ਤਰਨਜੀਤ ਸਿੰਘ ਤਰਨੀ ਨੇ ਪਰਮਿੰਦਰ ਝੋਟੇ ਦੇ ਕਤਲ ਦੀ ਕੀਤੀ ਨਿੰਦਾ
ਤਰਨਜੀਤ ਸਿੰਘ ਤਰਨੀ ਨੇ ਪਰਮਿੰਦਰ ਝੋਟੇ ਦੇ ਕਤਲ ਦੀ ਕੀਤੀ ਸਖ਼ਤ ਨਿੰਦਾ
Publish Date: Tue, 13 Oct 2026 04:27 PM (IST)
Updated Date: Tue, 13 Oct 2026 04:29 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਯੂਥ ਅਕਾਲੀ ਦਲ ਸ਼ਹਿਰ ਰੂਪਨਗਰ ਦੇ ਪ੍ਰਧਾਨ ਤਰਨਜੀਤ ਸਿੰਘ ਤਰਨੀ ਨੇ ਕਿਹਾਕਿ ਪੰਜਾਬ ਦੇ ਹਲਾਤ ਦਿਨ ਪ੍ਰਤੀ ਦਿਨ ਮਾੜੇ ਹੁੰਦੇ ਜਾ ਰਹੇ ਹਨ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰ ਕੇ ਕਤਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਪਰ ਰਹੀਆਂ ਘਟਨਾਂਵਾ ਤੋਂ ਜਾਪ ਰਿਹਾ ਹੈ ਕਿ ਪੰਜਾਬ ’ਚ ਹੁਣ ਕੋਈ ਵੀ ਵਿਅਕਤੀ ਸੁਰੱਖਿਅਤ ਨਹੀ ਹੈ ਕਤਲ, ਚੋਰੀਆ ਆਮ ਹੋ ਰਹੀਆ ਹਨ। ਇਹ ਕਹਿ ਸਕਦੇ ਹਾਂ ਕਿ ਹਰੇਕ ਵਿਅਕਤੀ ਡਰ ਸ਼ਹਿਮ ਦੀ ਜਿੰਦਗੀ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿਨ ਦਿਹਾੜੇ ਕਾਨੂੰਨ ਵਿਵਸਥਾ ਤੇ ਨਸ਼ਾ ਤਸਕਰਾਂ ਦੇ ਵੱਧ ਰਹੇ ਹੌਸਲਿਆਂ ਨੂੰ ਜੱਗ ਜ਼ਾਹਰ ਕਰਦੀ ਹੈ। ਉਨ੍ਹਾਂ ਕਿਹਾਕਿ ਪਰਮਿੰਦਰ ਝੋਟਾ ਆਪਣੇ ਸੋਸ਼ਲ ਮੀਡੀਆ ਅਕਾਂਊਟ ਤੇ ਲਾਈਵ ਹੋ ਕੇ ਸਥਾਨਕ ਮੈਡੀਕਲ ਸਟੋਰ ਬਾਰੇ ਦੱਸ ਰਹੇ ਸਨ ,ਜੋ ਨਸ਼ੇ ਦੀ ਸਪਲਾਈ ਕਰਦਾ ਹੈ ਤੇ ਲਾਈਵ ’ਚ ਹੀ ਉਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਉਨਾਂ ਕਿਹਾ ਕਿ ਪਰਮਿੰਦਰ ਝੋਟਾ ਸਰਕਾਰ ਦੀ ਨਾਲਾਇਕੀ ਦੀ ਭੇਟ ਚੜਿਆ ਹੈ।, ਇਹ ਝਾੜੂ ਸਰਕਾਰ ਕਹਿੰਦੀ ਸੀ ਕਿ ਇਹ ਨਸ਼ਾ ਤਸਕਰਾਂ ਦੀ ਸੂਹ ਦੇਣ ਵਾਲਿਆਂ ਦੀ ਰਾਖੀ ਕਰੇਗੀ, ਪਰ ਸੂਹ ਦੇਣ ਵਾਲਿਆਂ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪੈ ਰਹੀ ਹੈ।