ਸਮੂਹਿਕ ਛੁੱਟੀ ਸਬੰਧੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੌਂਪਿਆ ਪੱਤਰ ਸਮੂਹਿਕ ਛੁੱਟੀ ਸਬੰਧੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸੌਂਪਿਆ ਪੱਤਰ
Publish Date: Mon, 19 Oct 2026 04:52 PM (IST)
Updated Date: Mon, 19 Oct 2026 04:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ 21 ਅਕਤੂਬਰ ਨੂੰ ਸਕੂਲ ਅਧਿਆਪਕਾਂ ਵੱਲੋਂ ਕੀਤੀ ਜਾਣ ਵਾਲੀ ਸਮੂਹਿਕ ਛੁੱਟੀ ਬਾਰੇ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੂੰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਦੇ ਸੂਬਾਈ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸੋਮਵਾਰ ਨੂੰ ਕੁਲਦੀਪ ਗਿੱਲ, ਗਿਆਨ ਚੰਦ, ਨਿਰਮਲ ਚੌਧਰੀ, ਸੰਦੀਪ ਸਿੰਘ , ਰਾਜਿੰਦਰ ਸਿੰਘ, ਵਿਪਿਨ ਕੁਮਾਰ ਵੱਲੋਂ ਅਧਿਆਪਕ ਮਸਲਿਆਂ ਨੂੰ ਜਾਣੂ ਕਰਵਾਉਂਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਮੂਹਿਕ ਛੁੱਟੀ ਸੰਬੰਧੀ ਪੱਤਰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਸਿੱਖਿਆ ਵਿਭਾਗ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ਼ ਦੇ ਅਧੀਨ ਲਿਆ ਕੇ ਪੱਕੇ ਕਰਨਾ ਅਤੇ ਸਰਕਾਰ ਵੱਲੋਂ ਰਹਿੰਦੇ ਡੀਏ ਨੂੰ ਤੁਰੰਤ ਜਾਰੀ ਕਰਨਾ ਅਹਿਮ ਮੰਗਾਂ ਹਨ । ਉਨ੍ਹਾਂ ਹਰ ਕਾਡਰ ਦੇ ਅਧਿਆਪਕਾਂ ਦੀ ਸਮਾਂਬੱਧ ਤਰੱਕੀ ਦੇ ਨਾਲ ਨਾਲ ਪ੍ਰਾਇਮਰੀ ਅਤੇ ਹੋਰ ਕਾਡਰਾਂ ਤੋ ਬਤੌਰ ਮਾਸਟਰ ਪਦ ਉਨਤ ਅਧਿਆਪਕਾਂ ਨੂੰ ਉਨ੍ਹਾਂ ਦੀ ਪ੍ਰਤੀਬੇਨਤੀ ਦੇ ਆਧਾਰ ਤੇ ਘਰ ਦੇ ਨਜ਼ਦੀਕੀ ਸਕੂਲਾਂ ਵਿਚ ਤਾਇਨਾਤ ਕਰਨ ਦੀ ਮੰਗ ਕੀਤੀ। ਡੀਈਓ ਨੇ ਅਧਿਆਪਕ ਆਗੂਆਂ ਨੂੰ ਸਹਿਮਤੀ ਦਿੱਤੀ ਕਿ ਉਹ ਆਪਣੀ ਪੁਰਜੋਰ ਸਿਫ਼ਾਰਸ਼ ਨਾਲ ਉਹਨਾਂ ਦਾ ਇਹ ਪੱਤਰ ਉੱਚ ਅਧਿਕਾਰੀ ਨੂੰ ਭੇਜਣਗੇ।