ਭਿਆਨਕ ਸੜਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਤੇ ਕਾਰ ਦੀ ਭਿਅਨਕ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
ਰੂਪਨਗਰ ਬਲਾਚੌਰ ਬਾਈਪਾਸ 'ਤੇ ਤੜਕੇ ਇੱਕ ਪ੍ਰਾਈਵੇਟ ਬੱਸ ਅਤੇ ਸਕਾਰਪੀਓ ਐਨ ਗੱਡੀ ਦੀ ਟੱਕਰ ਹੋਣ ਨਾਲ ਕਾਰ ਚਾਲਕ ਦੀ ਮੌਤ ਹੋ ਗਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੈ।
Publish Date: Wed, 29 Jul 2026 10:39 AM (IST)
Updated Date: Wed, 29 Jul 2026 10:43 AM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ - ਰੂਪਨਗਰ ਬਲਾਚੌਰ ਬਾਈਪਾਸ 'ਤੇ ਤੜਕੇ ਇੱਕ ਪ੍ਰਾਈਵੇਟ ਬੱਸ ਅਤੇ ਸਕਾਰਪੀਓ ਐਨ ਗੱਡੀ ਦੀ ਟੱਕਰ ਹੋਣ ਨਾਲ ਕਾਰ ਚਾਲਕ ਦੀ ਮੌਤ ਹੋ ਗਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੈ।
ਪੁਲਿਸ ਅਨੁਸਾਰ, ਐਕਸੀਡੈਂਟ ਦੀ ਘਟਨਾ ਤੜਕੇ ਦੇ ਕਰੀਬ ਦੱਸੀ ਜਾ ਰਹੀ ਹੈ। ਬੱਸ 'ਚ ਮੌਜ਼ੂਦਾ ਸਵਾਰੀਆਂ ਸੁਰੱਖਿਤ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੂਜੀ ਬੱਸ 'ਚ ਸ਼ਿਫਟ ਕਰਕੇ ਅੱਗੇ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕਾਰਪੀਓ 'ਚ ਬੈਠੀ ਦੂਜੀ ਸਵਾਰੀ ਜ਼ਖਮੀ ਹੈ, ਜਿਸ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ।