ਹੁਣ ਰੂਪਨਗਰ ਜ਼ਿਲ੍ਹੇ ਦੇ ਵਿਕਾਸ ਦੀ ਰਫ਼ਤਾਰ ਨਾਰੀ ਸ਼ਕਤੀ ਦੇ ਹਵਾਲੇ ਹੁਣ ਰੂਪਨਗਰ ਜ਼ਿਲ੍ਹੇ ਦੇ ਵਿਕਾਸ ਦੀ ਰਫ਼ਤਾਰ ਨਾਰੀ ਸ਼ਕਤੀ ਦੇ ਹਵਾਲੇ
Publish Date: Wed, 18 Nov 2026 07:11 PM (IST)
Updated Date: Wed, 18 Nov 2026 07:12 PM (IST)
ਡੀਸੀ, ਏਡੀਸੀ ਸਮੇਤ ਕਈ ਕੁਰਸੀਆਂ ’ਤੇ ਬੀਬੀਆਂ ਦਾ ਹੋਇਆ ਕਬਜ਼ਾ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸਤਲੁੱਜ ਦਰਿਆ ਦੇ ਕੰਢੇ ਵਸੇ ਰੂਪਨਗਰ ਜ਼ਿਲ੍ਹੇ ਦੇ ਵਿਕਾਸ ਦੀ ਡੋਰ ਹੁਣ ਨਾਰੀ ਸ਼ਕਤੀ ਦੇ ਹੱਥ ਹੈ ਕਿਉਕਿ ਜ਼ਿਲ੍ਹੇ ਦੇ ਚਾਰ ਅਹਿਮ ਅਹੁਦਿਆਂ ’ਤੇ ਬੀਬੀਆਂ ਦੀ ਸਰਦਾਰੀ ਹੋ ਗਈ ਹੈ। ਇਸ ਧਾਰਮਿਕ ਤੌਰ ’ਤੇ ਇਤਿਹਾਸਕ ਜ਼ਿਲ੍ਹੇ ’ਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਵਧਾਈ ਦੀਆਂ ਪਾਤਰ ਹਨ ਕਿ ਪ੍ਰਮਾਤਮਾਂ ਨੇ ਇਨ੍ਹਾਂ ਦੀ ਡਿਊਟੀ ਜ਼ਿਲ੍ਹੇ ’ਚ ਉਸ ਸਮੇਂ ਲਾਈ ਜਦੋਂ ਲਹੂ ਭਿੱਜੀ ਦਾਸਤਾਨ ਨੂੰ ਯਾਦ ਕਰਵਾਉਦੇ ਸ਼ਹੀਦੀ ਜੋੜ ਮੇਲ ਦਾ ਪੰਦਰਵਾੜਾ ਆਉਣ ਵਾਲੇ ਮਹੀਨੇ ’ਚ ਸ਼ੁਰੂ ਹੋਵੇਗਾ। ਸਰਕਾਰ ਵੱਲੋਂ ਮਿਸ਼ਨ 2027 ਤੋਂ ਪਹਿਲਾ ਕੀਤੇ ਪ੍ਰਸ਼ਾਸ਼ਨਿਕ ਫੇਰਬਦਲ ਦੌਰਾਨ ਰੂਪਨਗਰ ਜ਼ਿਲ੍ਹੇ ਦੀ ਬਤੌਰ ਡਿਪਟੀ ਕਮਿਸ਼ਨਰ ਆਈਏਐੱਸ ਅਧਿਕਾਰੀ ਕੋਮਲ ਮਿੱਤਲ ਨੂੰ ਨਿਯੁਕਤ ਕੀਤਾ ਗਿਆ ਹੈ, ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰਜਯੋਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਰਨਲ ਡਾ ਅਕਸ਼ਿਤਾ ਗੁਪਤਾ ਪਹਿਲਾ ਹੀ ਏਥੇ ਡਿਊਟੀ ਨਿਭਾ ਰਹੇ ਸਨ ਜਦਕਿ ਮੁੱਖ ਮੰਤਰੀ ਫੀਲਡ ਅਫਸਰ ਅਮਨਦੀਪ ਕੌਰ,ਸਹਾਇਕ ਕਮਿਸ਼ਨਰ ਰਮਨਦੀਪ,ਐੱਸਡੀਐੱਮ ਮੋਰਿੰਡਾ ਲਿੰਧੀਆ ਐੱਲਐੱਨ ਨੂੰ ਹੁਣ ਨਿਯੁਕਤ ਕੀਤਾ ਹੈ। ਜਾਣਕਾਰੀ ਅਨਸਾਰ ਪਹਿਲਾ ਵੀ ਰੂਪਨਗਰ ਜ਼ਿਲ੍ਹੇ ਦੇ ਕਈ ਵਿਭਾਗਾਂ ’ਚ ਬੀਬੀਆਂ ਨੇ ਕਮਾਂਡ ਸੰਭਾਲੀ ਹੋਈ ਹੈ ਜਿਵੇ ਕਿ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਡਾ ਕਿੰਮੀ ਵਨੀਤ ਕੌਰ ਸੇਠੀ,ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼ਰੂਤੀ ਸਿੰਘ,ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜਿੰਦਰ ਕੌਰ,ਨਾਇਬ ਤਹਿਸੀਲਦਾਰ ਨੂਰਪਰਬੇਦੀ ਜਸਵਿੰਦਰ ਕੌਰ, ਡਿਪਟੀ ਕਮਿਸ਼ਨਰ ਦੇ ਪੀਏ ਹੇਮ ਲਤਾ ਅਤੇ ਸਿਵਲ ਹਸਪਤਾਲ ’ਚ ਡਿਪਟੀ ਮਾਸ ਮੀਡੀਆ ਅਫ਼ਸਰ ਰੀਤੂ ਤੇ ਹੋਰ ਵੀ ਕਈ ਵਿਭਾਗਾਂ ’ਚ ਮਹਿਲਾਂਵਾ ਅਹਿਮ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ। ਨਵ ਨਿਯੁਕਤ ਡਿਪਟੀ ਕਮਿਸ਼ਨਰ ਕੌਮਲ ਮਿੱਤਲ ਨੇ ਕਿਹਾਕਿ ਮੈ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਇਤਿਹਾਸਕ ਜ਼ਿਲ੍ਹੇ ’ਚ ਬਤੌਰ ਡਿਪਟੀ ਕਮਿਸ਼ਨਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਮੈ ਆਪਣੇ ਵੱਲੋਂ ਯਤਨਸ਼ੀਲ ਰਹਾਂਗੀ ਕਿ ਰੂਪਨਗਰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਵੱਧ ਤੋਂ ਵੱਧ ਕੰਮ ਕਰ ਸਕਾਂ ਅਤੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਰਕਾਰ ਵੱਲੋਂ ਚਲਾਈ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦਿਵਾ ਸਕਾਂ। ਦੱਸਣਯੋਗ ਹੈ ਕਿ ਰੂਪਨਗਰ ਜ਼ਿਲ੍ਹਾ ਧਾਰਮਿਕ ਤੇ ਵਿਰਾਸਤੀ ਇਤਿਹਾਸਕ ਤੇ ਸਭਿਆਚਾਰ ਨਾਲ ਜੁੜਿਆ ਸ਼ਹਿਰ ਹੈ। ਇਹ ਉਹ ਜ਼ਿਲ੍ਹੇ ਜਿੱਥੇ ਕੋਟਲਾ ਨਿਹੰਗ ਖਾਂ ਦੀ ਧੀ ਨੇ ਸ਼ਹੀਦ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮਨ ਨੇ ਸਾਰੀ ਉਮਰ ਵਿਆਹ ਨਾ ਕਰਵਾ ਕੇ ਘਾੜ ਇਲਾਕੇ ਦੇ ਪਿੰਡ ਬੜੀ ਨੇੜੇ ਪੁਰਖਾਲੀ ਵਿਖੇ ਜਾ ਕੇ ਲੰਮਾਂ ਸਮਾਂ ਭਗਤੀ ਕੀਤੀ ਜਿੱਥੇ ਅੱਜ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਸਸ਼ੋਬਿਤ ਹੈ। ਇਸੇ ਤਰਾਂ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਰਾਏਪੁਰ ਦੀ ਵਾਸੀ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਨੇ ਜਦੋਂ ਚਮਕੌਰ ਦੀ ਜੰਗ ’ਚ ਸ਼ਹੀਦ ਹੋਏ ਵੱਡੇ ਸਾਹਿਬਜਾਂਦੇ ਤੇ ਸਿੰਘਾਂ ਦਾ ਅੰਤਿਮ ਸੰਸਕਾਰ ਕਰਕੇ ਸਿੱਖ ਕੌਮ ’ਚ ਲਾਸਾਨੀ ਕੁਰਬਾਨੀ ਦਰਜ ਕਰਵਾਈ। ਸਤਲੁੱਜ ਦਰਿਆ ਦੇ ਕੰਡੇ 1831 ’ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ ਜਰਨਲ ਵਿਲੀਅਮ ਬੈਟਿਕ ਦੀ ਸ਼ਾਹੀ ਮੁਲਾਕਾਂਤ ਦਾ ਸਥਾਨ ਤੇ ਸਿੰਖ ਰਾਜ ਦੀ ਵਿਰਾਸਤੀ ਚੌਕੀ ਸਸ਼ੋਬਿਤ ਹੈ। ਰੂਪਨਗਰ ਸ਼ਹਿਰ ਦੇ ਸਾਹਿਤਕ ਦੇ ਸਭਿਆਚਾਰ ਦੀ ਗੱਲ ਕਰੀਏ ਤਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੂਰਮਾਜਰਾ ਦੀ ਜੰਮਪਲ ਗਾਇਕਾ ਜਗਮੋਹਣ ਕੌਰ,ਸੁਖਰਾਮਪੁਰ ਟੱਪਰੀਆਂ ਦੀ ਨੂੰਹ ਗਾਇਕਾ ਰਣਜੀਤ ਕੌਰ,ਸ੍ਰੀ ਅਨੰਦਪੁਰ ਸਾਹਿਬ ਦੀ ਜੰਮਪਲ ਮਿਸ ਨੀਲਮ,ਪਿੰਡ ਰੰਗੀਲਪੁਰ ਦੀ ਜੰਮਪਲ ਅਮਰ ਨੂਰੀ ਨੇ ਆਪਣੀ ਅਵਾਜ਼ ਦੇ ਦਮ ’ਤੇ ਗਾਇਕੀ ’ਚ ਦੇਸ਼ਾ ਵਿਦੇਸ਼ ’ਚ ਲੋਹਾ ਮਨਵਾਇਆ ਅਤੇ ਸਾਹਿਤ ਦੇ ਖੇਤਰ ’ਚ ਬਾਲ ਲੇਖਿਕਾਂ ਵਜ਼ੋ ਅਧਿਆਪਕਾਂ ਮਨਦੀਪ ਰਿੰਪੀ ਨੇ ਵੱਡਾ ਨਾਮਣਾ ਖੱਟਿਆ ਹੈ। ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਚੇਅਰਪਰਸ਼ਨ ਵਜ਼ੋ ਸਤਿੰਦਰ ਕੌਰ ਬਾਲਾ,ਬਲਾਕ ਸੰਮਤੀ ਮੋਰਿੰਡਾ ਦੀ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਅਮਰਾਲੀ ਸੇਵਾ ਨਿਭਾ ਰਹੇ ਹਨ।