- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਕਿਹਾ ਕਿ ਲੋਕਾਂ ਦਾ ਪੈਸਾ ਟੈਕਸ ਵਿੱਚ ਦਿੱਤਾ ਹੋਇਆ ਹੀ ਮੈਂ ਵਾਪਸ ਕਰ ਰਿਹਾ ਹਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਵਿਰੋਧੀ ਪਾਰਟੀਆਂ ਦਾ ਪਤਾ ਨਹੀਂ ਕਿਉਂ ਢਿੱਡ ਪੀੜ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸੜਕਾਂ ਖੇਡ ਸਟੇਡੀਅਮ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਜਾ ਰਿਹਾ ਹੈ ਤਾਂ ਕਿ ਦੇਸ਼ ਦੇ ਦੇਸ਼ ਦਾ ਭਵਿੱਖ ਬੱਚੇ ਚੰਗੀ ਵਿੱਦਿਆ ਲੈ ਕੇ ਉੱਚੀਆਂ ਪਦਵੀਆਂ ਉੱਤੇ ਕੰਮ ਕਰਨ ਅਤੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰਨ।

ਲਖਵੀਰ ਖਬੜਾ, ਰੂਪਨਗਰ : ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਇੱਥੇ ਕੋਈ ਵੀ ਬੀਜ ਸੁੱਟ ਦੇਵੋ ਉੱਗ ਜਾਂਦਾ ਹੈ ਪਰ ਨਫਰਤ ਦਾ ਬੀਜ ਕਦੇ ਨਹੀਂ ਉੱਗ ਸਕਦਾ ਇਸ ਦਾ ਇਤਿਹਾਸ ਗਵਾਹ ਹੈ। ਇਹ ਵਿਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੂਪ ਨਗਰ ਦੇ ਸਰਕਾਰੀ ਕਾਲਜ ਦੇ ਗਰਾਉਂਡ ਵਿਖੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਭਗਵਤ ਕਥਾ ਸੰਧਿਆ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤੇ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਾਰੇ ਰਲ ਮਿਲ ਕੇ।ਰਾਮਨੋਵੀ, ਗੁਰਪੂਰਬ ਸਾਂਝੇ ਨੇ ਸਾਡੇ ਸ਼ਹੀਦੀ ਸਮਾਗਮ ਸਾਂਝੇ ਨੇ ਸਾਡੀਆਂ ਈਦਾਂ ਤੇ ਹਨੂਮਾਨ ਜੈਂਤੀਆਂ ਸਾਂਝੀਆਂ ਨੇ । ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਇੱਕ ਅਗਸਤ ਤੋਂ ਪੰਜਾਬ ਸਰਕਾਰ ਵੱਲੋਂ ਨਵੀਆਂ ਬੱਸਾਂ ਚੱਲ ਰਹੀਆਂ ਨੇ ਰੋਪੜ ਤੋਂ ਖਾਟੂ ਸ਼ਾਮ , ਵਰਿੰਦਾਵਨ, ਰਿਸ਼ੀਕੇਸ਼ ਹਰਿਦਵਾਰ ਸਾਹਿਬ ਲਈ ਰੂਪ ਨਗਰ ਤੋਂ ਜਾਣਗੀਆਂ। ਉਹਨਾਂ ਕਿਹਾ ਕਿ ਇੱਕ ਅਗਸਤ ਨੂੰ 40 ਲੱਖ ਦੇ ਮਹਿਲਾਵਾਂ ਦੇ ਖਾਤਿਆਂ ਵਿੱਚ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਪੈਸੇ ਪਾਉਣ ਦੀ ਫੋਨਾ ਉੱਤੇ ਟੂੰ ਟੂ ਹੋ ਜਾਵੇਗੀ।
ਉਹਨਾਂ ਕਿਹਾ ਕਿ ਲੋਕਾਂ ਦਾ ਪੈਸਾ ਟੈਕਸ ਵਿੱਚ ਦਿੱਤਾ ਹੋਇਆ ਹੀ ਮੈਂ ਵਾਪਸ ਕਰ ਰਿਹਾ ਹਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਵਿਰੋਧੀ ਪਾਰਟੀਆਂ ਦਾ ਪਤਾ ਨਹੀਂ ਕਿਉਂ ਢਿੱਡ ਪੀੜ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸੜਕਾਂ ਖੇਡ ਸਟੇਡੀਅਮ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਜਾ ਰਿਹਾ ਹੈ ਤਾਂ ਕਿ ਦੇਸ਼ ਦੇ ਦੇਸ਼ ਦਾ ਭਵਿੱਖ ਬੱਚੇ ਚੰਗੀ ਵਿੱਦਿਆ ਲੈ ਕੇ ਉੱਚੀਆਂ ਪਦਵੀਆਂ ਉੱਤੇ ਕੰਮ ਕਰਨ ਅਤੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵਿਰੋਧੀਆਂ ਪਾਰਟੀਆਂ ਦੇ ਆਗੂ ਸਾਡੀਆਂ ਸਕੀਮਾਂ ਦਾ ਵਿਰੋਧ ਕਰਦੇ ਹਨ ਉਹ ਪਹਿਲਾਂ ਜਾ ਕੇ ਘਰ ਵਾਲੀਆਂ ਦੇ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਲਈ ਫਾਰਮ ਭਰਵਾ ਕੇ ਆਉਂਦੇ ਹਨ ਫਿਰ ਜਾ ਕੇ ਸਟੇਜਾਂ ਉੱਤੇ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਦੇ ਹਨ।