ਪਿੰਡ ਡਾਢੀ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਕਰੀਬ 52 ਦਿਨਾਂ ਬਾਅਦ ਨੈਸ਼ਨਲ ਹਾਈਵੇ ਦੀ ਪੁਲੀ ਦੇ ਹੇਠਾਂ ਤੋਂ ਮਿਲੀ ममਪਿੰਡ ਡਾਢੀ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਕਰੀਬ 52 ਦਿਨਾਂ ਬਾਅਦ ਨੈਸ਼ਨਲ ਹਾਈਵੇ ਦੀ ਪੁਲੀ ਦੇ ਹੇਠਾਂ ਤੋਂ ਮਿਲੀ
Publish Date: Sat, 10 Oct 2026 04:31 PM (IST)
Updated Date: Sat, 10 Oct 2026 04:32 PM (IST)
ਲਾਪਤਾ ਹੋਏ ਨੌਜਵਾਨ ਦੀ ਲਾਸ਼ ਕਰੀਬ 52 ਦਿਨਾਂ ਬਾਅਦ ਨੈਸ਼ਨਲ ਹਾਈਵੇ ਦੀ ਪੁਲੀ ਦੇ ਹੇਠਾਂ ਤੋਂ ਮਿਲੀ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਤੋਂ ਮਿਤੀ 17 ਅਗਸਤ ਨੂੰ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਸ਼ਨੀਵਾਰ ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਪਿੰਡ ਡਾਢੀ ਨਜ਼ਦੀਕ ਨੈਸ਼ਨਲ ਹਾਈਵੇ ’ਤੇ ਪਾਣੀ ਦੀ ਨਿਕਾਸੀ ਲਈ ਬਣੀ ਪੁਲੀ ਦੇ ਹੇਠਾਂ ਤੋਂ ਮੋਟਰਸਾਈਕਲ ਸਮੇਤ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਡਾਢੀ ਦੇ ਵਸਨੀਕ ਨਾਨਕ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਦੀਪ ਸਿੰਘ ਉਮਰ ਕਰੀਬ 31 ਸਾਲ ਜੋ ਕਿ ਟਰੱਕ ਉੱਪਰ ਕੰਮ ਕਰਦਾ ਸੀ ਤੇ ਉਸ ਦੀ ਖੱਬੀ ਲੱਤ ਪਹਿਲਾਂ ਹੀ ਐਕਸੀਡੈਂਟ ’ਚ ਕੱਟੀ ਗਈ ਸੀ। ਨਾਨਕ ਚੰਦ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਲੜਕਾ ਅਮਨਦੀਪ ਸਿੰਘ ਮਿਤੀ 17 ਅਗਸਤ ਨੂੰ ਰਾਤ 9:30 ਵਜੇ ਘਰ ਤੋਂ ਕਿਸੇ ਕੰਮ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਹਰ ਗਿਆ ਸੀ, ਪਰ ਮੁੜ ਕੇ ਵਾਪਸ ਨਹੀਂ ਆਇਆ ਅਸੀਂ ਉਸ ਦੀ ਕਾਫੀ ਤਲਾਸ਼ ਕੀਤੀ ਪਰ ਉਹ ਸਾਨੂੰ ਨਹੀਂ ਮਿਲਿਆ। ਉਨਾਂ ਨੂੰ ਕਿਸੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਪਿੰਡ ਡਾਢੀ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ - ਰੂਪਨਗਰ ਨੈਸ਼ਨਲ ਹਾਈਵੇ ’ਤੇ ਪਾਣੀ ਦੀ ਨਿਕਾਸੀ ਲਈ ਬਣੀ ਹੋਈ ਪੁਲੀ ਦੇ ਹੇਠਾਂ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ ਅਤੇ ਜਿਸਦੇ ਨਾਲ ਹੀ ਮੋਟਰਸਾਈਕਲ ਵੀ ਡਿਗਿਆ ਪਿਆ ਹੈ। ਜਿਸ ਤੋਂ ਬਾਅਦ ਮੇਰੇ ਵੱਲੋਂ ਮੌਕੇ ਉੱਪਰ ਜਾ ਕੇ ਦੇਖਿਆ ਗਿਆ ਤਾਂ ਇਹ ਲਾਸ਼ ਮੇਰੇ ਲਾਪਤਾ ਹੋਏ ਲੜਕੇ ਅਮਨਦੀਪ ਸਿੰਘ ਦੀ ਸੀ ਅਤੇ ਇਸ ਦੇ ਨਾਲ ਹੀ ਮੋਟਰਸਾਈਕਲ ਵੀ ਡਿਗਿਆ ਪਿਆ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਾਨਕ ਚੰਦ ਨੇ ਆਪਣੇ ਬਿਆਨ ਵਿੱਚ ਇਹ ਦੱਸਿਆ ਕਿ ਮੇਰਾ ਲੜਕੇ ਦੀ ਇੱਕ ਲੱਤ ਨਹੀਂ ਸੀ ਹੋ ਸਕਦਾ ਹੈ ਜਦੋਂ ਉਹ ਮੋਟਰਸਾਈਕਲ ’ਤੇ ਆ ਰਿਹਾ ਹੋਵੇ ਤਾਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਉਹ ਮੋਟਰਸਾਈਕਲ ਸਮੇਤ ਪੁਲੀ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਨੂੰ ਕਿਸੇ ਉੱਪਰ ਕੋਈ ਸ਼ੱਕ ਨਹੀਂ ਹੈ। ਉਸ ਦੇ ਲੜਕੇ ਦੀ ਮੌਤ ਕੁਦਰਤੀ ਹੋਈ ਹੈ ਇਸ ਲਈ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਪੁਲਿਸ ਨੇ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਪਰ 191 ਬੀ ਐਨਐਸ ਦੀ ਧਾਰਾ ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ, ਜਿੱਥੇ ਲਾਸ ਦਾ ਕੱਲ ਪੋਸਟਮਾਟਮ ਹੋਵੇਗਾ। ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਕਰੀਬ ਇੱਕ ਮਹੀਨਾ 22 ਦਿਨ ਪਹਿਲਾਂ ਜੇਕਰ ਮੋਟਰਸਾਈਕਲ ਸਮੇਤ ਅਮਨਦੀਪ ਸਿੰਘ ਸੜਕ ਤੋਂ ਸੁੱਕੀ ਪੂਲੀ ਵਿੱਚ ਡਿੱਗਿਆ ਤਾਂ ਇੰਨੇ ਦਿਨ ਤੱਕ ਕਿਸੇ ਨੇ ਬਦਬੂ ਉੱਠਣ ’ਤੇ ਲਾਸ਼ ਨਹੀਂ ਦੇਖੀ? ਜਦ ਕਿ ਨੈਸ਼ਨਲ ਹਾਈਵੇ ’ਤੇ ਦਿਨ ਰਾਤ ਆਵਾਜਾਈ ਰਹਿੰਦੀ ਹੈ।