ਮੁਲਾਜ਼ਮ ਆਗੂਆਂ ਦਾ ਸਰਕਾਰ ਨੂੰ ਵੱਡਾ ਚੈਲੇਂਜ, ਕਿਹਾ- 'ਮੁਲਾਜ਼ਮ ਹੀ ਸੱਤਾ ਦਾ ਪਲਟਦੇ ਹਨ ਤਖ਼ਤਾ, ਇਤਿਹਾਸ ਹੈ ਗਵਾਹ' ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੰਚ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਮੰਗਲਵਾਰ ਨੂੰ ਰੂਪਨਗਰ ਦੇ ਸਮੂਹ ਮੁਲਾਜ਼ਮ ਵੱਲੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜ੍ਹਤਾਲ ਕਰਕੇ ਸਰਕਾਰੀ ਡਿਉਟੀ ਦਾ ਬਾਈਕਾਟ ਕੀਤਾ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਦੇ ਅੱਗੇ ਧਰਨਾ ਲਗਾ ਕੇ ਸਵੇਰੇ ਤੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਗੂੰਜ਼ਦੇ ਰਹੇ। ਇਸ ਮੌਕੇ ਤੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰ ਯੂਨੀਅਨਾਂ ਦੇ ਆਗੂ ਤੇ ਮੈਂਬਰ ਤੇ ਮੁਲਾਜਮ ਸ਼ਾਮਲ ਹੋਏ।
Publish Date: Wed, 09 Sep 2026 11:05 AM (IST)
Updated Date: Wed, 09 Sep 2026 11:06 AM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੰਚ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਮੰਗਲਵਾਰ ਨੂੰ ਰੂਪਨਗਰ ਦੇ ਸਮੂਹ ਮੁਲਾਜ਼ਮ ਵੱਲੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜ੍ਹਤਾਲ ਕਰਕੇ ਸਰਕਾਰੀ ਡਿਉਟੀ ਦਾ ਬਾਈਕਾਟ ਕੀਤਾ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਦੇ ਅੱਗੇ ਧਰਨਾ ਲਗਾ ਕੇ ਸਵੇਰੇ ਤੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਗੂੰਜ਼ਦੇ ਰਹੇ। ਇਸ ਮੌਕੇ ਤੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰ ਯੂਨੀਅਨਾਂ ਦੇ ਆਗੂ ਤੇ ਮੈਂਬਰ ਤੇ ਮੁਲਾਜਮ ਸ਼ਾਮਲ ਹੋਏ। ਇਸ ਮੌਕੇ ਤੇ ਪੀਐਸਐਮਐਸਯੂ ਦੇ ਜ਼ਿਲ੍ਹਾ ਪ੍ਧਾਨ ਅਮਰਜੀਤ ਸਿੰਘ ਗਰੇਵਾਲ,ਚੇਅਰਪਰਸਨ ਜਸਵਿੰਦਰ ਕੌਰ, ਸੁਖਦੇਵ ਸਿੰਘ ਸੁਰਤਾਪੁਰੀ, ਹਰਜਿੰਦਰ ਸਿੰਘ ਅਕਬਰਪੁਰ, ਗੁਰਵਿੰਦਰ ਸਿੰਘ ਹਜਾਰਾ ਨੇ ਸੰਬੋਧਨਟ ਕਰਦਿਆਂ ਕਿਹਾਕਿ ਮੁਲਾਜ਼ਮ ਅਤੇ ਪੈਨਸ਼ਨਰਜ਼ ਆਪਣੀਆਂ ਹੱਕੀ ਮੰਗਾਂ (ਪੁਰਾਣੀ ਪੈਂਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜਾਰੀ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ,15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰ ਰੱਦ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇਣਾ,ਕੱਚੇ ਮੁਲਾਜ਼ਮ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾਂ) ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ 27 ਅਗਸਤ 2026 ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਸੀ ਕਿ ਹੜਤਾਲ/ਧਰਨੇ ਅਤੇ ਮੀਟਿੰਗਾਂ ਇਕੱਠੇ ਨਹੀਂ ਚੱਲ ਸਕਦੇ। ਜਿਸ ਲਈ ਸੂਬਾ ਕਮੇਟੀ ਪੰਜਾਬ ਵੱਲੋਂ ਸਰਕਾਰ ਨੂੰ ਗੱਲਬਾਤ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਸਰਕਾਰ ਵੱਲੋਂ ਕੋਈ ਵੀ ਗੱਲਬਾਤ/ਮੀਟਿੰਗ ਯੂਨੀਅਨ ਨਾਲ ਨਹੀਂ ਕੀਤੀ ਗਈ, ਜਿਸ ਕਰਕੇ ਸਮੂਹ ਮੁਲਾਜ਼ਮ ਅੱਜ ਮਿਤੀ 08/09/2026 ਨੂੰ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾਕਿ ਅੱਜ ਦੀ ਹੜਤਾਲ ਜਿਸ ਵਿਚ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਨਾਅਰੇਬਾਜ਼ੀ ਕਰ ਰਹੇ ਹਨ, ਉਥੇ ਹੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਪੰਜਾਬ ਮਾਰੂ ਨੀਤੀਆਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪਣੀ ਲੋਕ ਮਿਲਣੀ ਦੌਰਾਨ ਸੁਨਾਮ ਦੇ ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਗਏ ਅਣ-ਮਨੁੱਖੀ ਤਸ਼ੱਦਦ ਦਾ ਜੰਮ ਕੇ ਵਿਰੋਧ ਕੀਤਾ ਗਿਆ।
ਆਗੂਆ ਨੇ ਕਿਹਾਕਿ ਇਸੇ ਸੰਘਰਸ਼ ਦੇ ਅਗਲੇ ਪੜਾਅ ਵਿਚ 13 ਸਤੰਬਰ 2026 ਨੂੰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਸਾਰੀ ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨਾਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਰੂਪਨਗਰ ਜ਼ਿਲ੍ਹੇ ਸਮੇਤ ਮੋਹਾਲੀ ਜ਼ਿਲ੍ਹਾ ਅਤੇ ਚੰਡੀਗੜ੍ਹ ਦੇ ਮੁਲਾਜ਼ਮ ਅਤੇ ਕਰਮਚਾਰੀ ਵੀ ਸ਼ਾਮਿਲ ਹੋ ਕੇ ਵੱਡੀ ਰੈਲੀ ਨੂੰ ਅੰਜਾਮ ਦੇਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੌਣੇ ਪੰਜ ਸਾਲ ਤੋਂ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਮੀਟਿੰਗਾਂ ਤੇ ਭਰੋਸੇ ਦਿੱਤੇ ਜਾ ਰਹੇ ਹਨ ਲਿਖਤੀ ਰੂਪ ਵਿਚ ਕੁੱਝ ਨਹੀ ਮਿਲਿਆ । ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਬਨਾਉਦੇ ਹਨ ਤੇ ਸਰਕਾਰ ਜੀ ਭੁੱਲੋ ਨਾ ਮੁਲਾਜ਼ਮਾਂ ਹੀ ਸੱਤਾਂ ਦਾ ਤਖਤ ਪਲਟਣ ਵਿਚ ਆਪਣੀਆ ਅਹਿਮ ਭੂਮਿਕਾਂ ਨਿਭਾਉਦੇ ਹਨ। ਇਸ ਮੌਕੇ ਅਮਨਦੀਪ ਸਿੰਘ ਜਨਰਲ ਸਕੱਤਰ, ਮਨੋਜ ਕੁਮਾਰ ਪ੍ਰਧਾਨ ਡੀਸੀ. ਦਫਤਰ, ਕਰਮਵੀਰ ਸਿੰਘ,ਮਦਨ ਗੋਪਾਲ, ਰਾਮਦਾਸ ਸਸਕੌਰ, ਹੁਸਨ ਚੰਦ ਮਠਾਨ, ਸੁਰਿੰਦਰਪਾਲ ਸਿੰਘ ਢੇਰ, ਹਰਬੰਸ ਸੈਣੀ, ਰਾਧੇ ਸ਼ਾਮ, ਰਣਜੀਤ ਸਿੰਘ ਗਿੱਲ, ਸੰਜੀਵ ਮੋਠਾਪੁਰ, ਰਾਮ ਲੁਭਾਇਆ, ਜਸਵਿੰਦਰ ਸਿੰਘ ਕਾਂਗੜ, ਹਰਜਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਖੇੜੀ ਪਟਵਾਰੀ, ਰਾਜ ਕੁਮਾਰ, ਪ੍ਰਿੰਸਪਾਲ, ਸਰਪ੍ਰੀਤ ਸਿੰਘ, ਸਿਕੰਦਰ ਸਿੰਘ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।