- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦ ਭਾਖੜਾ ਰਾਈਡ 2.0 ਸਫ਼ਲਤਾਪੂਰਵਕ ਸੰਪੰਨ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਬਾਈਸਾਈਕਲ ਵੱਲੋਂ ਫਿਟ ਇੰਡੀਆ ਅਤੇ ਬੀ.ਬੀ.ਐਮ.ਬੀ. ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ ਮੈਗਾ ਸਾਈਕਲਿੰਗ ਰੈਲੀ ਦ ਭਾਖੜਾ ਰਾਈਡ 2.0 ਪੂਰੀ ਤਰ੍ਹਾਂ ਯਾਦਗਾਰੀ ਹੋ ਨਿੱਬੜੀ। ਇਸ ਮੋਕੇ ਤੇ ਏ.ਡੀ.ਜੀ. ਪੰਜਾਬ ਗੁਰਪ੍ਰੀਤ ਦਿਉ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਵਲੋਂ ਸਾਇਕਲਿੰ ਵੀ ਕੀਤੀ ਗਈ। ਇਸ ਵਿਸ਼ਾਲ ਸਮਾਗਮ ਵਿੱਚ ਨੰਗਲ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਦੂਰ-ਦੂਰ ਤੋਂ ਆਏ 750 ਤੋਂ ਵੱਧ ਰਜਿਸਟਰਡ ਅਤੇ ਵੱਡੀ ਗਿਣਤੀ ਵਿੱਚ ਵਾਕ-ਇਨ ਸਾਈਕਲ ਪ੍ਰੇਮੀਆਂ ਨੇ ਹਿੱਸਾ ਲੈ ਕੇ ਫਿਟਨੈੱਸ ਦਾ ਸੁਨੇਹਾ ਦਿੱਤਾ। ਇਸ ਦੌਰਾਨ 9 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਨੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਦੇ ਸਹਿਯੋਗ ਨਾਲ ਹੋ ਰਿਹਾ ਇਹ ਇਵੈਂਟ ਸਮਾਜ ਅਤੇ ਕਰਮਚਾਰੀਆਂ ਵਿੱਚ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਆਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਪੈਟਰੋਲ ਬਚਾਈਏ ਅਤੇ ਵਾਤਾਵਰਣ ਦੀ ਸੰਭਾਲ ਕਰੀਏ। ਸਾਈਕਲਿੰਗ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਵਾਰ ਪਹਿਲੀ ਰਾਈਡ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੱਕ ਗਈ। ਇਸ ਮੌਕੇ ਨੰਗਲ ਦੇ ਡੀ.ਐੱਸ.ਪੀ. ਐੱਨ.ਪੀ.ਐੱਸ. ਲਹਿਲ ਨੇ ਰੈਲੀ ਦੀ ਸ਼ਲਾਘਾ ਕਰਦਿਆਂ ਇਸਨੂੰ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਦੱਸਿਆ। ਉਨ੍ਹਾਂ ਕਿਹਾ, ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅਜਿਹੇ ਇਵੈਂਟਸ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ, ਸੈਰ ਅਤੇ ਕਸਰਤ ਨਾਲ ਜੋੜਦੇ ਹਨ, ਜਿਸ ਨਾਲ ਇੱਕ ਚੰਗੀ ਸਿਹਤ ਅਤੇ ਨਸ਼ਾ-ਮੁਕਤ ਸਮਾਜ ਦਾ ਨਿਰਮਾਣ ਹੁੰਦਾ ਹੈ।
ਨੰਗਲ ਬਾਈਸਾਈਕਲ ਦੇ ਪ੍ਰਬੰਧਕ ਕਰਨ ਚੌਧਰੀ ਨੇ ਪ੍ਰੈਸ, ਸ਼ਹਿਰ ਵਾਸੀਆਂ ਅਤੇ ਸਾਰੇ ਸਹਿਯੋਗੀ ਪਾਰਟਨਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਵਾਰ ਰਾਈਡ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਹਨਾਂ ਚ 25 ਕਿਲੋਮੀਟਰ ਰਾਈਡ ਜੋ ਕਿ ਭਾਖੜਾ ਡੈਮ ਤੱਕ ਗਈ, 10 ਕਿਲੋਮੀਟਰ ਰਾਈਡ ਜੋ ਪੂਰੇ ਸ਼ਹਿਰ ਦੇ ਆਲੇ-ਦੁਆਲੇ ਕੱਢੀ ਗਈ, 5 ਕਿਲੋਮੀਟਰ ਰਾਈਡ ਐਂਡ ਰਨ ਜੋ ਸ਼ਹਿਰ ਦੇ ਅੰਦਰ ਹੀ ਕਰਵਾਈ ਗਈ। ਰੈਲੀ ਵਿੱਚ ਸ਼ਾਮਲ ਹੋਏ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਲੋਕਾਂ ਦਾ ਇਕੱਠ ਦੁੱਗਣਾ ਹੈ। ਪਿਛਲੇ ਸਾਲ ਜਿੱਥੇ 350 ਦੇ ਕਰੀਬ ਲੋਕ ਸਨ, ਉੱਥੇ ਹੀ ਇਸ ਵਾਰ ਕੱਲ੍ਹ ਸ਼ਾਮ ਤੱਕ 750 ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਸਨ ਅਤੇ ਵੱਡੀ ਗਿਣਤੀ ਵਿੱਚ ਲੋਕ ਸਵੇਰੇ ਸਿੱਧੇ ਵੀ ਪਹੁੰਚੇ।
ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿੱਥੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸਮਾਜ ਨੂੰ ਨਵੀਂ ਜ਼ਿੰਦਗੀ ਦੇਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਲੋਕਾਂ ਨੇ ਵੱਧ-ਚੜ੍ਹ ਕੇ ਦਿਲਚਸਪੀ ਦਿਖਾਈ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਭੰਗੜੇ ਅਤੇ ਵਾਰਮ-ਅੱਪ ਸੈਸ਼ਨ ਨਾਲ ਹੋਈ। ਮੌਸਮ ਦੇ ਖੁਸ਼ਗਵਾਰ ਹੋਣ ਕਾਰਨ ਸਾਈਕਲਿਸਟਾਂ ਦਾ ਜੋਸ਼ ਦੇਖਣਯੋਗ ਸੀ ਅਤੇ ਪੂਰਾ ਨੰਗਲ ਸ਼ਹਿਰ ਇੱਕ ਮੇਲੇ ਦੇ ਰੂਪ ਵਿੱਚ ਤਬਦੀਲ ਹੋਇਆ ਨਜ਼ਰ ਆਇਆ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ. ਸੁਰਿੰਦਰ ਧੀਮਾਨ, ਕੋਚ ਕਰਾਂਤੀ ਪਾਲ, ਡਾ.ਜੇ.ਐੱਸ.ਐੱਸ. ਕਹਿਲ, ਡਾ. ਗੁਰਪ੍ਰੀਤ ਕੌਰ, ਡਾ. ਅਸ਼ੋਕ ਸ਼ਰਮਾਂ, ਵਾਤਾਵਰਣ ਪ੍ਰੇਮੀ ਤੇ ਪੱਤਰਕਾਰ ਗੁਰਪ੍ਰੀਤ ਗਰੇਵਾਲ, ਤੋਂ ਇਲਾਵਾ ਕਈ ਹਾਜਰ ਸਨ।