ਪਹਿਲਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਪਹਿਲਾ ਮਹਾਨ ਗੁਰਮਤਿ ਸਮਾਗਮ ਪਿੰਡ ਟੱਪਰੀਆਂ ਅਮਰ ਸਿੰਘ ’ਚ ਕਰਵਾਇਆ
Publish Date: Sun, 01 Nov 2026 05:20 PM (IST)
Updated Date: Sun, 01 Nov 2026 05:23 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ ਬਹਿਰਾਮਪੁਰ : ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਟੱਪਰੀਆਂ ਅਮਰ ਸਿੰਘ ਵਿਖੇ ਤਿੰਨ ਦਿਨਾਂ ਪਹਿਲਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆ, ਐਨਆਰਆਈ. ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਕਰਵਾਇਆ ਗਿਆ। ਇਸ ਸਮਾਗਮ ’ਚ ਸੰਤ ਬਾਬਾ ਪਰਮਜੀਤ ਸਿੰਘ ਟਿੱਢਾ ਸਾਹਿਬ, ਬੀਬੀ ਦਲੇਰ ਕੌਰ ਢਾਡੀ,ਭਾਈ ਬਲਵੀਰ ਸਿੰਘ ਪਾਰਸ, ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਭਾਈ ਇਕਨਾਮ ਸਿੰਘ ਕਥਾਵਾਚਕ ਗੁਰਦੁਆਰਾ ਚਰਨ ਕੰਵਲ ਸਾਹਿਬ ਸ੍ਰੀ ਮਾਛੀਵਾੜਾ ਸਾਹਿਬ, ਭਾਈ ਜਸਵਿੰਦਰ ਸਿੰਘ ਸ੍ਰੀ ਮਾਛੀਵਾੜਾ ਸਾਹਿਬ ਆਦਿ ਜਥਿਆ ਨੇ ਇਤਿਹਾਸ, ਗੁਰਬਾਣੀ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਦੇ ਮੈਬਰਾਂ ਵੱਲੋ ਆਏ ਕੀਰਤਨੀ ਜਥਿਆ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤ ਦਾ ਧੰਨਵਾਦ ਕੀਤਾ ਤੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਮਹਾਨ ਸਮਾਗਮ ਨੂੰ ਨੇਪੜੇ ਚਾੜਨ ’ਚ ਪ੍ਰਧਾਨ ਰਤਨ ਸਿੰਘ, ਕੈਪਟਨ ਚਰਨ ਸਿੰਘ ਸੈਕਟਰੀ, ਸੰਕਰ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ, ਸਰਪੰਚ ਸੱਜਣ ਸਿੰਘ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਯੂ.ਕੇ ,ਆਤਮਾ ਸਿੰਘ ਯੂ.ਕੇ,ਮੱਖਣ ਸਿੰਘ ਯੂ.ਐੱਸ.ਏ, ਸੁਰਿੰਦਰ ਸਿੰਘ ਸਪੇਨ,ਗਿਆਨ ਸਿੰਘ ਸੀਨੀਅਰ ਸਿਟੀਜਨ ਕਨੈਡਾ, ਬਾਬਾ ਹਰਜੀਤ ਸਿੰਘ ਛੌੜੀਆਂ, ਹੈਡ ਗ੍ਰੰਥੀ ਭਾਈ ਗੁਲਜਾਰ ਸਿੰਘ,ਭਾਈ ਗੁਰਦੇਵ ਸਿੰਘ, ਭਾਈ ਹਰੀ ਸਿੰਘ ਰਾਮਪੁਰ, ਭਾਈ ਦਰਸ਼ਨ ਸਿੰਘ ਤੇ ਹੋਰ ਸੰਗਤਾਂ ਨੇ ਹਾਜ਼ਰੀ ਲਗਵਾਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।