33ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 20 ਅਕਤੂਬਰ ਨੂੰ ਸ੍ਰੀ ਰਾਮ ਮੰਦਰ ਚੌਕ ਵਿਖੇ 20 ਅਕਤੂਬਰ ਨੂੰ ਸਜੇਗਾ 33ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ
Publish Date: Sun, 11 Oct 2026 05:02 PM (IST)
Updated Date: Sun, 11 Oct 2026 05:05 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼੍ਰੀ ਸਨਾਤਨ ਯੁਵਾ ਮੰਡਲ (ਰਜਿ.) ਵੱਲੋਂ ਕਰਵਾਏ ਜਾ ਰਹੇ 33ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ਸਬੰਧੀ ਅੱਜ ਸ੍ਰੀ ਰਾਮ ਮੰਦਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਗਈ। ਮੰਡਲ ਦੇ ਪ੍ਰਧਾਨ ਅਮਿਤ ਕੁਮਾਰ ਚਾਵਲਾ ਅਤੇ ਸਮੂਹ ਮੈਂਬਰਾਂ ਨੇ ਮਾਂ ਭਗਵਤੀ ਦਾ ਪੂਜਨ ਕਰਕੇ ਜਾਗਰਣ ਦੀ ਸਫ਼ਲਤਾ ਲਈ ਅਰਦਾਸ ਕੀਤੀ। ਮੰਡਲ ਦੇ ਮੈਂਬਰਾਂ ਨੇ ਦੱਸਿਆ ਕਿ ਜਾਗਰਣ ਤੋਂ ਪਹਿਲਾਂ 19 ਅਕਤੂਬਰ ਨੂੰ ਸ਼ਾਮ 4 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਹੁੰਦੀ ਹੋਈ ਲੰਘੇਗੀ। ਇਸ ਉਪਰੰਤ 20 ਅਕਤੂਬਰ ਨੂੰ ਰਾਤ 8 ਵਜੇ ਸ੍ਰੀ ਰਾਮ ਮੰਦਰ ਚੌਕ ਵਿਖੇ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਲਵਿਸ਼ ਲਵ ਅਤੇ ‘ਪੰਜਾਬ ਦੀ ਆਵਾਜ਼’ ਵਜੋਂ ਪ੍ਰਸਿੱਧ ਸਾਗਰ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਸਨਾਤਨ ਯੁਵਾ ਮੰਡਲ ਦੇ ਪ੍ਰਧਾਨ ਅਮਿਤ ਕੁਮਾਰ ਚਾਵਲਾ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ, ਅਭਿਨਵ ਟੰਡਨ, ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸੰਜੇ ਵਰਮਾ, ਵਰਿੰਦਰ ਕੋੜਾ, ਮੁਕੇਸ਼, ਰੋਹਿਤ ਕੋੜਾ, ਨਰਿੰਦਰ ਪੱਲਾ, ਚਿੰਨੂ ਵਰਮਾ, ਰੌਬਿਨ ਕੋੜਾ, ਹਨੀ ਕੋੜਾ ਅਤੇ ਕਮਲ ਬੱਸੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਮੰਡਲ ਦੇ ਅਹੁਦੇਦਾਰਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ਅਤੇ ਜਾਗਰਣ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ।