ਕਬੱਡੀ ਟੂਰਨਾਮੈਂਟ ’ਚ ਪਿੰਡ ਖਹਿਰਾ ਤੇ ਸ਼ਮਸ਼ਪੁਰ ਦੀਆਂ ਟੀਮਾਂ ਨੇ ਕਰਵਾਈ ਬੱਲੇ-ਬੱਲੇ ਰਾਮਰੀਲਾ ਗਰਾਊਂਡ ਮੋਰਿੰਡਾ ਵਿਖੇ ਕਬੱਡੀ ਟੂਰਨਾਮੈਂਟ ’ਚ ਪਿੰਡ ਖਹਿਰਾ ਤੇ ਸ਼ਮਸ਼ਪੁਰ ਦੀਆਂ ਟੀਮਾਂ ਨੇ ਬੱਲੇ ਬੱਲੇ ਕਰਵਾਈ
Publish Date: Tue, 20 Oct 2026 03:23 PM (IST)
Updated Date: Tue, 20 Oct 2026 03:24 PM (IST)
ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਰਾਮਲੀਲਾ ਕਮੇਟੀ ਰਜਿ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਵਾਲੇ ਦਿਨ ਕਬੱਡੀ ਟੂਰਨਾਮੈਂਟ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਰਾਮਲੀਲਾ ਕਮੇਟੀ ਮੋਰਿੰਡਾ ਦੇ ਪ੍ਰਧਾਨ ਵਿਜੈ ਕੁਮਾਰ ਟਿੰਕੂ ਦੀ ਟੀਮ ਵੱਲੋਂ ਇਸ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 45 ਕਿਲੋ ਦੇ ਮੁਕਾਬਲੇ ’ਚ ਖਹਿਰਾ ਜ਼ਿਲ੍ਹਾ ਲੁਧਿਆਣਾ, ਬੜਵਾਲੀ, ਸੇਖਾਂ, ਢੰਗਰਾਲੀ, ਬਮਨਾੜਾ, ਰੰਗੀਆਂ, ਖੰਟ, ਬਾਬਾ ਮਸਤ ਖੀਰਨੀਆਂ, ਕਕਰਾਲੀ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਸ ’ਚ ਪਹਿਲੇ ਸਥਾਨ ਤੇ ਪਿੰਡ ਖਹਿਰਾ ਦੀ ਟੀਮ ਅਤੇ ਦੂਜੇ ਸਥਾਨ ਤੇ ਬਡਵਾਲੀ ਪਿੰਡ ਦੀ ਟੀਮ ਰਹੀ। ਇਸੇ ਤਰ੍ਹਾਂ 55 ਕਿਲੋ ਦੇ ਮੁਕਾਬਲਿਆਂ ’ਚ ਖਹਿਰਾ ਜਿਲ੍ਹਾ ਲੁਧਿਆਣਾ, ਖੰਟ, ਸ਼ਮਸਪੁਰ, ਬੂਰ ਮਾਜਰਾ, ਬਾਬਾ ਮਸਤਪੁਰੀ, ਕਕਰਾਲੀ, ਸਾਨੀਪੁਰ, ਢੰਗਰਾਲੀ ਆਦਿ ਦੀਆਂ ਟੀਮਾਂ ਨੇ ਪਿੰਡਾਂ ਨੇ ਭਾਗ ਲਿਆ। ਜਿਸ ’ਚ ਪਹਿਲੇ ਸਥਾਨ ਤੇ ਪਿੰਡ ਖਹਿਰਾ ਦੀ ਟੀਮ ਅਤੇ ਦੂਜੇ ਸਥਾਨ ਤੇ ਪਿੰਡ ਸ਼ਮਸ਼ਪੁਰ ਦੀ ਟੀਮ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪਿੰਡ ਖਹਿਰਾ ਤੇ ਸ਼ਮਸ਼ਪੁਰ ਦੀਆਂ ਟੀਮਾਂ ਜਿੱਤ ਪ੍ਰਾਪਤ ਕਰਕੇ ਇਸ ਟੂਰਨਾਮੈਂਟ ’ਚ ਬੱਲੇ-ਬੱਲੇ ਕਰਵਾਈ। ਇਸ ਮੌਕੇ ਕਬੱਡੀ ਟੂਰਨਾਮੈਂਟ ਜਿੱਤ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਰਾਮ ਲੀਲਾ ਕਮੇਟੀ ਰਜਿ ਮੋਰਿਡਾ ਦੇ ਪ੍ਰਧਾਨ ਵਿਜੈ ਸ਼ਰਮਾ ਟਿੰਕੂ, ਜਤਿੰਦਰ ਕੁਮਾਰ, ਰਾਮਪਾਲ ਥੰਮਣ, ਕਾਕਾ ਰਾਮ ਕਾਮਰੇਡ, ਸ਼ਾਮਲ ਸੂਦ, ਮੁਕੇਸ਼ ਕੁਮਾਰ ਕੋਚ, ਜਗੀਰ ਸਿੰਘ ਦੁੱਮਣਾ, ਮਾਸਟਰ ਅਜੈਬ ਸਿੰਘ, ਕਵੰਲਜੀਤ ਸਿੰਘ ਰੰਧਾਵਾ, ਆਦਿ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਰੋਹਿਤ ਕੁਮਾਰ ਮੋਰਿੰਡਾ ਤੇ ਕੁਲਬੀਰ ਸਿੰਘ ਸਮਰੋਲੀ ਵੱਲੋਂ ਕਬੱਡੀ ਟੂਰਨਾਮੈਂਟ ਬਾਖੂਬੀ ਕਮੈਂਟਰੀ ਕੀਤੀ ਗਈ।