਟਰਾਂ ਦੀ ਕੇਬਲ ਚੋਰੀ ਕੀਤੀ ਗਈ ਅਤੇ ਤਾਕੀ ਪੱਟਣ ਦੀ ਵੀ ਕੋਸ਼ਿਸ਼ ਕੀਤੀ ਗਈ। ਪੀੜਤ ਕਿਸਾਨਾਂ ਨੇ ਪੁਲਿਸ ਥਾਣੇ ਇਤਲਾਹ ਵੀ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਜਿਲਾ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ, ਭੁਪਿੰਦਰ ਸਿੰਘ ਮੁੰਡੀਆਂ, ਜਸਵਿੰਦਰ ਸਿੰਘ ਕਾਈਨੌਰ, ਰਣਧੀਰ ਸਿੰਘ ਮਾਜਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਸੜਕਾਂ ਤੇ ਗਸਤ ਕੀਤੀ ਜਾਵੇ ਅਤੇ ਚੋਰਾਂ ਅਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤੀ ਜਾਵੇ ਆਮ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।