ਸੁਰਿੰਦਰ ਸ਼ਰਮਾ ਮੁੜ ਸੂਬਾ ਪ੍ਰਧਾਨ ਨਿਯੁਕਤ ਪੰਜਾਬ ਪ੍ਰਦੇਸ਼ ਇੰਟਕ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੁਰਿੰਦਰ ਸ਼ਰਮਾ ਮੁੜ ਸੂਬਾ ਪ੍ਰਧਾਨ ਨਿਯੁਕਤ
Publish Date: Mon, 12 Oct 2026 04:50 PM (IST)
Updated Date: Mon, 12 Oct 2026 04:50 PM (IST)
ਪੰਜਾਬੀ ਜਾਗਰਣ ਟੀਮ, ਨੰਗਲ: ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਪੰਜਾਬ ਦੀ ਸੂਬਾ ਪੱਧਰੀ ਕਾਰਜਕਾਰੀ ਮੀਟਿੰਗ ਵਿਖੇ ਹੋਈ। ਇਸ ਮੀਟਿੰਗ ’ਚ ਸ਼ਾਮਿਲ ਹੋਏ ਜ਼ਿਲ੍ਹਾ ਇੰਟਕ ਰੂਪਨਗਰ ਦੇ ਜਨਰਲ ਸਕੱਤਰ ਸਤਨਾਮ ਸਿੰਘ ਲਾਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਪ੍ਰਦੇਸ਼ ਇੰਟਕ ਦੇ ਸੂਬਾ ਪ੍ਰਧਾਨ ਦੀ ਚੋਣ ਇੰਟਕ ਦੇ ਕੌਮੀ ਪ੍ਰਧਾਨ ਡਾ ਜੀ ਸੰਜੀਵਾ ਰੇਡੀ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਯੁਕਤ ਅਬਜ਼ਰਵਰ ਸ਼ਿਵ ਕੁਮਾਰ ਸ਼ਰਮਾ ਜੰਮੂ-ਕਸ਼ਮੀਰ ਦੀ ਦੇਖ-ਰੇਖ ਹੇਠ ਅੰਮ੍ਰਿਤਸਰ ਕਰਵਾਈ ਗਈ। ਮੀਟਿੰਗ ’ਚ ਪੰਜਾਬ ਭਰ ਤੋਂ ਪਹੁੰਚੇ ਵੱਖ-ਵੱਖ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੁਰਿੰਦਰ ਸ਼ਰਮਾ ਨੂੰ ਮੁੜ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਇੰਟਕ ਦੀ ਬਾਕੀ ਕਾਰਜਕਾਰਨੀ ਦਾ ਗਠਨ ਕਰਨ ਦੇ ਅਧਿਕਾਰ ਵੀ ਸੌਂਪੇ ਗਏ। ਇਸ ਮੌਕੇ ਇੰਟਕ ਦੇ ਕੌਮੀ ਸਕੱਤਰ ਹਿਮਾਚਲ ਪ੍ਰਦੇਸ਼ ਤੋਂ ਪੰਡਿਤ ਜਗਤ ਰਾਮ ਸ਼ਰਮਾ, ਜੰਮੂ-ਕਸ਼ਮੀਰ ਤੋਂ ਪਹੁੰਚੇ ਅਬਜ਼ਰਵਰ ਸ਼ਿਵ ਕੁਮਾਰ, ਪੰਜਾਬ ਇੰਟਕ ਦੇ ਸਾਬਕਾ ਪ੍ਰਧਾਨ ਅਤੇ ਚੇਅਰਮੈਨ ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਇਕਬਾਲ ਸਿੰਘ, ਬਲਵੀਰ ਸਿੰਘ, ਪੀਐੱਸਐੱਸਐੱਫ ਇੰਟਕ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ, ਨਵੀਨ ਚੰਦਰ ਸ਼ਰਮਾ, ਵਿਨੋਦ ਰਾਣਾ ਪੰਜਾਬ ਪੈਨਸ਼ਨਰ ਐਸਓਏਸ਼ਨ ਇੰਟਕ ਪ੍ਰਧਾਨ ਮੰਗਤ ਖਾਣ , ਅਸ਼ਵਨੀ ਸ਼ਰਮਾ , ਪੈਪਸੂ ਰੋਡਵੇਜ ਇੰਟਕ ਦੇ ਪ੍ਰਧਾਨ ਬਲਦੇਵ ਰਾਜ ਬੱਤਾ ਸੁਖਵਿੰਦਰ ਸਿੰਘ, ਪੰਜਾਬ ਇੰਟਕ ਦੀਆਂ ਵੱਖ ਵੱਖ ਸ਼ਿਕਾਵਾਂ ਦੇ ਆਗੂ ਸੁਖਦੇਵ ਸਿੰਘ ਮਹਿੰਦਰ ਸਿੰਘ ਬਾਵਾ ਇੰਦਰਜੀਤ ਸਿੰਘ, ਚਮਕੌਰ ਸਿੰਘ ਗਿਆਨ ਚੰਦ ਲੂੰਬਾ ਵਿਜੇ ਕੁਮਾਰ ਲਖਵਿੰਦਰ ਸਿੰਘ ਗੁਰਸੇਵਕ ਸਿੰਘ ਇੰਟਕ ਕਾਰਜਕਾਰਨੀ ਦੇ ਮੈਂਬਰ, ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਮੁੜ ਸੂਬਾ ਪ੍ਰਧਾਨ ਨਿਯੁਕਤ ਹੋਣ ’ਤੇ ਸੁਰਿੰਦਰ ਸ਼ਰਮਾ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਟਕ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ, ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨਾ ਜਥੇਬੰਦੀ ਦੀ ਮੁੱਖ ਤਰਜੀਹ ਰਹੇਗੀ।