‘ਆਪ’ ਸਰਕਾਰ ਨੇ ਪਿੰਡਾਂ ’ਚ ਵੀ ਨਸ਼ਾ ਆਮ ਵਿਕਣ ਲਾ ਦਿੱਤਾ: ਚੰਨੀ ਆਪ ਸਰਕਾਰ ਨੇ ਪਿੰਡਾਂ ਵਿਚ ਵੀ ਨਸ਼ਾ ਆਮ ਵਿਕਣ ਲਾ ਦਿੱਤਾ: ਚੰਨੀ
Publish Date: Mon, 21 Sep 2026 05:34 PM (IST)
Updated Date: Mon, 21 Sep 2026 05:36 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ,ਬਹਿਰਾਮਪੁਰ: ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬੇਟ ਏਰੀਏ ਦੇ ਪਿੰਡਾਂ ’ਚ ਕਾਂਗਰਸ ਆਗੂਆਂ, ਵਰਕਰਾਂ ਤੇ ਨਗਰ ਵਾਸੀਆਂ, ਵੱਖ-ਵੱਖ ਪਿੰਡ ਧੂਮੇਵਾਲ, ਬਲਰਾਮਪੁਰ, ਸੇਖੂਪੁਰ ਤੇ ਹੋਰ ਪਿੰਡਾਂ ’ਚ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਉਣ ਵਾਲੀਆ ਚੋਣਾਂ ’ਚ ਕਾਂਗਰਸ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਾਉਣ ਸਬੰਧੀ ਪਾਰਟੀ ਆਗੂਆਂ ਨਾਲ ਖਾਸ ਮੁਲਾਕਾਤ ਕੀਤੀ। ਉਨ੍ਹਾਂ ਨਸ਼ਿਆਂ ਨਾਲ ਹੋ ਰਹੀ ਮੌਤਾਂ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੰਬੇ ਹੱਥੀ ਲੈਦਿਆਂ ਕਿਹਾ ਕਿ ਨਸ਼ਾ ਖਤਮ ਕਰਨ ਦੇ ਵਾਅਦਿਆਂ ਨਾਲ ਆਈ ਸਰਕਾਰ ਦੀ ਨਸ਼ੇ ਨੂੰ ਸ਼ਰੇਆਮ ਕਰ ਦਿੱਤਾ ਹੈ। ਹੁਣ ਤਾਂ ਪਿੰਡਾਂ ਵਿਚ ਵੀ ਆਮ ਵਿਕਣ ਲੱਗ ਗਿਆ ਹੈ ਜਿਸ ਦੀ ਤਾਜਾ ਮਿਸਾਲ ਪਿੰਡ ਡਹਿਰ ਵਿਚ ਹੋਈ ਨੌਜਵਾਨ ਦੀ ਮੌਤ ਹੈ। ਉਨ੍ਹਾਂ ਕਿਹਾਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਨਸਤਲੁਜ ਦਰਿਆ ’ਤੇ ਪੁਲ ਬਣਾਉਣਾ ਦਾ ਨੀਂਹ ਪੱਥਰ ਰੱਖਿਆ ਤੇ ਪੁਲ ਬਣਾਉਣ ਦਾ ਸਮਾਨ ਆਇਆ ਸੀ ਜਿਹੜਾ ਸਰਕਾਰ ਬਣਦਿਆਂ ਚੁੱਕਾ ਦਿੱਤਾ। ਇਸ ਮੌਕੇ ਅਮਨਦੀਪ ਸਿੰਘ ਧੂਮੇਵਾਲ ਨੇ ਮੁੱਖ ਮੰਤਰੀ ਤੇ ਇਲਾਕੇ ਦੀਆ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕਮਲਾ ਦੇਵੀ ਪੰਚ, ਜਸਵੀਰ ਕੌਰ, ਪਲਵਿੰਦਰ ਕੋਰ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਨੇਤਰ ਸਿੰਘ, ਕਲੱਬ ਪ੍ਰਧਾਨ ਮਨਦੀਪ ਸਿੰਘ, ਮੋਹਣ ਲਾਲ ਬਲਾਕ ਸੰਮਤੀ ਮੈਂਬਰ ਰਸੀਦਪੁਰ, ਰਜਿੰਦਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਭੂਰਾ ਸਾਬਕਾ ਸਰਪੰਚ ਬੇਲਾ, ਬਲਾਕ ਸੰਮਤੀ ਚੇਅਰਮੈਨ ਗੁਰਦੀਪ ਸਿੰਘ ਗੜੀ, ਸਤੀਸ ਸਭਰਵਾਲ, ਗੁਲਜਾਰ ਸਿੰਘ ਆਰੇਵਾਲਾ, ਗੁਰਮੇਲ ਸਿੰਘ ਸੰਮਤੀ ਮੈਂਬਰ, ਹਰਦੇਵ ਸਿੰਘ ਸੰਮਤੀ ਮੈਂਬਰ, ਬਲਾਕ ਸੰਮਤੀ ਚੇਅਰਮੈਨ ਗੁਰਦੀਪ ਸਿੰਘ, ਅਮਨਦੀਪ ਸਿੰਘ ਧੂਮੇਵਾਲ, ਸਿੰਘ,ਕਰਨੈਲ ਸਿੰਘ ਸਾਬਕਾ ਚੇਅਰਮੈਨ, ਰੋਹਿਤ ਸਭਰਵਾਲ ਸਰਪੰਚ ਸੇਖੂਪੁਰ, ਲਵਪ੍ਰੀਤ ਸਿੰਘ ਲੱਭੂ, ਦਰਸ਼ਨ ਕੁਮਾਰ, ਸੁਰਿੰਦਰ ਸਿੰਘ, ਬਜੀਦਪੁਰ,ਕੁਲਵਿੰਦਰ ਸਿੰਘ ਪੰਚ, ਮੱਖਣ ਸਿੰਘ, ਕਰਨੈਲ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ, ਦੀਪਾ ਨੰਬਰਦਾਰ ਮੱਕੋਵਾਲ, ਪਰਮਜੀਤ ਸਿੰਘ ਪੰਚ ਮੱਕੋਵਾਲ, ਆਦਿ ਪਿੰਡਾਂ ਦੇ ਪੰਚ ਸਰਪੰਚ ਕਾਗਰਸੀ ਆਗੂ ਤੇ ਵਰਕਰ ਹਾਜ਼ਰ ਸਨ।