3 ਨਵੰਬਰ ਨੂੰ ਧੂਰੀ ਰੈਲੀ ’ਚ ਸਵਰਾਜ ਮਾਜਦਾ ਵਰਕਰ ਯੂਨੀਅਨ ਕਰੇਗੀ ਸਮੂਲੀਅਤ : ਸੈਣੀ 3 ਨਵੰਬਰ ਨੂੰ ਧੂਰੀ ਰੈਲੀ ਵਿਚ ਸਵਰਾਜ ਮਾਜਦਾ ਵਰਕਰ ਯੂਨੀਅਨ ਕਰੇਗੀ ਸਮੂਲੀਅਤ: ਸੈਣੀ
Publish Date: Sat, 24 Oct 2026 04:00 PM (IST)
Updated Date: Sat, 24 Oct 2026 04:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਸਵਰਾਜ ਮਾਜਦਾ ਵਰਕਰ ਯੂਨੀਅਨ ਸੀਟੂ ਆਸਰੋ ਦੀ ਮੀਟਿੰਗ ਪਰਮਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 3 ਨਵੰਬਰ ਸੀਟੂ ਰੈਲੀ ’ਚ ਵੱਧ ਤੋਂ ਵੱਧ ਸਾਥੀ ਸ਼ਮੂਲੀਅਤ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਨਰਲ ਸਕੱਤਰ ਸਿਵ ਕੁਮਾਰ ਨੇ ਕਿਹਾ ਕਿ ਮੈਨੇਜਮੈਂਟ ਵਰਕਰਾਂ ਦੀਆਂ ਮੰਗਾ ਮੰਨਣ ਤੋ ਟਾਲ ਮਟੋਲ ਕਰ ਰਹੀ ਹੈ, ਇੰਝ ਲੱਗਦਾ ਹੈ ਕਿ ਜਿਵੇ ਮੈਨੇਜਮੈਂਟ ਐਗਰੀਮੈਂਟ ਕਰਨ ਨੂੰ ਪੂਰੀ ਤਰਾਂ ਤਿਆਰ ਨਹੀ। ਉਨ੍ਰਾਂ ਸਪੱਸਟ ਕੀਤਾ ਕਿ ਜੇਕਰ ਮੈਨੇਜਮੈਂਟ ਬਿਨ੍ਹਾਂ ਕਿਸੇ ਕਾਰਨ ਮੰਗਾਂ ਮੰਨਣ ਤੋਂ ਟਾਲ ਮਟੋਲ ਕਰੇਗੀ ਤਾਂ ਜੱਥੇਬੰਦੀ ਗੇਟ ਮੁਹਿੰਮ ਕਰਕੇ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ’ਚ ਬੋਲਦਿਆਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਜੱਥੇਬੰਦੀ ਐਕਸ਼ਨ ਉਲੀਕੇਗੀ, ਸੂਬਾ ਸੀਟੂ ਉਸ ਸੰਘਰਸ਼ ਦਾ ਪੂਰਨ ਰੂਪ ’ਚ ਸਮਰਥਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕਲ ਮੰਗਾਂ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸੰਘਰਸ ਲਈ ਤਿਆਰ ਰਹਿਣਾ ਚਾਹੀਦਾ ਹੈ। ਚਾਰ ਲੇਬਰ ਕੋਡ ਪਾਸ ਕਰਕੇ ਅਤੇ ਦਿਹਾੜੀ 12 ਘੰਟੇ ਕਰਨਾ, ਸਿੱਧੇ ਤੋਰ ’ਤੇ ਫੈਕਟਰੀ ਮਾਲਕ ਦੇ ਲੁੱਟ ਦਾ ਰਾਹ ਖੋਲਣਾ ਹੈ। ਉਨ੍ਹਾਂ ਕਿਹਾ ਕਿ 3 ਨਵੰਬਰ ਨੁੰ ਪੰਜਾਬ ਸਰਕਾਰ ਖਿਲਾਫ਼ ਵੱਧ ਤੋਂ ਵੱਧ ਮੈਂਬਰਾ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਸਾਥੀ ਸਰਬਜੀਤ ਸਿੰਘ ਨੇ ਵੀ ਸਮਰੱਥਨ ਦਿੱਤਾ। ਮੀਟਿੰਗ ’ਚ ਸਾਥੀ ਸਿਵ ਕੁਮਾਰ, ਸਾਥੀ ਲਖਵੀਰ ਸਿੰਘ, ਸਾਥੀ ਮਨਦੀਪ ਸਿੰਘ, ਸਾਥੀ ਸੰਜੀਵ ਸਿੰਘ, ਸਾਥੀ ਭੁਪਿੰਦਰ ਸਿੰਘ,ਆਦਿ ਹਾਜਰ ਸਨ।