- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿੱਬੜਿਆਂ ਰੋਟਰੀ ਕਲੱਬ ਭਾਖੜਾ ਨੰਗਲ ਦਾ ਤਾਜਪੋਸ਼ੀ ਸਮਾਗਮ

ਪੰਜਾਬੀ ਜਾਗਰਣ ਟੀਮ, ਨੰਗਲ : ਰੋਟਰੀ ਕਲੱਬ ਭਾਖੜਾ ਨੰਗਲ ਇਕਾਈ ਦੇ ਸਾਲ 2026-27 ਲਈ ਚੁਣੇ ਗਏ ਪ੍ਰਧਾਨ ਇੰਜੀਨੀਅਰ ਬਲਜਿੰਦਰ ਸਿੰਘ ਅਤੇ ਸਕੱਤਰ ਇੰਜਨੀਅਰ ਬਲਜਿੰਦਰ ਸਿੰਘ ਦੀ ਤਾਜਪੋਸ਼ੀ ਊਨਾ ਦੇ ਇਕ ਹੋਟਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਤਾਜਪੋਸੀ ਸਮਾਗਮ ਦੇ ਚੇਅਰਮੈਨ ਇੰਸਟਾਲੇਸ਼ਨ ਰੋਟੇਰੀਅਨ ਪ੍ਰਦੀਪ ਸੋਨੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਨਵੇਂ ਚੁਣੇ ਗਏ ਆਹਦੇਦਾਰਾ ਦੀ ਤਾਜਪੋਸ਼ੀ ਕੀਤੀ ਗਈ। ਸਮਾਗਮ ਵਿੱਚ ਪੀਡੀਜੀ ਡਾ. ਮਨਮੋਹਨ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਅਤੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਚਰਨਪ੍ਰੀਤ ਸਿੰਘ, ਸੀਆਈਐੱਸਐੱਫ ਦੇ ਕਮਾਂਡੈਂਟ ਪ੍ਰਤੀਕ ਰਘੂਵੰਸ਼ੀ, ਡਾ. ਨਮਰਤਾ ਪਰਮਾਰ,ਨੰਗਲ ਨਗਰ ਕੌਂਸਲ ਦੇ ਚੇਅਰਮੈਨ ਕਿਰਨਬਾਲਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਜੋਤ ਜਲਾਉਣ ਉਪਰੰਤ ਪ੍ਰੋਗਰਾਮ ਉਪਰੰਤ ਸ਼ੁਰੂ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਪਾਸਟ ਅਸਿਸਟੈਂਟ ਗਰਵਰਨਰ ਰੋਟੇਰੀਅਨ ਪ੍ਰਦੀਪ ਸੋਨੀ ਨੇ ਨਿਭਾਉਦਿਆਂ ਮੁੱਖ ਮਹਿਮਾਨਾਂ ਨਾਲ ਮੈਂਬਰਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਫੁਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਰਸਮੀਂ ਤੌਰ ’ਤੇ ਸਵਾਗਤ ਕੀਤਾ। ਰੋਟਰੀ ਕਾਲਰ ਅਦਾਨ ਪ੍ਰਦਾਨ ਕੀਤਾ ਗਿਆ। ਇਸ ਉੁਪਰੰਤ ਨਵੇਂ ਪ੍ਰਧਾਨ ਬਲਜਿੰਦਰ ਸਿੰਘ ਵਲੋਂ ਨਵੀਂ ਟੀਮ ਵੱਲੋਂ ਬੀਤੇ ਸਾਲ ਵਿੱਚ ਅਤੇ ਇਸ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਰੋਟਰੀ ਕਲੱਬ ਹੇਮਸ਼ਾਂ ਦੀ ਤਰਾਂ ਕੁਦਰਤੀ ਆਫਤਾਂ ਸਮੇਂ ਸਮਾਜ ਭਲਾਈ ਦੇ ਕੰਮ, ਵਾਤਾਵਰਣ ਬਚਾਉਣ, ਸਫਾਈ, ਖੂਨਦਾਨ ਕੈਂਪਾਂ ਸਮੇਤ ਪਾਣੀ ਦੀ ਸਾਂਭ ਸੰਭਾਲ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰੋਜੈਕਟਾਂ ’ਤੇ ਕੰਮ ਕਰੇਗੀ। ਇਸ ਮੌਕੇ ਮੁੱਖ ਮਹਿਮਾਨ ਡਾ. ਮਨਮੋਹਣ ਸਿੰਘ ਨੇ ਨਵੇਂ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਮੋਨਿਕਾ ਮਹਿਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜਿਕ ਸੰਸਥਾਵਾਂ ਨੂੰ ਰਾਜਨੀਤੀਕ ਦਖਲ ’ਤੇ ਦਾਖਲੇ ਤੋਂ ਪਰ੍ਹਾਂ ਰੱਖ ਕੇ ਆਪਸੀ ਭਾਈਚਾਰਕ ਸਾਂਝ ਮਜਬੂਤ ਬਣਾਉੁਣੀ ਚਾਹੀਦੀ ਹੈ ਤੇ ਸਮਾਜ ਭਲਾਈ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਵਿਸ਼ੇਸ਼ ਮਹਿਮਾਨ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਰੋਟਰੀ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਸਲਾਘਾਂ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਰੋਟਰੀ ਕਲੱਬ ਸਭ ਤੋਂ ਪਹਿਲਾਂ ਉੱਥੇ ਮਦਦ ਲਈ ਪਹੁੰਚਦਾ ਹੈ।ਇਸ ਮੌਕੇ ਨਵੀ ਟੀਮ ਨੂੰ ਵਧਾਈ ਦਿੰਦਿਆਂ ਸਾਬਕਾ ਪ੍ਰਧਾਨ ਪ੍ਰਵੇਸ਼ ਸੋਨੀ ਨੇ ਕਿਹਾ ਕਿ ਰੋਟਰੀ ਕਲੱਬ ਦੁਨੀਆਂ ਦੇ 200 ਦੇਸਾਂ ਵਿੱਚ ਸਮਾਜ ਸੇਵੀ ਕਾਰਜ ਕਰ ਰਿਹਾ ਹੈ। ਇਸ ਮੌਕੇ ਰੂਪਨਗਰ ਰੋਟਰੀ ਕਲੱਬ ਦੇ ਪ੍ਰਧਾਨ ਗਗਨ ਸੈਣੀ,ਰੋਪੜ ਸੈਂਟਰਲ ਕਲੱਬ ਦੇ ਪ੍ਰਧਾਨ ਸੈਲਾਸ਼ ਸ਼ਰਮਾ,ਡਾ. ਭੰਗੂ ਪਰਮਾਰ,ਸ਼੍ਰੀ ਅਨੰਦਪੁਰ ਸਾਹਿਬ ਰੋਟਰੀ ਦੇ ਪ੍ਰਧਾਨ ਗੁਰਜਿੰਦਰ ਸਿੰਘ, ਨੰਗਲ ਸੈਂਟਰਲ ਕਲੱਬ ਦੇ ਪ੍ਰਧਾਨ ਅਰੁਨਜੀਤ ਸਿੰਘ,ਗੁਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਰੋਟਰੀ ਕਲੱਬ ਖਰੜ,ਯੋਗੇਸ਼ ਨਾਗਪਾਲ, ਅਮਨ ਬਜਾਜ, ਰਿਤੇਸ਼ ਗੌਤਮ, ਪਰਵੀਨ ਅੰਸਾਰੀ, ਵੀਨਾਲ ਸੇਠ, ਗੁਰਮੇਲ ਮਹਿਰਾ, ਵਰੂਨ ਦੀਵਾਨ, ਜੀਤ ਰਾਮ ਸ਼ਰਮਾ,ਨਿਸ਼ਾਤ ਗੁਪਤਾ,ਪਰਮਿੰਦਰ ਸੰਧੂ,ਮੁਨੀਸ਼ ਪੁਰੀ,ਰਜਿੰਦਰ ਹੰਸ,ਅੰਜਨਾ ਹੰਸ ਆਦਿ ਹਾਜ਼ਰ ਸਨ।