ਮੁੱਖ ਮੰਤਰੀ ਨੇ ਕਿੱਕਲੀ ਸੁਣਾ ਵਿਰੋਧੀਆਂ ਨੂੰ ਲਗਾਏ ਰਗੜੇ ਮੁੱਖ ਮੰਤਰੀ ਨੇ ਕਿੱਕਲੀ ਸੁਣਾ ਵਿਰੋਧੀਆਂ ਨੂੰ ਲਗਾਏ ਰਗੜੇ
Publish Date: Tue, 15 Sep 2026 08:25 PM (IST)
Updated Date: Wed, 16 Sep 2026 04:11 AM (IST)
ਹਰਜੋਤ ਬੈਂਸ ਨੇ ਮੁੱਖ ਮੰਤਰੀ ਸਾਹਮਣੇ ਹਲਕੇ ’ਚ ਚੱਲ ਰਹੇ ਕੰਮਾਂ ਨੂੰ ਗਿਣਾਇਆ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਿੰਡ ਜਿੰਦਬੜੀ ਵਿੱਚ ਹੋਈ ਲੋਕ ਸੱਥ ਦੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਰੋਧੀਆਂ ਨੂੰ ਰੱਜ ਕੇ ਰਗੜੇ ਲਗਾਏ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਗਈਆਂ ਸਕੀਮਾਂ ਤੋਂ ਜਾਣੂੰ ਕਰਵਾਇਆ ਅਤੇ ਲੋਕਾਂ ਨੂੰ ਵਿਰੋਧੀ ਧਿਰਾਂ ਦੇ ਛਲਾਵੇ ਵਿੱਚ ਨਾ ਆਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਗਲੀ ਸਰਕਾਰ ਵੀ ਆਮ ਆਦਮੀ ਪਾਰਟੀ ਹੀ ਬਣਾਏਗੀ। ਇਸ ਮੋਕੇ ਤੇ ਲੋਕਾਂ ਦੀ ਮੰਗ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿੱਕਲੀ ਸੁਣਾਈ। ਇਸ ਮੌਕੇ ’ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਇਲਾਕੇ ਦੇ ਕਰਵਾਏ ਗਏ ਕੰਮਾਂ ਦੀ ਪੂਰੀ ਲਿਸਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਗੇ ਰੱਖ ਦਿੱਤੀ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਲਗਾਤਾਰ ਵਿਕਾਸ ਦੀ ਹਨੇਰੀ ਝੁੱਲ ਰਹੀ ਹੈ ਤੇ ਹਰ ਪਿੰਡ ਅਤੇ ਸ਼ਹਿਰ ਦੇ ਵਿੱਚ ਵਿਕਾਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੇਲਿਆਂ ਦੇ ਵਿੱਚ ਨਵੇਂ ਪੁਲ ਬਣ ਰਹੇ ਹਨ ਅਤੇ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਅੱਜ ਦਿਨ ਰਾਤ ਕੰਮ ਚੱਲ ਰਹੇ ਹਨ ਅਤੇ 100 ਕਰੋੜ ਰੁਪਏ ਦੀ ਲਾਗਤ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਪੁੱਲ ਬਣ ਜਾਣਗੇ, ਜਿਸ ਦੇ ਨਾਲ ਜਿੱਥੇ 50 ਮਿੰਟ ਲੱਗਦੇ ਸਨ ਹੁਣ ਪੰਜ ਸੱਤ ਮਿੰਟ ਵਿੱਚ ਹੀ ਸਫਰ ਤੈਅ ਹੋ ਜਾਇਆ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਡੈਮ ਦੇ ਵਿੱਚ ਥੋੜਾ ਵੀ ਪਾਣੀ ਆਉਂਦਾ ਸੀ ਤਾਂ ਪਿੰਡਾਂ ਦੀ ਆਵਾਜਾਈ ਬੰਦ ਹੋ ਜਾਂਦੀ ਸੀ ਅਤੇ ਇਹਨਾਂ ਭੁੱਲਾਂ ਦੇ ਨਾਲ ਪਿੰਡਾਂ ਦੇ ਕਨੈਕਸ਼ਨ ਨਹੀਂ ਕੱਟਣਗੇ । ਉਹਨਾਂ ਨੇ ਕਿਹਾ ਕਿ ਚੰਗਰ ਇਲਾਕੇ ਨੂੰ 100 ਕਰੋੜ ਦੀ ਲਾਗਤ ਦੇ ਨਾਲ ਪਾਣੀ ਦੇਣ ਦੀ ਸਕੀਮ ਦਾ 99 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਦਾ 15, 20 ਦਿਨ ਦੇ ਵਿੱਚ ਹੋ ਜਾਣਾ ਹੈ। ਉਹਨਾਂ ਨੇ ਕਿਹਾ ਕਿ ਜਿਨਾਂ ਪਹਾੜਾਂ ਦੇ ਵਿੱਚ ਕੋਈ ਨਹੀਂ ਗਿਆ ਅੱਜ 100 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਹੁਣ ਉਥੇ ਝੋਨਾ ਵੀ ਲੱਗਣਾ ਸ਼ੁਰੂ ਹੋ ਗਿਆ ਹੈ, ਜੋ ਯੂਨੀਵਰਸਿਟੀ ਦਾ ਐਲਾਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਗਿਆ ਸੀ ਉਸਦੇ ਲਈ ਜਗਹਾ ਮਿਲ ਗਈ ਹੈ ਅਤੇ ਅਗਲੇ ਸਾਲ ਤੱਕ ਉਸ ਯੂਨੀਵਰਸਿਟੀ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ 20 ਕਰੋੜ ਰੁਪਏ ਦੇ ਪ੍ਰੋਜੈਕਟ ਹੈਰੀਟੇਜ ਸਟਰੀਟ ਨੂੰ ਬਣਾਉਣ ਲਈ ਵੀ ਹੀਲਾ ਕੀਤਾ ਗਿਆ ਸੀ ਪਰ ਕੁਝ ਸਿਆਸੀ ਅੜਚਨਾਂ ਦੇ ਕਾਰਨ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਉਹ ਪੈਸਾ ਉਸੇ ਤਰ੍ਹਾਂ ਹੀ ਰੱਖਿਆ ਹੋਇਆ ਹੈ ਅਤੇ ਜਦੋਂ ਵੀ ਕਹਿਣਗੇ ਹੈਰੀਟੇਜ ਦਾ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜ ਪਿਆਰਾ ਪਾਰਕ ਜਿੱਥੇ ਪਹਿਲਾਂ ਬੁਰੇ ਹਾਲ ਸਨ ਅੱਜ ਉਸ ਦੇ ਵਿੱਚ ਲੋਕ ਸੈਰ ਕਰਨ ਆਉਂਦੇ ਹਨ ਅਤੇ ਲਗਭਗ ਸਾਰੇ ਹੀ ਪਿੰਡਾਂ ਦੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਗਿਆ ਹੈ ਅਤੇ 200 ਕਿਲੋਮੀਟਰ ਨਵੀਆਂ ਸੜਕਾਂ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਬਣ ਰਹੀਆਂ ਹਨ। ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਵਿੱਚ ਸਟੇਡੀਅਮ ਦਾ ਵੀ ਨਿਰਮਾਣ ਕੀਤਾ ਗਿਆ ਹੈ ਅਤੇ ਨੰਗਲ ਦੇ ਵਿੱਚ ਸੈਂਟਰ ਆਫ ਐਕਸੀਲੈਂਸ ਸ਼ੁਰੂ ਹੋਣ ਲੱਗਾ ਹੈ। ਇਸ ਦੇ ਨਾਲ ਹੀ ਆਡੀਟੋਰੀਅਮ ਵੀ ਬਣ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੀਰਤਪੁਰ ਸਾਹਿਬ, ਅਗੰਮਪੁਰ,, ਹਾਜੀਪੁਰ ਅਤੇ ਨੰਗਲ ਦੀਆਂ ਮੰਡੀਆਂ ਦਾ ਵੀ ਸੁਧਾਰ ਕੀਤਾ ਗਿਆ ਹੈ ਤੇ ਕਿਸਾਨਾਂ ਦੇ ਲਈ ਵਿਸ਼ੇਸ਼ ਸੈਡਾਂ ਬਣਾਈਆਂ ਜਾ ਰਹੀਆਂ ਹਨ । ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਉਹ ਸੁਵਿਧਾ ਜੋ ਬਣਦੀ ਹੈ ਪਿੰਡਾਂ ਨੂੰ ਦੇਣ ਵਿੱਚ ਕਸਰ ਨਹੀਂ ਛੱਡੀ ਜਾਵੇਗੀ । ਇਸ ਮੌਕੇ ਤੇ ਉਹਨਾਂ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਅਜੇ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ, ਨਿਸ਼ਾਂਤ ਗੁਪਤਾ ਅਤੇ ਹੋਰ ਕਈ ਆਗੂ ਹਾਜ਼ਰ ਸਨ। ਸੰਬੋਧਨ ਕਰਦੇ ਹੋਏ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਲੋਕ ਸੱਥ ਪ੍ਰੋਗਰਾਮ ਵਿੱਚ ਲੋਕਾਂ ਦਾ ਇਕੱਠ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਂਨ ਨੂੰ ਸਨਮਾਨਿਤ ਕਰਦੇ ਹੋਏ ਪੰਚਾਇਤ ਦੇ ਆਗੂ