ਸੰਗਤਾਂ ਕਰ ਰਹੀਆਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ
ਸੰਗਤਾਂ ਕਰ ਰਹੀਆ ਹਨ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ
Publish Date: Sun, 15 Nov 2026 03:27 PM (IST)
Updated Date: Sun, 15 Nov 2026 03:30 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਐਤਵਾਰ ਨੂੰ ਗੁਰਦੁਅਰਾ ਸ੍ਰੀ ਕਲਗੀਧਰ (ਟਿੱਬੀ ਸਾਹਿਬ) ਸ੍ਰੀ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਆਰੰਭ ਹੋਈਆਂ। ਅੱਜ ਦੀ ਪ੍ਰਭਾਤ ਫੇਰੀ ਗੁਰਦੁਅਰਾ ਸਾਹਿਬ ਤੋਂ ਆਰੰਭ ਹੋ ਕੇ ਮਾਤਾ ਤੇਜਵੰਤ ਕੌਰ ਬੀਬੀ ਅਮਰਜੀਤ ਕੌਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼ਬਦੀ ਜਥੇ ਵੱਲੋਂ ਗੁਰੁ ਨਾਨਕ ਦੇ ਜੀ ਦੇ ਆਗਮਨ ਸੰਬੰਧੀ ਸ਼ਬਦ ਗਾਇਨ ਕੀਤੇ ਗਏ। ਉਪਰੰਤ ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਨੇ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਨਿਰਮਲਜੀਤ ਸਿੰਘ ਨੂੰ ਗੁਰੁ ਘਰ ਵੱਲੋਂ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਦਲਜੀਤ ਸਿੰਘ, ਹਰਭਜਨ ਸਿੰਘ, ਕੰਵਲ ਢੋਲਕੀ ਮਾਸਟਰ, ਦਰਸ਼ਨ ਸਿੰਘ ਗਿੱਲ, ਜਸਪਾਲ ਸਿੰਘ, ਮਨਜੀਤ ਕੌਰ, ਕਮਲੇਸ਼ ਕੌਰ ,ਸੁਖਪ੍ਰੀਤ ਕੌਰ ਬਲਬੀਰ ਕੌਰ , ਅਮਰਜੀਤ ਕੌਰ, ਕਰਮਜੀਤ ਕੌਰ, ਜਸਬੀਰ ਕੌਰ, ਚਰਨਜੀਤ ਕੌਰ ਅਰੋੜਾ, ਮੰਜੂ, ਤੇ ਸਮੂਹ ਸ਼ਬਦੀ ਜਥੇ ਦੇ ਮੈਂਬਰ ਹਾਜ਼ਰ ਸਨ। ਉਪਰੰਤ ਚਾਹ ਦਾ ਲੰਗਰ ਵਰਤਾਇਆ ਗਿਆ।