- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਏਸ਼ਿਆਈ ਖੇਡਾਂ ਵਿਚ ਹਾਕੀ ਦੀ ਸੋਨ ਤਗਮਾ ਜੇਤੂ ਪੰਜਾਬ ਦੀ ਧੀ ਬਲਜੀਤ ਕੌਰ ਨੂੰ ਵਧਾਈਆਂ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵੱਲੋਂ ਜਾਪਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਣ ਵਾਲੀ ਪੰਜਾਬ ਦੀ ਇਕਲੋਤੀ ਖਿਡਾਰਨ ਬਲਜੀਤ ਕੌਰ ਰਾਮਗੜ੍ਹੀਆ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਰਾਮਗੜ੍ਹੀਆ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਸੋਨੂੰ, ਪ੍ਰਧਾਨ ਬਿਕਰਮ ਸਿੰਘ, ਸੋਹਨਪਾਲ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੀ ਇਹ ਧੀ ਬਲਜੀਤ ਕੌਰ ਰਾਮਗੜ੍ਹੀਆ ਪਰਿਵਾਰ ਨਾਲ ਸਬੰਧਿਤ ਹੈ।
ਉਨ੍ਹਾਂ ਕਿਹਾ ਕਿ ਇਸ ਨੇ ਏਸ਼ੀਅਨ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਖੇਡਦਿਆਂ ਭਾਰਤ, ਪੰਜਾਬ ਅਤੇ ਆਪਣੇ ਪਿੰਡ ਦੇ ਨਾਲ ਨਾਲ ਰਾਮਗੜ੍ਹੀਆ ਬਰਾਦਰੀ ਦਾ ਨਾਮ ਵੀ ਕੌਮਾਂਤਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਏਸ਼ੀਅਨ ਖੇਡਾਂ ਵਿਚ 44 ਸਾਲਾਂ ਬਾਅਦ ਭਾਰਤ ਲਈ ਸੋਨ ਤਮਗਾ ਜਿੱਤਣਾ ਉਸ ਲਈ ਹੀ ਨਹੀਂ, ਸਗੋਂ ਉਸਦੇ ਪਿੰਡ, ਪੰਜਾਬ, ਪੂਰੇ ਦੇਸ਼ ਅਤੇ ਰਾਮਗੜ੍ਹੀਆ ਬਰਾਦਰੀ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ, ਖਜ਼ਾਨਚੀ ਭੁਪਿੰਦਰ ਸਿੰਘ ਰੀਹਲ, ਜੁ. ਖ਼ਜ਼ਾਨਚੀ ਜਗਵਿੰਦਰ ਸਿੰਘ ਜੰਡੂ, ਤੇਜਿੰਦਰ ਸਿੰਘ ਕਲਸੀ, ਗੁਰਿੰਦਰ ਸਿੰਘ ਰੀਹਲ, ਚਰਨਜੀਤ ਸਿੰਘ ਰੀਹਲ, ਅਮਨਦੀਪ ਸਿੰਘ ਮੁੰਡੇ, ਜਸਪ੍ਰੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਬਿਮਰਾ, ਮਨਦੀਪ ਸਿੰਘ, ਅਮਨਪ੍ਰੀਤ ਸਿੰਘ ਕਲਸੀ, ਜਗਜੀਤ ਸਿੰਘ ਰੀਹਲ, ਕੁਲਦੀਪ ਸਿੰਘ ਸੋਹਲ, ਪੁਨੀਤ ਕਲਸੀ, ਪਰਮਿੰਦਰ ਸਿੰਘ ਮਠਾੜੂ, ਅਵਤਾਰ ਸਿੰਘ ਵਿਰਦੀ, ਮਨਵਿੰਦਰ ਸਿੰਘ ਜੰਡੂ, ਡਾ. ਤੇਜਿੰਦਰ ਸਿੰਘ ਬੋਬੀ, ਮੇਜਰ ਸਿੰਘ ਰੂਪਰਾਏ, ਪਰਮਜੀਤ ਸਿੰਘ ਸਿਆਣ, ਜਸਵਿੰਦਰ ਸਿੰਘ ਮਠਾੜੂ, ਮਨਦੀਪ ਸਿੰਘ ਸੋਹਣਪਾਲ, ਦਵਿੰਦਰ ਸਿੰਘ ਕਲਸੀ, ਮਨਜੀਤ ਸਿੰਘ ਧੀਮਾਨ, ਜਗਦੀਪ ਸਿੰਘ ਘਟੌੜੇ, ਗੁਰਮੀਤ ਸਿੰਘ ਨੇ ਬਲਜੀਤ ਕੌਰ ਰਾਮਗੜ੍ਹੀਆ ਦੇ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਰਾਜਵੰਤ ਕੌਰ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।