ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹੇ ’ਚ ਮਿਲਿਆ ਭਰਵਾ ਹੁੰਗਾਰਾ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ
Publish Date: Fri, 21 Aug 2026 04:42 PM (IST)
Updated Date: Fri, 21 Aug 2026 04:45 PM (IST)
ਸਮੇਂ ਦੀਆ ਕੇਂਦਰੀ ਸਰਕਾਰਾਂ ਵੱਲੋਂ ਘੱਟਗਿਣਤੀ ਲੋਕਾਂ ਨਾਲ ਵਿਤਕਰਾ ਲਗਾਤਾਰ ਜਾਰੀ : ਬੁਲਾਰੇ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਬੰਦੀ ਸਿੰਘਾਂ ਦੀ ਰਿਹਾਈ ਤੇ ਘੱਟ ਗਿਣਤੀਆਂ ਭਾਈਚਾਰੇ ਨਾਲ ਕੀਤੇ ਜਾ ਰਹੇ ਤਸ਼ੱਦਦ ਖਿਲਾਫ਼ ਲੜ੍ਹ ਰਹੀ ਜਥੇਬੰਦੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ੁੱਕਰਵਾਰ 21 ਅਗਸਤ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਰੂਪਨਗਰ ਜ਼ਿਲ੍ਹੇ ਦੇ ਦੁਕਾਨਦਾਰਾਂ ਤੇ ਹੋਰ ਵਰਗਾਂ ਨੇ ਬਜ਼ਾਰ ਬੰਦ ਕਰਕੇ ਸਮਰੱਥਨ ਦਿੱਤਾ। ਮੋਰਚਾ ਤੇ ਹੋਰ ਜਥੇਬੰਦੀਆਂ ਦੇ ਆਗੂਆ ਤੇ ਆਮ ਲੋਕਾਂ ਨੇ ਬੰਦ ਦੇ ਸੱਦੇ ‘ਤੇ ਨਗਰ ਕੌਸਲ ਚੌਕ ਨੇੜੇ ਇੱਕਤਰ ਹੋ ਕੇ ਸ਼ਹਿਰ ਵਿਚ ਰੋਸ ਮਾਰਚ ਬੇਲਾ ਚੌਕ ਤੱਕ ਸ਼ਾਂਤੀ ਪੂਰਵਕ ਢੰਗ ਨਾਲ ਕੱਢਿਆ ਉਪਰੰਤ ਸਥਾਨਿਕ ਪੁਲਿਸ ਲਾਇਨ ਦੇ ਸਾਹਮਣੇ ਧਰਨਾ ਲਗਾ ਕੇ ਦੋ ਵਜ਼ੇ ਤੱਕ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਂ ਜਾਮ ਕੀਤਾ। ਉੱਧਰ ਪੁਲਿਸ ਨੇ ਟਰੈਫਿਕ ਨੂੰ ਪਹਿਲਾ ਹੀ ਡਵਾਇਡ ਕਰ ਦਿੱਤਾ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਦੇ ਬੋਲਦਿਆਂ ਵੱਖ ਵੱਖ ਆਗੂਆ ਨੇ ਕਿਹਾਕਿ ਸਮੇਂ ਦੀਆ ਕੇਂਦਰੀ ਸਰਕਾਰਾਂ ਵੱਲੋਂ ਘੱਟਗਿਣਤੀ ਲੋਕਾਂ ਨਾਲ ਵਿਤਕਰਾਂ ਲਗਾਤਾਰ ਜਾਰੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕਿਹੋ ਜਿਹਾ ਕਾਨੂੰਨ ਹੈ ਬੀਮਾਰ ਮਾਂ ਨੂੰ ਮਿਲਣ ਲਈ ਪੁੱਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਹੀ ਦਿੱਤੀ ਜਾ ਰਹੀ ਜਦਕਿ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਗੰਭੀਰ ਦੋਸ਼ਾ ਤਹਿਤ ਸਜ਼ਾਵਾਂ ਕੱਟ ਰਹੇ ਲੋਕਾਂ ਨੂੰ ਪਰੈਲਾਂ ਦਿੱਤੀਆ ਜਾ ਰਹੀਆ ਹਨ। ਉਨ੍ਹਾਂ ਕਿਹਾਕਿ ਕੇਂਦਰ ਸਰਕਾਰ ਨੇ ਭਾਈ ਹਵਾਰਾ ਨੂੰ ਇੱਕ ਦਿਨ ਦੀ ਪੈਰੋਲ ਦੇਣ ਦੀ ਗੱਲ ਕੀਤੀ ਹੈ ਜੋ ਗਲਤ ਹੈ ਇੱਕ ਦਿਨ ਵਿਚ ਤਾਂ ਆਉਣਾ ਜਾਣਾ ਹੀ ਹੋਵੇਗਾ ਮਾਂ ਕੋਲ ਬੈਠ ਕੇ ਦੁੱਖ ਸੁੱਖ ਕਰਨਾ ਦਾ ਸਮਾਂ ਤਾਂ ਬਚੇਗਾ ਨਹੀ। ਉਨ੍ਹਾਂ ਮੰਗ ਕੀਤੀ ਕਾਨੂੰਨ ਮੁਤਾਬਕ ਜੋ ਪੈਰੋਲ ਏਨਾ ਸਾਲਾ ਬਾਅਦ ਬਣਦੀ ਹੈ ਉਹ ਦਿੱਤੀ ਜਾਵੇ। ਕੌਮੀ ਇਨਸਾਫ਼ ਮੋਰਚਾ ਦੇ ਮੈਂਬਰ ਜਰਨੈਲ ਸਿੰਘ ਮਗਰੋੜ, ਸਤਨਾਮ ਸਿੰਘ ਗਿੱਲ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਆਗੂ ਅਜੈਬ ਸਿੰਘ ਸਰਾੜੀ ਨੇ ਦੱਸਿਆ ਕਿ ਪੰਜਾਬ ਬੰਦ ਦਾ ਸੱਦਾ ਪੂਰੇ ਰੋਪੜ ਵਿਚ ਸਾਰੇ ਵਰਗਾ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ, ਐਮਰਜੈਂਸੀ ਸੇਵਾਵਾਂ ਲਈ ਜੋ ਵੀ ਸੰਗਤ ਜਾਣਾ ਚਾਹੁੰਦੀ ਸੀ ਉਸ ਨੂੰ ਜਾਣ ਦਿੱਤਾ ਗਿਆ ਇਸ ਮੌਕੇ ਬਾਬਾ ਬਲਵੀਰ ਸਿੰਘ 96 ਕਰੋੜੀ , ਨੌਜਵਾਨਾ ਯੂਥ ਸਭਾ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਗਾਇਕ ਗੋਪੀ ਲੌਂਗੀਆ ਵੱਲੋਂ ਸੰਗਤ ਵਿੱ ਸਰਕਾਰ ਨੂੰ ਆਪਣੇ ਗੀਤ ਰਾਹੀਂ ਬੰਦੀ ਸਿੰਘਾਂ ਨੂੰ ਛੱਡਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੁਰਿੰਦਰ ਸਿੰਘ ਮਗਰੋੜ, ਹਰਪ੍ਰੀਤ ਸਿੰਘ ਬਸੰਤ ਅਕਾਲੀ ਦਲ ਵਾਰਿਸ ਪੰਜਾਬ, ਕੁਲਵੰਤ ਸਿੰਘ ਸੈਣੀ, ਰਣਜੀਤ ਸਿੰਘ ਸੰਤੋਖਗੜ੍ਹ, ਗੁਰਿੰਦਰ ਸਿੰਘ ਭੰਗੂ,ਭੁਪਿੰਦਰ ਸਿੰਘ ਕੋਟਲਾ, ਰਾਜਵਿੰਦਰ ਕੌਰ,ਹਰਪ੍ਰੀਤ ਕੌਰ ਜਟਾਣਾ,ਅੰਮ੍ਰਿਤ ਕੌਰ ਕੁਰਾਲੀ,ਬਲਵੰਤ ਸਿੰਘ ਗਿੱਲ ਸਰਪੰਚ,ਬਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਬਾਬਾ ਬੰਦਾ ਸਿੰਘ ਬਹਾਦੁਰ ਵੈਲਫ਼ੇਅਰ ਸੋਸਾਇਟੀ,ਜਗਮਨਦੀਪ ਸਿੰਘ ਪੜ੍ਹੀ ਆਦਿ ਹੋਰ ਸਾਥੀ ਮਜੂਦ ਸਨ । ਭਾਈ ਹਵਾਰਾ ਨੂੰ ਪੈਰੋਲ ਵੱਧ ਦਿਨਾਂ ਦੀ ਦਿੱਤੀ ਜਾਵੇ ਬੰਦ ਦੇ ਸੱਦੇ ਮੌਕੇ ਪੁਲਿਸ ਲਾਇਨ ਨੇੜੇ ਸੰਗਤਾਂ ਲਈ ਚਾਹ ਪਾਣੀ ਦਾ ਲੰਗਰ ਲਗਾਉਣ ਪਹੁੰਚੇ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਪਿੰਡ ਬੜੀ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਤੇ ਬਾਬਾ ਸਰਬਜੀਤ ਸਿੰਘ ਡੀਸੀ ਨੇ ਕਿਹਾਕਿ ਲੰਬੇ ਸਮੇਂ ਤੋਂ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਕਾਨੂੰਨ ਅਨਸਾਰ ਵੱਧ ਦਿਨਾਂ ਦੀ ਦਿੱਤੀ ਜਾਵੇ। ਉਨ੍ਹਾਂ ਕਿਹਾਕਿ ਅੱਜ ਕੌਮੀ ਇਨਸਾਫ਼ ਮੋਰਚਾ ਦੇ ਬੰਦ ਦੇ ਸੱਦੇ ‘ਤੇ ਪਹੁੰਚਣ ਵਾਲੀਆ ਸੰਗਤਾਂ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਨਿਹੰਗ ਜਥੇਬੰਦੀ ਬੁੱਢਾ ਦਲ ਦੀ ਅਗਵਾਈ ਵਿਚ ਚਾਹ ਪਾਣੀ ਤੇ ਬਿਸਕੁੱਟਾ ਦਾ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਫਤਿਹਜੰਗ ਸਿੰਘ ਸੋਲਖੀਆ, ਬਾਬਾ ਬਲਦੇਵ ਸਿੰਘ ਕਿਲ੍ਹਾ ਕੋਟਲਾ ਨਿਹੰਗ ਵਾਲੇ ,ਅਮਰਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਰਣਯੋਧ ਸਿੰਘ ਕਕਾਰੋ, ਕੁਲਵਿੰਦਰ ਸਿੰਘ ਰੰਗਲੀਪੁਰ ਆਦਿ ਹਾਜਰ ਰਹੇ।