ਬੇਲਾ ਕਾਲਜ ਨੇ ਕਰਵਾਈ ਵਰਕਸ਼ਾਪ ਬੇਲਾ ਕਾਲਜ ਦੇ ਕਾਮਰਸ ਵਿਭਾਗ ਨੇ ਕਰਵਾਈ ਵਰਕਸ਼ਾਪ
Publish Date: Wed, 21 Oct 2026 04:20 PM (IST)
Updated Date: Wed, 21 Oct 2026 04:21 PM (IST)
ਪੰਜਾਬੀ ਜਾਗਰਣ ਟੀਮ, ਬੇਲਾ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ-ਗੈ੍ਰਜੂਏਟ ਕਾਮਰਸ ਵਿਭਾਗ ਵੱਲੋਂ ਪੋਰਟਫੋਲੀਓ ਮੈਨਜਮੈਂਟ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ’ਚ ਵਿਸ਼ਵਦੀਪ ਸ਼ਰਮਾ, ਸਮਾਰਟਸ ਟੇ੍ਰਨਰ ਸਕਿਊਰਿਟੀਜ਼ ਐਂਡ ਐਕਸਚੇਂਜ ਆਫ਼ ਇੰਡੀਆ (ਸੇਬੀ) ਨੈਸ਼ਨਲ ਸੈਂਟਰ ਆਫ਼ ਫਾਈਨੈਂਸ਼ੀਅਲ ਐਜੂਕੇਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈੱਲਪਮੈਂਟ ਵੱਲੋਂ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ। ਵਰਕਸ਼ਾਪ ’ਚ ਸ਼ਰਮਾ ਦਾ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਨਿਵੇਸ਼ ਅਤੇ ਬੱਚਤਾਂ ਦੇ ਵਿਸ਼ੇ ’ਤੇ ਆਧਾਰਿਤ ਇਸ ਵਰਕਸ਼ਾਪ ਦੇ ਉਦੇਸ਼ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਸ਼ਰਮਾ ਨੇ ਪਹਿਲੇ ਸੈਸ਼ਨ ’ਚ ਵਿਦਿਆਰਥੀਆਂ ਨਾਲ ਨਿਫ਼ਟੀ, ਸੇਬੀ, ਸਟਾੱਕ ਐਕਸਚੇਂਜ, ਸ਼ੇਅਰ ਮਾਰਕੀਟ ਆਦਿ ਦੇ ਰੁਝਾਨਾਂ, ਲਘੂ ਅਤੇ ਨਿਵੇਸ਼ ਦੀ ਮਹੱਤਤਾ ਅਤੇ ਬੱਚਤ ਦੀ ਸਹੀ ਪਰਿਭਾਸ਼ਾ ਅਤੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੇ ਪੈ੍ਰਕਟੀਕਲ ਉਦਾਹਰਨਾਂ ਰਾਹੀਂ ਆਪਣੇ ਤਜ਼ਰਬੇ ਅਤੇ ਸਮਰੱਥਾ ਅਨੁਸਾਰ ਵਿੱਤੀ ਸਿੱਖਿਆ ਅਤੇ ਵਿਕਾਸ ਬਾਰੇ ਗੁਰ ਸਿੱਖੇ। ਪ੍ਰੋ. ਇਸ਼ੂ ਬਾਲਾ ਨੇ ਪ੍ਰਤੀਭਾਗੀਆਂ ਨੂੰ ਛੋਟੀਆਂ ਬੱਚਤਾਂ ਨਾਲ ਨਿਵੇਸ਼ ਕਰਨ ਲਈ ਪੇ੍ਰਰਿਆ ਅਤੇ ਦੱਸਿਆ ਕਿ ਸਹੀ ਪੋਰਟਫੋਲੀਓ ਨਿਵੇਸ਼ ਜੋਖਮ ਅਤੇ ਰਿਟਰਨ ਨੂੰ ਸਤੁੰਲਿਤ ਕਰ ਸਕਦਾ ਹੈ। ਦੂਜੇ ਸੈਸ਼ਨ ਦੌਰਾਨ ਸ਼ਰਮਾ ਨੇ ਸਰਕਾਰੀ ਯੋਜਨਾਵਾਂ ਪੀਪੀਐਫ਼, ਐਨਐਸਸੀ. ਅਤੇ ਸਟਾਕ ਮਾਰਕੀਟ ਦੇ ਜੋਖ਼ਮਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨਾਂ ਪ੍ਰਤੀਭਾਗੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪੋ੍ਰਗਰਾਮ ਕੋਆਰਡੀਨੇਟਰ ਪੋ੍ਰ. ਗਗਨਦੀਪ ਕੌਰ ਨੇ ਸ਼ਰਮਾ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਵਿਅਕਤ ਕੀਤਾ ਅਤੇ ਆਸ ਜਤਾਈ ਕਿ ਪ੍ਰਤੀਭਾਗੀ ਵਿੱਤੀ ਚੇਤਨਤਾ ਅਤੇ ਸਵੈ-ਨਿਰਭਰਤਾ ਦੇ ਗੁਰਾਂ ਨੂੰ ਗ੍ਰਹਿਣ ਕਰਨਗੇ। ਇਸ ਮੌਕੇ ਪ੍ਰਗਤੀ ਪਰਿਵਾਰ ਸਮਿਤੀ, ਐਨਜੀਓ. ਨਾਲ ਐਮਓਯੂ. ਵੀ ਸਾਈਨ ਕੀਤਾ ਗਿਆ। ਇਸ ਮੌਕੇ ਡਾ. ਨਰਪਇੰਦਰ ਕੌਰ, ਪੋ੍ਰ. ਇਸ਼ਾ ਰਾਣੀ ਅਤੇ ਪੋ੍ਰ. ਪਾਇਲ ਸ਼ਰਮਾ ਹਾਜ਼ਰ ਸਨ।