ਲੀ਼ਡ........2050 ਬੋਰੀ ਨਜਾਇਜ਼ ਝੋਨੇ ਦੀ ਬਨਵੈਤ ਰਾਇਸ ਮਿੱਲ ਤੋਂ ਡੀਐਮਓ ਨੇ ਕਾਬੂ ਕਰਕੇ ਕੀਤਾ ਜ਼ੁਰਮਾਨਾ 2050 ਬੋਰੀ ਨਜਾਇਜ਼ ਝੋਨੇ ਦੀ ਬਨਵੈਤ ਰਾਇਸ ਮਿੱਲ ਤੋਂ ਡੀਐਮਓ ਨੇ ਕਾਬੂ ਕਰਕੇ ਕੀਤਾ ਜ਼ੁਰਮਾਨਾ
Publish Date: Tue, 13 Oct 2026 06:00 PM (IST)
Updated Date: Tue, 13 Oct 2026 06:02 PM (IST)
ਰਾਇਸ ਮਿੱਲ ਮਾਲਕਾਂ ਨੇ ਖਰੀਦ ਏਜੰਸੀ ਨਾਲ ਨਹੀਂ ਕੀਤਾ ਸੀ ਐਗਰੀਮੈਂਟ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਝੋਨੇ ਦੇ ਸੀਜ਼ਨ ’ਚ ਪੰਜਾਬ ਮੰਡੀ ਬੋਰਡ ਦੇ ਖਰੀਦ ਜਾਂ ਸਾਂਭ ਸੰਭਾਲ ਲਈ ਬਣੇ ਸਰਕਾਰੀ ਨਿਯਮਾਂ ਨੂੰ ਟਿੱਚ ਸਮਝਣ ਵਾਲੇ ਬੇਲਾ ਦੇ ਇੱਕ ਸ਼ੈਲਰ ਮਾਲਕ ’ਤੇ ਕਾਨੂੰਨੀ ਸਿਕੰਜ਼ਾ ਕੱਸਦਿਆਂ 2 ਹਜ਼ਾਰ ਬੋਰੀਆਂ ਝੋਨੇ ਦੀਆਂ ਭਰੀਆਂ ਹੋਈਆਂ ਬਰਾਮਦ ਕੀਤੀਆਂ ਅਤੇ 1 ਲੱਖ 70 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਵਿਭਾਗੀ ਸੂਤਰ ਦੱਸਦੇ ਸਨ ਕਿ ਸ਼ੈਲਰ ਮਾਲਕ ਮਾਮਲੇ ਨੂੰ ਨਿਪਟਾਉਣ ਲਈ ਦਾਅ-ਪੇਚ ਖੇਡਦਾ ਰਿਹਾ ਪ੍ਰੰਤੂ ਅਧਿਕਾਰੀਆ ਨੇ ਤੁਰੰਤ ਕਾਰਵਾਈ ਕੀਤੀ। ਵਿਭਾਗੀ ਸੂਤਰ ਦੱਸਦੇ ਹਨ ਕਿ ਜ਼ਿਲ੍ਹਾਂ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਕੰਟਰੋਲਰ ਵੱਲੋਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਸ਼ੈਲਰ ਅਲਾਟ ਕੀਤੇ ਹੋਏ ਹਨ ਜਿਸ ਦੇ ਤ਼ਹਿਤ ਬੇਲਾ ਦਾ ਇਹ ਸ਼ੈਲਰ ਪਨਸਪ ਏਜੰਸੀ ਨੂੰ ਅਲਾਟ ਕੀਤਾ ਗਿਆ ਸੀ, ਜਿਸ ਤੋਂ ਉਪਰੰਤ ਸ਼ੈਲਰ ਮਾਲਕਾਂ ਨੇ ਖਰੀਦ ਏੰਜਸੀਆ ਨਾਲ ਕਾਨੂੰਨੀ ਪ੍ਰਕਿਰਿਆ ਕਰਨੀ ਹੁੰਦੀ ਹੈ ਜੋ ਨਹੀਂ ਹੋਈ। ਜ਼ਿਲ੍ਹਾ ਮੰਡੀ ਅਫ਼ਸਰ ਰੂਪਨਗਰ ਸੁਰਿੰਦਰਪਾਲ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬੇਲਾ ਦੀ ਅਨਾਜ ਮੰਡੀ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ ਸੀ ਜਿਸ ਦੌਰਾਨ ਬਨਵੈਤ ਰਾਇਸ ਮਿੱਲ ਸੈਲਰ ਬੇਲਾ ਦੀ ਚੈਕਿੰਗ ਕੀਤੀ ਤਾਂ ਵੱਡੀ ਮਾਤਰਾ ’ਚ ਗ਼ੈਰ-ਕਾਨੂੰਨੀ/ਬਿਨਾਂ ਰਿਕਾਰਡ ਦੇ ਝੋਨੇ ਦੀਆਂ ਨਜਾਇਜ਼ 2 ਹਜ਼ਾਰ 50 ਬੋਰੀਆ ਫੜ੍ਹੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਨਵੈਤ ਰਾਇਸ ਮਿੱਲ ਖਰੀਦ ਏਜੰਸੀ ਪਨਸਪ ਨੂੰ ਅਲਾਟ ਕੀਤਾ ਗਿਆ ਸੀ ਜਿਸ ਤੋਂ ਉਪਰੰਤ ਰਾਇਸ ਮਿੱਲ ਦੇ ਮਾਲਕਾਂ ਨੇ ਖਰੀਦ ਏਜੰਸੀ ਨਾਲ ਲਿਖਤੀ ਐਗਰੀਮੈਂਟ ਤਿੰਨ ਦਿਨਾਂ ’ਚ ਕਰਨਾ ਹੁੰਦਾ ਹੈ ਜੋ ਨਹੀਂ ਕੀਤਾ ਗਿਆ ਪ੍ਰੰਤੂ ਝੋਨਾ ਸ਼ੈਲਰ ਅੰਦਰ ਰੱਖਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਜਿਸ ਦੇ ਚੱਲਦਿਆਂ ਰਾਇਸ ਮਿੱਲ ਮਾਲਕ ਨੂੰ 1 ਲੱਖ 70 ਹਜਾਰ 961 ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਜ਼ਿਲ੍ਹਾ ਮੰਡੀ ਦਫਤਰ ਤੋਂ ਕਲਰਕ ਮਨਜੀਤ ਸ਼ਰਮਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸੈਕਟਰੀ ਅਰਵਿੰਦ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਬੇਲਾ ਬਲਜੀਤ ਸਿੰਘ ਸ਼ਾਮਲ ਸਨ। ============= ਐਗਰੀਮੈਟ ਨਹੀਂ ਸੀ ਹੋਇਆ: ਡੀਐਮ ਖਰੀਦ ਏਜੰਸੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਗੌਰਵ ਆਹਲੂਵਾਲੀਆ ਨੇ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਿਕ ਜਦੋਂ ਕਿਸੇ ਵੀ ਖਰੀਦ ਏਜੰਸੀ ਨੂੰ ਸ਼ੈਲਰ ਅਲਾਟ ਕੀਤਾ ਜਾਂਦਾ ਹੈ ਤਾਂ ਤਿੰਨ ਦਿਨਾਂ ’ਚ ਹੀ ਸ਼ੈਲਰ ਮਾਲਕ ਨੇ ਖਰੀਦ ਏਜੰਸੀ ਨਾਲ ਐਗਰੀਮੈਂਟ ਕਰਨਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬਨਵੈਤ ਰਾਇਸ ਮਿੱਲ ਪਨਸਪ ਨੂੰ ਅਲਾਟ ਕੀਤਾ ਗਿਆ ਸੀ ਪ੍ਰੰਤੂ ਉਸ ਨੇ ਸਾਡੇ ਨਾਲ ਨਿਯਤ ਦਿਨਾਂ ’ਚ ਐਗਰੀਮੈਟ ਨਹੀਂ ਕੀਤਾ ਪ੍ਰੰਤੂ ਉਸ ਨੇ ਝੋਨਾਂ ਮਿੱਲ ’ਚ ਲਿਆਂਦਾ ਸੀ ਜੋ ਨਾਜਾਇਜ਼ ਪਾਇਆ ਗਿਆ।