‘ਸੇਵਾ ਸੰਕਲਪ ਸਭਾ’ ’ਚ ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਸਫ਼ਰ ਨੂੰ ਕੀਤਾ ਯਾਦ ਰੂਪਨਗਰ ਵਿਚ ਭਾਜਪਾ ਦੀ ਸੇਵਾ ਸੰਕਲਪ ਸਭਾ ਵਿਚ ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਜਨ ਸੇਵਾ ਸਫ਼ਰ ਨੂੰ ਕੀਤਾ ਯਾਦ
Publish Date: Wed, 07 Oct 2026 03:55 PM (IST)
Updated Date: Wed, 07 Oct 2026 03:56 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਭਾਜਪਾ ਰੂਪਨਗਰ ਵੱਲੋਂ ਬੁੱਧਵਾਰ ਨੂੰ ‘ਸੇਵਾ ਸੰਕਲਪ ਸਭਾ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਅਤੇ ਸਰਕਾਰੀ ਅਗਵਾਈ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਕਰਵਾਈ ਜਾ ਰਹੀ ‘ਸੇਵਾ ਜਯੋਤੀ ਯਾਤਰਾ’ ਅਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਦੀ ਲੜੀ ਤਹਿਤ ਆਯੋਜਿਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਸਮੇਤ ਆਮ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਪ੍ਰਧਾਨ ਮੰਤਰੀ ਮੋਦੀ ਨੇ 2001 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਸਰਕਾਰ ਦੇ ਮੁਖੀ ਵਜੋਂ ਆਪਣੀ ਜਨ ਸੇਵਾ ਦੀ ਯਾਤਰਾ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਅਕਤੂਬਰ 2026 ਵਿਚ ਉਨ੍ਹਾਂ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਏ ਹਨ। ਸਭਾ ਵਿਚ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਪਹੁੰਚੇ। ਜ਼ਿਲ੍ਹਾ ਭਾਜਪਾ ਆਗੂਆਂ ਵੱਲੋਂ ਦੋਵਾਂ ਆਗੂਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨ ਸੇਵਾ ਯਾਤਰਾ ਦਾ ਜ਼ਿਕਰ ਕਰਦਿਆਂ ਵਿਕਸਿਤ ਭਾਰਤ ਦੇ ਸੰਕਲਪ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਿਤ ਅਤੇ ਆਤਮਨਿਰਭਰ ਬਣਾਉਣ ਦੇ ਟੀਚੇ ਲਈ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ। ਪਰਮਿੰਦਰ ਸਿੰਘ ਬਰਾੜ ਕਿਹਾ ਕਿ ਭਾਜਪਾ ਦਾ ਸੰਗਠਨ ਜਨ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਉਦੇਸ਼ ਨਾਲ ਲੋਕਾਂ ਤੱਕ ਪਹੁੰਚ ਬਣਾਈ ਰੱਖਣ ਲਈ ਵਚਨਬੱਧ ਹੈ। ਸਭਾ ਦੌਰਾਨ ‘25 ਸਾਲ ਜਨ ਸੇਵਾ ਦੇ, 25 ਸਾਲ ਅਟੱਲ ਸੰਕਲਪ ਦੇ’ ਦੇ ਸੰਦੇਸ਼ ਨੂੰ ਕੇਂਦਰ ਵਿਚ ਰੱਖਿਆ ਗਿਆ। ਸਭਾ ਵਿਚ ਰਾਜੇਸ਼ ਚੌਧਰੀ, ਡਾ. ਸ਼ੁਭਾਸ਼ ਸ਼ਰਮਾ, ਜੀਵਨ ਕੁਮਾਰ, ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਅਰਸ਼ ਬਾਠ ਮਗਰੋੜ, ਓਂਕਾਰ ਅਭਿਆਣਾ, ਨਵੀਨ ਕੁਮਾਰ, ਰੋਸ਼ਨ ਲਾਲ ਟੇਡੇਵਾਲ, ਕ੍ਰਿਸ਼ਨ ਕੁਮਾਰ ਅੱਤਰੀ, ਐਡਵੋਕੇਟ ਨਿਪੁਣ ਸੋਨੀ, ਅਭਿਸ਼ੇਕ ਅਗਨੀਹੋਤਰੀ, ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਮੇਜਰ ਅੰਜ਼ੂ ਬਾਲਾ, ਸੰਜੇ ਪ੍ਰਤਾਪ ਜੈਨ, ਰਾਜ ਕੁਮਾਰ, ਧਰਮਿੰਦਰ ਕੁਮਾਰ, ਸਤਿੰਦਰ ਨਾਗੀ, ਜਗਮਨਦੀਪ ਪੜੀ, ਹੇਮੰਤ ਕੱਕੜ, ਜਤਿੰਦਰ ਸਿੰਘ ਅਠਵਾਲ, ਸੁਨੀਲ ਸ਼ੁਕਲਾ, ਮੋਨਿਕਾ ਸ਼ਰਮਾ, ਜੋਤੀ ਨਾਗੀ, ਅਮਰਪ੍ਰੀਤ ਸਿੰਘ ਨੰਨਾ, ਰਾਜੇਸ਼ ਕੁਮਾਰ,ਮੁਕੇਸ਼ ਕੁਮਾਰ, ਨਿਝਾਵਨ ਰਾਜੂ ਮੈਡੀਕੋਸ, ਇੰਦਰਪਾਲ ਸਿੰਘ ਲੋਹਗੜ੍ਹ ਅਤੇ ਧਰਮਿੰਦਰ ਸਿੰਘ ਮਲਿਕਪੁਰ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।