- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਹਾਫਿਜ਼ਾਬਾਦ ਤੋ ਤੀਰਥ ਯਾਤਰਾਂ ਬੱਸ ਨੂੰ ਹਲਕਾ ਵਿਧਾਇਕ ਨੇ ਰਵਾਨਾਂ ਕੀਤਾ

ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ/ ਬਹਿਰਾਮਪੁਰ : ਮੁੱਖ ਮੰਤਰੀ ਤੀਰਥ ਯਾਤਰਾ ਮੁਹਿੰਮ ਤਹਿਤ ਤੀਰਥ ਯਾਤਰਾ ਬੱਸ ਨੂੰ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਤੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸੰਗਤ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਜਿਨਾਂ ’ਚ 600 ਯੂਨਿਟ ਬਿਜਲੀ ਮੁਫਤ, ਕਿਸਾਨਾਂ ਨੂੰ ਦਿਨੇ ਬਿਜਲੀ, 10 ਲੱਖ ਰੁਪਏ ਸਿਹਤ ਸਕੀਮ ਸਹੂਲਤ, ਤੀਰਥ ਯਾਤਰਾ, ਮਾਵਾਂ-ਭੈਣਾਂ ਸਤਿਕਾਰ ਤੇ ਹੋਰ ਯੋਜਨਾਵਾਂ ਸ਼ਾਮਲ ਹਨ। ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਕਿਹਾ ਕਿ ਜਿਹੜੇ ਲੋਕ ਤੀਰਥ ਯਾਤਰਾ ਜਾਣਾ ਚਾਹੁੰਦੇ ਹਨ ਪਰ ਉਨਾਂ ਕੋਲ ਪੈਸੇ ਦੀ ਤੰਗੀ ਕਾਰਨ ਨਹੀਂ ਜਾ ਸਕਦੇ ਸਨ, ਉਨਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਉਣ ਲਈ ਬੱਸ ਯਾਤਰਾ ਸੁਰੂ ਕੀਤੀ, ਜਿਸ ਦਾ ਉਹ ਲਾਹਾ ਲੈ ਰਹੇ ਹਨ। ਇਹ ਬੱਸ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ, ਦੁਰਗਿਆਣਾ ਮੰਦਰ, ਬਾਘਾ ਬਾਰਡਰ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਤੇ ਖਾਣ-ਪੀਣ ਅਤੇ ਰਿਹਾਇਸ਼ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ।