- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜਵੰਦ ਲੋਕਾਂ ਨੂੰ ਆਰਥਿਕ ਸਹਾਇਤ ਲਈ ਟਰੱਸਟ ਵੱਲੋਂ ਚੈੱਕ ਦਿੱਤੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਜ਼ਿਲ੍ਹਾ ਇਕਾਈ ਵੱਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਰੂਪਨਗਰ ਵਿਖੇ ਲੋੜਵੰਦ ਲੋਕਾਂ ਨੂੰ ਆਰਥਿਕ ਸਹਾਇਤਾ ਹਿੱਤ ਚੈੱਕ ਵੰਡੇ ਗਏ। ਇਸ ਮੌਕੇ ’ਤੇ ਰੂਪਨਗਰ ਇਕਾਈ ਦੇ ਪ੍ਰਧਾਨ ਜੇਕੇ ਜੱਗੀ ਨੇ ਦੱਸਿਆ ਕਿ ਟਰੱਸਟ ਵੱਲੋਂ ਮੈਡੀਕਲ ਸਹਾਇਤਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ।
ਇਸ ਤੋਂ ਇਲਾਵਾ ਹੋਣਹਾਰ ਵਿਦਿਆਰਥੀਆਂ ਨੂੰ ਵਿੱਦਿਅਕ ਸਕਾਲਰਸ਼ਿਪ ਲਈ ਚੈੱਕ ਵੀ ਵੰਡੇ ਗਏ। ਟਰੱਸਟ ਦਾ ਮੁੱਖ ਉਦੇਸ਼ ਆਰਥਿਕ ਤੌਰ ਤੇ ਕਮਜ਼ੋਰ ,ਬਿਮਾਰ ਅਤੇ ਹੋਰ ਲੋੜਵੰਦ ਲੋਕਾਂ ਨੂੰ ਬਣਦੀ ਆਰਥਿਕ ਸਹਾਇਤਾ ਮੁਹੱਈਆ ਕਰਾਉਣਾ ਹੈ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਹਿੱਤ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੋ ਨਵੀਆਂ ਮੈਡੀਕਲ ਲੈਬਾਂ ਖੋਲ੍ਹੀਆਂ ਜਾ ਰਹੀਆਂ ਹਨ। ਪਹਿਲੀ ਮੈਡੀਕਲ ਲੈਬ ਲਹਿਰੀ ਸ਼ਾਹ ਮੰਦਰ ਮਾਰਕੀਟ ਸਾਹਮਣੇ ਪੁਰਾਣੀ ਐਕਸਚੇਂਜ ਕੋਲ ਖੋਲ੍ਹੀ ਜਾ ਰਹੀ ਹੈ। ਇਸ ਲੈਬ ਦਾ ਉਦਘਾਟਨ ਜਲਦ ਹੀ ਕਰ ਦਿੱਤਾ ਜਾਵੇਗਾ।
ਜੱਗੀ ਨੇ ਦੱਸਿਆ ਕਿ ਦੂਜੀ ਮੈਡੀਕਲ ਲੈਬ ਪਿੰਡ ਸਿੰਘ ਰੋਪੜ ਕੁਰਾਲੀ ਰੋਡ ਵਿਖੇ ਸਿੰਘ ਮੈਡੀਕੋਜ਼ ਦੇ ਨਾਲ ਖੋਲ੍ਹੀ ਜਾ ਰਹੀ ਹੈ ਜੋ ਇਲਾਕੇ ਦੇ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਇਨ੍ਹਾਂ ਦੋਨਾਂ ਮੈਡੀਕਲ ਲੈਬਾਂ ’ਚ ਮਰੀਜ਼ਾਂ ਦੀ ਭਲਾਈ ਲਈ ਸਾਰੇ ਲੋੜੀਂਦੇ ਟੈਸਟ ਵਾਜ਼ਬ ਕੀਮਤਾਂ ਤੇ ਕੀਤੇ ਜਾਣਗੇ। ਇਸ ਮੌਕੇ ’ਤੇ ਇਕਾਈ ਦੇ ਮੈਂਬਰ ਮਦਨ ਮੋਹਨ ਗੁਪਤਾ, ਅਸ਼ਵਨੀ ਖੰਨਾ, ਜੀਐਸ ਓਬਰਾਏ, ਰਾਜੀਵ ਸਹਿਗਲ, ਧਰਮਵੀਰ ਤੇ ਹੋਰ ਮੈਂਬਰ ਹਾਜ਼ਰ ਸਨ।