ਟਾਪ ਬਾਕਸ : ਗੈਰ-ਵਿੱਦਿਅਕ ਕੰਮਾਂ ਤੋਂ ਹੁਣ ਅਧਿਆਪਕ ਅੱਕੇ, ਪ੍ਰਸ਼ਾਸਨ ਨੂੰ ਸੌਂਪਿਆ ਨੋਟਿਸ ਗੈਰ ਵਿੱਦਿਅਕ ਕੰਮਾਂ ਤੋਂ ਹੁਣ ਅਧਿਆਪਕ ਅੱਕੇ, ਅਧਿਆਪਕ ਆਗੂ ਆਏ ਸਕਤੈ ’ਚ
Publish Date: Wed, 16 Sep 2026 05:30 PM (IST)
Updated Date: Wed, 16 Sep 2026 05:32 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਗੈਰ-ਵਿੱਦਿਅਕ ਕੰਮਾਂ ਤੋਂ ਤੰਗ ਹੋਏ ਅਧਿਆਪਕਾਂ ਦੀ ਮੰਗ ਨੂੰ ਲੈ ਕੇ ਰੂਪਨਗਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਨੋਟਿਸ ਦੇ ਕੇ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਖੇਡਾਂ ਵਤਨ ਪੰਜਾਬ ਦੀਆਂ ਲਈ ਵਿਦਿਆਰਥੀਆ ਦੀ ਜ਼ਬਰੀ ਰਜਿਸਟਰੇਸ਼ਨ ਕਰਵਾਉਣ ਦਾ ਸਰਕਾਰੀ ਦਬਾਅ ਤੁਰੰਤ ਬੰਦ ਕੀਤਾ ਜਾਵੇ। ਜਾਣਕਾਰੀ ਅਨਸਾਰ ਸੂਬਾ ਸਰਕਾਰ ਨੇ ਬਣਦੇ ਹੀ ਐਲਾਣ ਕੀਤਾ ਸੀ ਕਿ ਸਰਕਾਰ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਹੀ ਕਰਵਾਏਗੀ ਪਰ ਸਰਕਾਰ ਦੇ ਪੌਣੇ ਪੰਜ ਸਾਲ ਬੀਤ ਗਏ, ਇਹ ਐਲਾਣ ਸਿਰਫ ਚੋਣ ਵਾਅਦਾ ਜਾਂ ਸਟੇਜਾਂ ਤੱਕ ਸੀਮਤ ਰਹਿ ਕੇ ਅਮਲੀ ਜਾਮਾ ਨਹੀਂ ਪਹਿਨ ਸਕਿਆ। ਉੱਧਰ ਅਧਿਆਪਕ ਦਾ ਧਰਮ ਪੜਾਉਣਾ ਹੈ ਤੋਂ ਉਲਟ ਜਾ ਕੇ ਸਰਕਾਰੀ ਦਬਾਅ ਹੇਠ ਹੋਣ ਵਾਲੇ ਗੈਰ-ਵਿੱਦਿਅਕ ਕੰਮਾਂ ਦਾ ਸਾਂਝੀ ਬਣਨ ਲਈ ਸਰਕਾਰੀ ਤਲਵਾਰ ਮਜਬੂਰੀ ਬਣ ਜਾਂਦੀ ਹੈ। ਅਧਿਆਪਕਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਸਾਨੂੰ ਸਿਰਫ਼ ਪੜਾਉਣ ਲਈ ਰੱਖਿਆ ਹੈ ਨਾ ਕਿ ਗੈਰ-ਵਿੱਦਿਅਕ ਕੰਮਾਂ ਲਈ, ਨਾ ਹੀ ਅਜਿਹਾ ਕੋਈ ਸਿੱਖਿਆ ਵਿਭਾਗ ਦਾ ਰੂਲ ਹੈ ਕਿ ਅਧਿਆਪਕਾਂ ਤੋਂ ਡਾਕ ਦਾ ਕੰਮ ਵੀ ਲਿਆ ਜਾਵੇ, ਸਕੂਲਾਂ ਵਿਚ ਚਪੜਾਸੀ, ਮਾਲੀ, ਚੌਂਕੀਦਾਰ, ਸਫਾਈ ਕਾਮਿਆਂ ਦੀਆਂ ਪੋਸਟਾਂ ਖਤਮ ਕਰ ਦਿੱਤੀਆ ਹਨ। =========== ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਲੈਮਾ ਬੰਦ ਕਰੇ ਸਰਕਾਰ : ਆਗੂ ਸਮੂਹ ਅਧਿਆਪਕ ਯੂਨੀਅਨਾਂ ਦੇ ਆਗੂ ਗੁਰਬਿੰਦਰ ਸਿੰਘ ਸਸਕੌਰ, ਪਰਵਿੰਦਰ ਭਾਰਤੀ, ਜਗਮੋਹਣ ਸਿੰਘ ਚੌਂਤਾ, ਗੁਰਿੰਦਰਪਾਲ ਸਿੰਘ ਖੇੜੀ, ਗਿਆਨ ਚੰਦ ਆਦਿ ਨੇ ਕਿਹਾਕਿ ਵਿਦਿਆਰਥੀਆਂ ਦੀ ਪੜ੍ਹਾਈ ’ਚ ਅੜਿੱਕਾ ਬਣ ਰਹੇ ਅਧਿਆਪਕਾਂ ਤੋਂ ਲਏ ਜਾ ਰਹੇ ਹਰ ਤਰ੍ਹਾਂ ਦੇ ਗੈਰ-ਵਿੱਦਿਅਕ ਕੰਮ ਬੰਦ ਕੀਤੇ ਜਾਣ, ਬੇਲੋੜੀਆਂ ਡਾਕਾ ਮੰਗਣੀਆਂ ਬੰਦ ਕੀਤੀਆਂ ਜਾਣ, ਬੱਚਿਆਂ ਲਈ ਸਕੂਲੀ ਖੇਡਾਂ ਲਈ ਖੇਡ ਫੰਡ ਜਾਰੀ ਕੀਤੇ ਜਾਣ ਤੇ ਖੇਡਾਂ ਵਤਨ ਪੰਜਾਬ ਦੀਆਂ ’ਚ ਸਕੂਲੀ ਵਿਦਿਆਰਥੀਆਂ ਦੀ ਜ਼ਬਰੀ ਰਜਿਸਟਰੇਸ਼ਨ ਬੰਦ ਕੀਤੀ ਜਾਵੇ। ਉਨ੍ਹਾਂ ਸਕੂਲਾਂ ਦੀ ਸਫਾਈ ਲਈ ਸਫਾਈ ਸੇਵਕਾਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਤੇ ਅਧਿਆਪਕਾਂ ਵੱਲੋਂ ਪਿਛਲੇ ਪੰਜ ਮਹੀਨਿਆਂ ’ਚ ਮਿਡ ਡੇ ਮੀਲ ਲਈ ਕੀਤੇ ਖਰਚੇ ਦਾ ਭੁਗਤਾਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਦਾ ਰਾਸ਼ਨ ਤੇ ਫਲ ਖਰੀਦਣ ਲਈ ਬਿੱਲਾਂ ਤੇ ਜੀਐੱਸਟੀ ਦੀ ਸ਼ਰਤ ਹਟਾਈ ਜਾਵੇ ਤੇ ਐੱਸਐੱਮਸੀ ਕਮੇਟੀਆਂ ਰਾਹੀਂ ਅਧਿਆਪਕਾਂ ਤੋਂ ਸਰਕਾਰ ਦੀਆਂ ਗੈਰ-ਵਿੱਦਿਅਕ ਸਕੀਮਾਂ ਦਾ ਪ੍ਰਚਾਰ ਨਾ ਕਰਵਾਇਆ ਜਾਵੇ। ਉਨ੍ਹਾਂ ਕਿਹਾਕਿ ਸਰਕਾਰ ਇਹ ਦਅਵਾ ਕਰ ਰਹੀ ਹੈ ਕਿ ਅਸੀ ਸਪਾਰਸ਼ਟ ਆਈਡੀਆਂ ’ਚ ਪੈਸੇ ਪਾ ਦਿੱਤੇ ਹਨ, ਅਸਲੀਅਤ ’ਚ ਕੁੱਝ ਨਹੀਂ। ਅੱਜ ਵੀ ਅਧਿਆਪਕ ਆਪਣੇ ਪੈਸੇ ਖਰਚ ਕਰ ਰਹੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਹੱਕੀ ਮੰਗਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਜੇਕਰ ਇਕ ਹਫਤੇ ’ਚ ਇਨ੍ਹਾਂ ਸਾਰੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਪੰਜਾਬ ਦੇ ਸਮੂਹ ਅਧਿਆਪਕ ਉਪਰੋਕਤ ਕੰਮਾਂ ਦਾ ਬਾਈਕਾਟ ਕਰਨਗੇ ਤੇ ਉਹ ਸਿਰਫ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ। ਜਥੇਬੰਦੀ ਦੇ ਵਫਦ ’ਚ ਆਗੂ ਗੁਰਦੀਪ ਖਾਬੜਾ, ਕੁਲਦੀਪ ਗਿੱਲ ,ਤਨਵੀਰ ਰਠੌਰ, ਨਰਿੰਦਰ ਕੁਮਾਰ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਦਰਬਾਰਾ ਸਿੰਘ, ਸੁਰਿੰਦਰ ਚੱਕ ਢੇਰਾਂ ,ਰੂਪ ਚੰਦ ਸਲੌਰਾ, ਬਲਵਿੰਦਰ ਸਿੰਘ ਰੈਲੋਂ ਆਦਿ ਸ਼ਾਮਲ ਸਨ।