- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਦੇ ਵਾਰਡ ਨੰਬਰ 13 ਵਿੱਚੋਂ ਟਵੇਰਾ ਗੱਡੀ ਹੋਈ ਚੋਰੀ,ਪੁਲਿਸ ਨੂੰ ਕੀਤਾ ਸੂਚਿਤ, ਕਾਰਵਾਈ ਸ਼ੁਰੂ

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਵਾਰਡ ਨੰਬਰ 13 ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੀ ਗਲੀ ’ਚੋਂ ਬੀਤੀ ਰਾਤ ਚੋਰ ਇੱਕ ਟਵੇਰਾ ਗੱਡੀ ਚੋਰੀ ਕਰਕੇ ਲੈ ਜਾਣ ’ਚ ਸਫਲ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟਵੇਰਾ ਗੱਡੀ ਨੰਬਰ ਪੀਬੀ 65 ਏ ਵਾਈ- 9243 ਰਾਹੀਂ ਇੱਕ ਸਕੁਲ ਦੇ ਸਟਾਫ ਨੂੰ ਸਕੂਲ ਛੱਡਣ ਤੇ ਲਿਆਉਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਪ੍ਰੰਤੂ ਇਸ ਵਾਰਡ ’ਚ ਸੀਵਰੇਜ ਬੋਰਡ ਵੱਲੋ ਪਾਈਪਲਾਇਨ ਵਿਛਾਉਣ ਉਪਰੰਤ ਪੁੱਟੀਆਂ ਗਈਆਂ ਗਲੀਆਂ ਤੇ ਸੜਕਾਂ ’ਤੇ ਪਿਛਲੇ ਚਾਰ ਮਹੀਨਿਆਂ ਤੋ ਇੰਟਰਲਾਕਿੰਗ ਦਾ ਕੰਮ ਨਾ ਕਰਨ ਕਾਰਨ ਉਸ ਸਮੇਤ ਬਾਕੀ ਗਲੀ, ਵਾਰਡ ਵਾਲੇ ਵੀ ਆਪੋ-ਆਪਣੀਆਂ ਗੱਡੀਆਂ, ਕਾਰਾਂ ਨੂੰ ਬਾਹਰ ਗਲੀ ’ਚ ਹੀ ਖੜ੍ਹੀਆਂ ਕਰਦੇ ਆ ਰਹੇ ਹਨ।