ਵਿਰੋਧੀ ਧਿਰ ਦੀਆਂ ਘਟੀਆਂ ਹਰਕਤਾਂ ਮੇਰੇ ਮੰਤਵ ਨੂੰ ਰੋਕ ਨਹੀਂ ਸਕਦੀਆਂ : ਹਰਜੋਤ ਬੈਂਸ ਵਿਰੋਧੀ ਧਿਰ ਦੀਆਂ ਘਟੀਆਂ ਹਰਕਤਾਂ ਮੇਰੇ ਮੰਤਵ ਨੂੰ ਰੋਕ ਨਹੀਂ ਸਕਦੀਆਂ : ਹਰਜੋਤ ਬੈਂਸ
Publish Date: Sat, 12 Sep 2026 06:43 PM (IST)
Updated Date: Sat, 12 Sep 2026 06:44 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਸ਼ਹਿਰ ਨੂੰ ਸੁਪਨਿਆਂ ਦਾ ਸ਼ਹਿਰ ਬਣਾਉਣਾ ਅਤੇ ਦੁਕਾਨਦਾਰਾਂ ਦੇ ਮੂੰਹ ’ਤੇ ਦੁਬਾਰਾ ਰੌਣਕਾਂ ਲੈ ਕੇ ਆਉਣੀਆਂ ਮੇਰਾ ਮੰਤਵ ਹੈ ਅਤੇ ਇਸ ਨੂੰ ਵਿਰੋਧੀ ਧਿਰ ਇਹਨਾਂ ਘਟੀਆ ਹਰਕਤਾਂ ਦੇ ਨਾਲ ਰੋਕ ਨਹੀਂ ਸਕਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਚਨ ਸਿੰਘ ਭਾਟੀਆ ਦੇ ਨਿਵਾਸ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ । ਉਹਨਾਂ ਨੇ ਕਿਹਾ ਕਿ ਬੀਤੇ ਕੱਲ ਜੋ ਕੁਝ ਮੀਟਿੰਗ ਦੇ ਵਿੱਚ ਹੋਇਆ ਹੈ ਉਹ ਲੋਕਾਂ ਨੇ ਮੀਡੀਆ ਦੇ ਜਰੀਏ ਆਪ ਵੇਖਿਆ ਹੈ । ਉਹਨਾਂ ਨੇ ਕਿਹਾ ਕਿ ਜਿਹੜੇ ਓਬਜੈਕਸ਼ਨ ਉਹਨਾਂ ਵੱਲੋਂ ਲਗਾਏ ਗਏ ਹਨ, ਉਹਨਾਂ ਨੂੰ ਦੂਰ ਕਰਕੇ ਛੇਤੀ ਹੀ ਦੁਬਾਰਾ ਫਿਰ ਮੀਟਿੰਗ ਰੱਖੀ ਜਾਵੇਗੀ ਅਤੇ ਇਹ ਲੋਕਾਂ ਦੇ ਕੰਮ ਹਨ ਅਤੇ ਇਹਨਾਂ ਨੂੰ ਕਰਕੇ ਹੀ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਮੇਰਾ ਸੁਪਨਾ ਨੰਗਲ ਦੇ ਵਿਕਾਸ ਦਾ ਹੈ ਅਤੇ ਉਹ ਪੂਰਾ ਹੋ ਕੇ ਰਹੇਗਾ। ਉਨ੍ਹਾਂ ਨੇ ਕਿਹਾ ਕਿ ਵਾਰਡ ਨੰਬਰ ਪੰਜ ਦੇ ਵਿੱਚ ਦੋ ਟਿਊਬਵੈਲ ਲੱਗ ਚੁੱਕੇ ਹਨ ਅਤੇ ਆਈਟੀਆਈ ਦੇ ਵਿੱਚ ਸੈਂਟਰ ਆਫ ਐਕਸੀਲੈਂਸ ਦੇ ਨਾਮ ’ਤੇ ਏਅਰ ਹੋਸਟਸ ਦੀ ਟ੍ਰੇਨਿੰਗ ਦੇ ਕੋਰਸ ਹੋਣਗੇ, ਜਿਸ ਦੇ ਵਿੱਚ ਸਾਡੀਆਂ ਬੱਚੀਆਂ ਇਸ ਵਿੱਚ ਐਡਮਿਸ਼ਨ ਲੈਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸੈਂਟਰ ਆਫ ਐਕਸੀਲੈਂਸ ਦਾ ਨਾਮ ਵੀ ਨੰਗਲ ਦੇ ਮਹਾਨ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਨਾਮ ’ਤੇ ਰੱਖਿਆ ਹੈ । ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਕਲੀਨ ਦੇ ਤਹਿਤ ਉਹ ਰੋਜਾਨਾ ਵਾਰਡਾਂ ਦੇ ਵਿੱਚ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵੇਖਣ ਵਿੱਚ ਮਿਲਿਆ ਹੈ ਕਿ ਪਿਛਲੇ 15 ਸਾਲ ਤੋਂ ਨਾ ਹੀ ਗਲੀਆਂ ਬਣੀਆਂ ਹਨ ਅਤੇ ਨਾ ਹੀ ਸਫਾਈ ਨਾਮ ਦੀ ਕੋਈ ਚੀਜ਼ ਹੈ। ਬੈਂਸ ਨੇ ਕਿਹਾ ਕਿ ਅਸੀਂ ਕਰਮ ਕਰ ਰਹੇ ਹਾਂ ਅਤੇ ਇਸ ਦਾ ਫਲ ਪਰਮਾਤਮਾ ਨੇ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੰਗਲ ਸ਼ਹਿਰ ਦੀ ਦਸ਼ਾ ਵਿੱਚ ਹੋਰ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਜਿਹੜੇ ਕੰਮ ਕੱਲ ਰੋਕੇ ਹਨ, ਉਹ ਕੰਮ ਨੰਗਲ ਸ਼ਹਿਰ ਦੇ ਸਨ ਅਤੇ ਇਨ੍ਹਾਂ ਵੱਲੋਂ ਸ਼ਹਿਰ ਦਾ ਵਿਕਾਸ ਰੋਕਿਆ ਗਿਆ ਹੈ ਅਤੇ ਇਹ ਸਭ ਕੁਝ ਆਮ ਲੋਕਾਂ ਨੇ ਮੀਡੀਆ ਦੇ ਜਰੀਏ ਦੇਖ ਵੀ ਲਿਆ ਹੈ, ਉਨ੍ਹਾਂ ਨੇ ਕਿਹਾ ਕਿ ਗਲਾਸ ਬ੍ਰਿਜ ਦਾ ਸੁਪਨਾ ਮੇਰਾ ਸੁਪਨਾ ਸੀ ਅਤੇ ਸੁਪਨੇ ਦੇਖਣਾ ਕੋਈ ਗੁਨਾਹ ਨਹੀਂ ਹੈ, ਮੈਂ ਜਿਸ ਤਰ੍ਹਾਂ ਦੇ ਨੰਗਲ ਸ਼ਹਿਰ ਨੂੰ ਬਣਾਉਣ ਦਾ ਸੁਪਨਾ ਦੇਖਿਆ ਹੈ, ਉਸਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹਾਂ । ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਫਲਾਈ ਓਵਰ ਬਣਨ ਤੋਂ ਪਹਿਲਾਂ ਨੰਗਲ ਦੇ ਕੀ ਹਾਲਾਤ ਸਨ ਅਤੇ ਮੈਂ ਆਪ ਖੜੇ ਹੋ ਕੇ ਇਸ ਫਲਾਈ ਓਵਰ ਨੂੰ ਸ਼ੁਰੂ ਕਰਵਾਇਆ ਉਨ੍ਹਾਂ ਨੇ ਕਿਹਾ ਕਿ ਇਸਦੀ ਸ਼ਾਬਾਸ਼ ਤਾਂ ਕੀ ਦੇਣੀ ਸੀ ਕੋਈ ਇਸ ਚਲਦੇ ਫਲਾਈ ਓਵਰ ਨੂੰ ਵੇਖਣ ਵੀ ਨਹੀਂ ਆਇਆ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਨਗਰ ਕੌਂਸਲ ਨੰਗਲ ਦੀ ਚੇਅਰਮੈਨ ਕਿਰਨ ਗੁਪਤਾ, ਕੌਂਸਲਰ ਮਨਜੋਤ ਸਿੰਘ, ਨਰਿੰਦਰ ਨਿੰਦੀ, ਰਣਜੀਤ ਸਿੰਘ ਬੱਗਾ, ਐਡਵੋਕੇਟ ਨਿਸ਼ਾਂਤ ਗੁਪਤਾ, ਜਸਪ੍ਰੀਤ ਸਿੰਘ ਭਾਟੀਆ, ਐਡਵੋਕੇਟ ਹਰਨਮਨਪ੍ਰੀਤ ਸਿੰਘ ਭਾਟੀਆ, ਹੈਪੀ ਜੈਲਦਾਰ, ਹਰਵਿੰਦਰ ਸਿੰਘ ਲੱਕੀ, ਐਡਵੋਕੇਟ ਸੰਜੀਵ ਕੁਮਾਰ, ਪੂਜਾ, ਮੋਨਿਕਾ, ਰਾਜ ਰਾਣੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ------ ਬਾਕਸ- ਇਸ ਵਾਰ ਵੀ ਕਾਂਗਰਸ ਨੂੰ ਹਰਾਉਣ ’ਚ 7-8 ਕਾਂਗਰਸੀਆਂ ਦੀ ਭੂਮਿਕਾ ਰਹੇਗੀ ਖਾਸ: ਬੈਂਸ ਜਿਨ੍ਹਾਂ 7-8 ਕਾਂਗਰਸੀਆਂ ਕਰਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਹਾਰੀ ਸੀ ਇਸ ਵਾਰ ਵੀ ਉਹੀ ਕਾਂਗਰਸ ਦਾ ਸਫਾਇਆ ਕਰਨਗੇ ਇਹ ਸ਼ਬਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਹੇ ਉਹਨਾਂ ਨੇ ਕਿਹਾ ਕਿ ਬੀਤੇ ਕੱਲ ਕਾਂਗਰਸ ਵੱਲੋਂ ਨਗਰ ਕੌਂਸਲ ਹਾਊਸ ਦੇ ਵਿੱਚ ਕਾਂਗਰਸੀਆਂ ਵੱਲੋਂ ਜੋ ਵਰਤਾਰਾ ਕੀਤਾ ਗਿਆ ਹੈ ਉਸ ਤੋਂ ਬਾਅਦ ਬੀਤੀ ਰਾਤ ਮੰਨੂ ਬਹੁਤ ਸਾਰੇ ਕਾਂਗਰਸੀਆਂ ਨੇ ਫੋਨ ਕਰਕੇ ਹਮਦਰਦੀ ਪ੍ਰਗਟ ਕੀਤੀ ਹੈ, ਉਹਨਾਂ ਨੇ ਕਿਹਾ ਕਿ ਨੰਗਲ ਦੇ ਲੋਕ ਵਿਕਾਸ ਚਾਹੁੰਦੇ ਹਨ, ਪਰ ਕਾਂਗਰਸ ਪਾਰਟੀ ਦੇ ਨਾਂ ਤਾਂ ਪਹਿਲਾਂ ਵਿਕਾਸ ਕੀਤਾ ਹੈ ਨਾ ਹੀ ਹੁਣ ਕਰਨ ਦੇਣਾ ਚਾਹੁੰਦੀ ਹੈ ਉਨ੍ਹਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਸੱਤ ਅੱਠ ਕਾਂਗਰਸੀ ਕਾਂਗਰਸ ਦਾ ਬੇੜਾ ਬਿਠਾਉਣ ਲੱਗੇ ਹੋਏ ਹਨ, ਉਹ ਇਸੇ ਤਰ੍ਹਾਂ ਹੀ ਆਪਣਾ ਕੰਮ ਕਰਦੇ ਰਹਿਣ।