ਮਾਤਾ ਦਲਵੀਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਮਾਤਾ ਦਲਵੀਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਭਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਈ
Publish Date: Mon, 12 Oct 2026 03:36 PM (IST)
Updated Date: Mon, 12 Oct 2026 03:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਮਾਤਾ ਦਲਵੀਰ ਕੌਰ ਨਿਵਾਸੀ ਗੁਰੂ ਨਗਰ ਰੋਪੜ ਨਿਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਭਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਹੋਈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਗੁਰੂ ਨਗਰ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਦੀਵਾਨ ਹਾਲ ਵਿਖੇ ਸ਼ਰਧਾਂਜਲੀ ਸਭਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਭਾ ਦੌਰਾਨ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮਾਤਾ ਦਲਵੀਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਪਰਿਵਾਰ ਪੰਥਕ ਪਰਿਵਾਰ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ। ਇਨ੍ਹਾਂ ਦੇ ਪਰਿਵਾਰ ’ਚ ਮਾਧੋ ਸਿੰਘ ਸਾਬਕਾ ਵਿਧਾਇਕ ਨੇ ਪੰਥ ਅਤੇ ਸਮਾਜ ਦੀ ਸੇਵਾ ਵਿਚ ਯੋਗਦਾਨ ਪਾਇਆ ਅਤੇ ਹੁਣ ਬੀਬੀ ਦਲਜੀਤ ਕੌਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਥੇਦਾਰ ਭਾਗ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਰੋਪੜ ਵੱਲੋਂ ਪੰਥ ਦੀ ਸੇਵਾ ਲਈ ਯਤਨਸ਼ੀਲ ਹਨ। ਇਸ ਪਰਿਵਾਰ ਦੀ ਸਮਾਜ ਨੂੰ ਵੱਡੀ ਦੇਣ ਹੈ। ਇਸ ਮੌਕੇ ਕਾਂਗਰਸ ਦੇ ਆਗੂ ਸੰਦੀਪ ਪਾਠਕ ਨੇ ਕਾਂਗਰਸ ਪਾਰਟੀ ਵਲੋਂ ਮਾਤਾ ਦਲਵੀਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਜਥੇਦਾਰ ਭਾਗ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰੂਪੀ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਤੇ ਮਨਜਿੰਦਰ ਸਿੰਘ ਧਨੋਆ, ਐਡਵੋਕੇਟ ਰਾਜੀਵ ਸ਼ਰਮਾ, ਆਰ ਪੀ ਸਿੰਘ ਸ਼ੈਲੀ, ਤਹਿਸੀਲਦਾਰ ਰਵਿੰਦਰ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਲਜੀਤ ਕੌਰ,ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ ਸਿੱਖਾਂ, ਐਡਵੋਕੇਟ ਲਖਵੀਰ ਸਿੰਘ ਖੁਆਸਪੁਰ, ਐਡਵੋਕੇਟ ਦਿਨੇਸ਼ ਰਣਜੀਤ ਸਿੰਘ ਰੰਗੀਲਾ, ਠੇਕੇਦਾਰ ਜਗਨੰਦਨ ਸਿੰਘ ਰੀਹਲ,ਓਬੀਸੀ ਕਾਂਗਰਸ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼ਿਵ ਦਿਆਲ ਚੌਹਾਨ, ਐਸਸੀ ਸੈਲ ਕਾਂਗਰਸ ਦੇ ਪ੍ਰਧਾਨ ਲਖਵੰਤ ਸਿੰਘ ਹਿਰਦਾਪੁਰ , ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ,ਸਾਬਕਾ ਕੌਂਸਲਰ ਗੁਰਮੀਤ ਸਿੰਘ ਰਿੰਕੂ ਤੇ ਜਸਪਿੰਦਰ ਕੌਰ ਪਿੰਕਾ, ਪਰਮਿੰਦਰ ਪਿੰਕਾ, ਹਰਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਸੰਦੀਪ ਜੋਸ਼ੀ, ਸੁਰਜੀਤ ਸਿੰਘ ਈਓ ਸੰਗਰੂਰ, ਪੰਚਾਇਤ ਸੈਕਟਰੀ ਸੁਪਿੰਦਰ ਸਿੰਘ , ਅਜਮੇਰ ਸਿੰਘ ਕੋਟਲਾ ਨਿਹੰਗ, ਸਾਬਕਾ ਥਾਣੇਦਾਰ ਨਛੱਤਰ ਸਿੰਘ, ਅਰਸ਼ਜੀਤ ਸਿੰਘ ਜੀਐਮ ਇੰਡਸਟਰੀ ਮੋਹਾਲੀ, ਗੁਰਮੀਤ ਸਿੰਘ ਖਜਾਨਚੀ, ਜਸਪਾਲ ਸਿੰਘ ਚੰਦੜ, ਪ੍ਰੇਮ ਸਿੰਘ, ਸਟੋਰ ਕੀਪਰ ਬਲਜੀਤ ਸਿੰਘ ਆਦਿ ਹਾਜ਼ਰ ਸਨ।