- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸਾਈਡ ਤੋਂ ਜਾ ਰਿਹਾ ਬਜਰੀ ਨਾਲ ਭਰਿਆ ਟਰਾਲਾ ਨੰਬਰ ਪੀ.ਬੀ. 03 ਬੀ.ਐੱਲ. 2107 ਭਰਤਗੜ ਬੱਸ ਅੱਡਾ ਕਰੋਸ ਕਰਨ ਤੋਂ ਬਾਅਦ ਹਵੇਲੀ ਨਜ਼ਦੀਕ ਉਤਰਾਈ ਵਿੱਚ ਜਾ ਰਿਹਾ ਸੀ ਤਾਂ ਟਰਾਲਾ ਡਰਾਈਵਰ ਦੇ ਨਿਯੰਤਰਨ ਤੋਂ ਬਾਹਰ ਹੋ ਗਿਆ ਅਤੇ ਤੇਜ਼ ਰਫਤਾਰ ਜਾਂਦਾ ਹੋਇਆ ਟਰਾਲੇ ਦਾ ਇੰਜਨ ਵਾਲਾ ਹਿੱਸਾ ਤਾਂ ਸੜਕ ’ਤੇ ਫੁੱਟਪਾਥ ਪਾਰ ਕਰਕੇ ਦੂਜੀ ਲਾਈਨ ਵੱਲੋਂ ਆ ਰਹੀਆਂ ਕਾਰਾਂ ਨਾਲ ਟਕਰਾ ਗਿਆ ਅਤੇ ਬਜਰੀ ਨਾਲ ਭਰੀ ਟਰਾਲੀ ਇੱਕ ਦਿੱਲੀ ਨੰਬਰੀ ਕਾਰ ਦੇ ਉੱਤੇ ਪਲਟ ਗਈ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਸ੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ’ਤੇ ਭਰਤਗੜ੍ਹ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ’ਚ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
.jpg)
ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਸਾਈਡ ਤੋਂ ਜਾ ਰਿਹਾ ਬਜਰੀ ਨਾਲ ਭਰਿਆ ਟਰਾਲਾ ਨੰਬਰ ਪੀ.ਬੀ. 03 ਬੀ.ਐੱਲ. 2107 ਭਰਤਗੜ ਬੱਸ ਅੱਡਾ ਕਰੋਸ ਕਰਨ ਤੋਂ ਬਾਅਦ ਹਵੇਲੀ ਨਜ਼ਦੀਕ ਉਤਰਾਈ ਵਿੱਚ ਜਾ ਰਿਹਾ ਸੀ ਤਾਂ ਟਰਾਲਾ ਡਰਾਈਵਰ ਦੇ ਨਿਯੰਤਰਨ ਤੋਂ ਬਾਹਰ ਹੋ ਗਿਆ ਅਤੇ ਤੇਜ਼ ਰਫਤਾਰ ਜਾਂਦਾ ਹੋਇਆ ਟਰਾਲੇ ਦਾ ਇੰਜਨ ਵਾਲਾ ਹਿੱਸਾ ਤਾਂ ਸੜਕ ’ਤੇ ਫੁੱਟਪਾਥ ਪਾਰ ਕਰਕੇ ਦੂਜੀ ਲਾਈਨ ਵੱਲੋਂ ਆ ਰਹੀਆਂ ਕਾਰਾਂ ਨਾਲ ਟਕਰਾ ਗਿਆ ਅਤੇ ਬਜਰੀ ਨਾਲ ਭਰੀ ਟਰਾਲੀ ਇੱਕ ਦਿੱਲੀ ਨੰਬਰੀ ਕਾਰ ਦੇ ਉੱਤੇ ਪਲਟ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਇਸ ਸੜਕ ਹਾਦਸੇ ’ਚ ਕਈ ਕਾਰਾਂ ਨੁਕਸਾਨੀਆਂ ਗਈਆਂ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਸੜਕ ਸੁਰੱਖਿਆ ਫੋਰਸ ਅਤੇ ਨਜ਼ਦੀਕੀ ਪੁਲਿਸ ਚੌਕੀ ਭਰਤਗੜ੍ਹ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵਲੋਂ ਵੱਡੀਆਂ ਹਾਈਡਰੇ ਮਸ਼ੀਨਾਂ ਅਤੇ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਅਤੇ ਟਰਾਲੀ ਨੂੰ ਖਾਲੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਸਥਾਨਕ ਲੋਕਾਂ ਨੇ ਬੜੀ ਜਦੋਂ ਜਹਿਦ ਮਗਰੋਂ ਟਰਾਲੇ ਥੱਲੇ ਦੱਬੀ ਕਾਰ ਵਿੱਚ ਬੈਠੇ ਬੰਦਿਆਂ ਨੂੰ ਕੱਢਿਆ। ਜਿਨ੍ਹਾਂ ਨੂੰ ਐਬੂਲੈਂਸਾਂ ਦੀ ਮਦਦ ਨਾਲ ਗੰਭੀਰ ਰੂਪ ’ਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਕਾਰਨ ਸੜਕ ’ਤੇ ਭਾਰੀ ਜਾਮ ਲੱਗ ਗਿਆ।
ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕਾਰਾਂ ਅਤੇ ਟਰੱਕ ਨੂੰ ਸਾਈਡ ਕਰਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਸਨ।